ਚੰਡੀਗੜ੍ਹ ਵਾਸੀਆਂ ਨੂੰ ਜਲਦ ਮਿਲੇਗਾ ਸੁਪਰੀਮ ਕੋਰਟ ਤੋਂ ਇਨਸਾਫ਼: ਡਾ. ਐਸ.ਐਸ. ਆਹਲੂਵਾਲੀਆ

0
84
ਚੰਡੀਗੜ੍ਹ ਵਾਸੀਆਂ ਨੂੰ ਜਲਦ ਮਿਲੇਗਾ ਸੁਪਰੀਮ ਕੋਰਟ ਤੋਂ ਇਨਸਾਫ਼: ਡਾ. ਐਸ.ਐਸ. ਆਹਲੂਵਾਲੀਆ

Sada Channel News:-

Chandigarh, 19 February,2024, (Sada Channel News):- ਪਿਛਲੇ ਕਈਂ ਦਿਨਾਂ ਤੋਂ ਭਾਰੀ ਚਰਚਾ ਦਾ ਮੁੱਦਾ ਬਣੇ ਹੋਏ,ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਦੇ ਲਈ 30 ਜਨਵਰੀ ਨੂੰ ਹੋਏ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣਾਂ ਵਿੱਚ ਬੀਜੇਪੀ ਦੁਆਰਾ ਆਪਣੇ ਨੌਮੀਨੇਟਿਡ ਕੌਂਸਲਰ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸ਼ੀਹ ਦੁਆਰਾ ਆਮ ਆਦਮੀ ਪਾਰਟੀ (Aam Aadmi Party) ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਦੀਆਂ 8 ਵੋਟਾਂ ਨੂੰ ਪੈਨੱ ਨਾਲ ਨਿਸ਼ਾਨ ਲਗਾ ਰੱਦ ਕਰਨ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਦੂਜੇ ਗੇੜ ਦੀ ਸੁਣਵਾਈ ਹੋਈ,ਅੱਜ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸ਼ੀਹ ਨੂੰ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ,ਸੁਪਰੀਮ ਕੋਰਟ ਵਲੋਂ ਮੇਅਰ ਚੋਣ ਵਿੱਚ ਹੋਈ ਲੋਕਤੰਤਰ ਦੀ ਹੱਤਿਆ ਦੇ ਲਈ ਸੁਣਵਾਈ ਕਰਦੇ ਹੋਏ ਅੱਜ ਫਿਰ ਦੁਬਾਰਾ ਤੋਂ ਬਹੁਤ ਜ਼ਿਆਦਾ ਸਖ਼ਤ ਟਿੱਪਣੀਆਂ ਕੀਤੀ ਗਈਆਂ,ਜਦੋਂ ਸੁਪਰੀਮ ਕੋਰਟ ਵਲੋਂ ਅਨਿਲ ਮਸ਼ੀਹ ਨੂੰ ਬੈਲਟ ਪੇਪਰਾਂ ਉਤੇ ਪੈਨੱ ਚਲਾ ਕੇ ਉਨ੍ਹਾਂ ਨੂੰ ਰੱਦ ਕਰਨ ਬਾਰੇ ਪੁੱਛਿਆ ਗਿਆ ਤਾਂ ਅਨਿਲ ਮਸ਼ੀਹ ਨੇ ਸਵੀਕਾਰ ਕੀਤਾ,ਕਿ ਉਸ ਨੇ ਬੈਲਟ ਪੇਪਰਾਂ ਉਤੇ ਨਿਸ਼ਾਨ ਲਗਾਏ ਸਨ।

ਜਿਸ ਉਤੇ ਸੁਪਰੀਮ ਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ, ਕਿ ਜੋ ਕੰਮ ਤੁਸੀਂ ਮੇਅਰ ਚੋਣ ਦੌਰਾਨ ਇੱਕ ਪ੍ਰੀਜ਼ਾਈਡਿੰਗ ਅਫ਼ਸਰ ਦੀ ਕੁਰਸੀ ਤੇ ਬੈਠ ਕੇ ਕੀਤਾ ਹੈ, ਉਹ ਸਵੀਕਾਰਯੋਗ ਨਹੀਂ ਹੈ,ਜਿਸ ਦੇ ਲਈ ਤੁਹਾਡੇ ਉਤੇ ਮੁਕੱਦਮਾ ਚੱਲਣਾ ਚਾਹੀਦਾ ਹੈ,ਇਸ ਮੌਕੇ ਉਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ (Dr. Ahluwalia) ਨੇ ਬੋਲਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਨਾਲ ਅੱਜ ਮਾਣਯੋਗ ਸੁਪਰੀਮ ਕੋਰਟ ਵਲੋਂ ਚੰਡੀਗੜ੍ਹ ਮੇਅਰ ਚੋਣ ਵਿੱਚ ਅਨਿਲ ਮਸ਼ੀਹ ਦੁਆਰਾ ਕੀਤੀ ਗਈ ਲੋਕਤੰਤਰ ਦੀ ਹੱਤਿਆ ਨੂੰ ਲੈ ਕੇ ਦੁਬਾਰਾ ਤੋਂ ਸ਼ਖਤ ਟਿੱਪਣੀਆਂ ਕੀਤੀ ਗਈਆ,ਉਸ ਤੋਂ ਸਾਫ਼ ਹੋ ਗਿਆ ਹੈ ਕਿ ਚੰਡੀਗੜ੍ਹ ਵਾਸੀਆਂ ਨੂੰ ਬਹੁਤ ਛੇਤੀ ਸੁਪਰੀਮ ਕੋਰਟ ਤੋਂ ਇਨਸਾਫ਼ ਮਿਲੇਗਾ,ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਕਿਹਾ ਗਿਆ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਲਈ ਮੇਅਰ ਅਹੁਦੇ ਲਈ ਦੁਬਾਰਾ ਤੋਂ ਵੋਟਿੰਗ ਨਹੀਂ ਹੋਵੇਗੀ,30 ਜਨਵਰੀ ਨੂੰ ਪਾਈਆਂ ਗਈਆਂ ਵੋਟਾਂ ਉਤੇ ਅਨਿਲ ਮਸ਼ੀਹ ਦੁਆਰਾ ਪੈਨੱ ਚਲਾ ਕੇ ਲਗਾਏ ਗਏ ਨਿਸ਼ਾਨਾਂ ਨੂੰ ਨਜ਼ਰ ਅੰਦਾਜ਼ ਕਰਕੇ ਦੁਬਾਰਾ ਗਿਣਤੀ ਕਰਕੇ ਮੇਅਰ ਐਲਾਨ ਕੀਤਾ ਜਾਵੇਗਾ,ਡਾ. ਆਹਲੂਵਾਲੀਆ (Dr. Ahluwalia) ਨੇ ਅੱਗੇ ਕਿਹਾ ਅੱਜ ਉਨ੍ਹਾਂ ਦੇ ਵਕੀਲਾਂ ਵਲੋਂ ਮਾਣਯੋਗ ਸੁਪਰੀਮ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਬੀਜੇਪੀ ਵਲੋਂ ਚੰਡੀਗੜ੍ਹ ਵਿੱਚ ਕੌਂਸਲਰਾਂ ਨੂੰ ਡਰਾ–ਧਮਕਾ ਕੇ ਉਨ੍ਹਾਂ ਦੀ ਖਰੀਦੋ–ਫਰੋਖਤ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here