ਸਰੀਰ ’ਚ ਹਾਈ ਕੋਲੈਸਟਰਾਲ ਹੋਣ ’ਤੇ ਪੈਰਾਂ ’ਚ ਨਜ਼ਰ ਆਉਂਦੇ ਸੰਕੇਤ

0
83
ਸਰੀਰ ’ਚ ਹਾਈ ਕੋਲੈਸਟਰਾਲ ਹੋਣ ’ਤੇ ਪੈਰਾਂ ’ਚ ਨਜ਼ਰ ਆਉਂਦੇ ਸੰਕੇਤ

Sada Channel News:-

Sada Channel News:- ਸਰੀਰ ’ਚ ਕੋਲੈਸਟਰਾਲ ਵਧਣ ਦੇ ਕੁਝ ਲੱਛਣ ਸਾਡੇ ਪੈਰਾਂ ’ਚ ਦੇਖਣ ਨੂੰ ਮਿਲਦੇ ਹਨ,ਹਾਈ ਕੋਲੈਸਟਰਾਲ (High Cholesterol) ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣ ਕੀਤੀ ਜਾਵੇ ਤਾਂ ਗੰਭੀਰ ਸਥਿਤੀ ਨੂੰ ਰੋਕਿਆ ਜਾ ਸਕਦਾ ਹੈ,ਜਿਨ੍ਹਾਂ ਦੀ ਮਦਦ ਨਾਲ ਤੁਸੀਂ ਹਾਈ ਕੋਲੈਸਟਰੋਲ ਦੀ ਪਛਾਣ ਕਰ ਸਕਦੇ ਹੋ,ਖੂਨ ’ਚ ਹਾਈ ਕੋਲੇਸਟਰੋਲ ਦੀ ਵਜ੍ਹਾ ਨਾਲ ਪੈਰੀਫਿਰਲ ਆਰਟਰੀ ਡਿਜ਼ੀਜ਼ ਹੋ ਸਕਦੀ ਹੈ,ਜੋ ਤੁਹਾਡੇ ਪੈਰਾਂ ਤੇ ਹੱਥ ’ਚ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾ ਸਕਦਾ ਹੈ ਜਾਂ ਬਲਾਕ ਵੀ ਕਰ ਸਕਦਾ ਹੈ,ਇਸ ਦੀ ਸਥਿਤੀ ਦੀ ਵਜ੍ਹਾ ਨਾਲ ਤੁਹਾਡੇ ਪੈਰਾਂ ’ਚ ਦਰਦ ਹੋ ਸਕਦਾ ਹੈ,ਪੈਰਾਂ ’ਚ ਅਸਧਾਰਨ ਕੜਵੱਲ ਸਰੀਰ ’ਚ ਹਾਈ ਕੋਲੇਸਟਰੋਲ (High Cholesterol) ਦਾ ਪ੍ਰਮੁੱਖ ਸੰਕੇਤ ਹੋ ਸਕਦਾ ਹੈ,ਪੈਰਾਂ ਜਾਂ ਆਸ-ਪਾਸ ਦੇ ਹਿੱਸਿਆਂ ’ਚ ਬਲੱਡ ਫਲੋਅ ਦੀ ਕਮੀ ਕਾਰਨ ਕੜਵੱਲ ਦੀ ਸਮੱਸਿਆ ਹੋ ਸਕਦੀ ਹੈ,ਹਾਈ ਕੋਲੇਸਟਰੋਲ ਕਾਰਨ ਸੁੰਨ ਹੋਣ ਤੇ ਝਰਨਾਹਟ ਦੇ ਪ੍ਰਭਾਵਾਂ ਕਾਰਨ ਮਰੀਜ਼ ਨੂੰ ਸਹੀ ਢੰਗ ਨਾਲ ਤੁਰਨਾ ਮੁਸ਼ਕਲ ਹੋ ਸਕਦਾ ਹੈ,ਬਲੱਡ ਫਲੋਅ (Blood Flow) ਦੀ ਕਮੀ ਜਾਂ ਪੈਰਾਂ ਦਾ ਸੁੰਨ ਹੋਣਾਸਰੀਰ ’ਚ ਕੋਲੈਸਟਰੋਲ ਵੱਧ ਹੋਣ ਕਾਰਨ ਤੁਹਾਡੇ ਪੈਰਾਂ ’ਚ ਬਲੱਡ ਫਲੋਅ ਦੀ ਕਮੀ ਹੋ ਸਕਦੀ ਹੈ,ਜਿਸ ਕਾਰਨ ਸਰੀਰ ਦੇ ਹੇਠਲੇ ਹਿੱਸੇ ਨੂੰ ਆਮ ਨਾਲੋਂ ਵੱਖਰਾ ਮਹਿਸੂਸ ਹੋ ਸਕਦਾ ਹੈ,ਇਸ ਕਾਰਨ ਤੁਸੀਂ ਆਪਣੇ ਸਰੀਰ ਦੇ ਹੇਠਲੇ ਹਿੱਸਿਆਂ ’ਚ ਸੁੰਨ ਤੇ ਝਰਨਾਹਟ ਮਹਿਸੂਸ ਕਰ ਸਕਦੇ ਹੋ,ਜੇਕਰ ਹਾਈ ਕੋਲੇਸਟਰੋਲ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਟਿਸ਼ੂਜ਼ ਦੀ ਮੌਤ ਦਾ ਕਾਰਨ ਬਣ ਸਕਦਾ ਹੈ,ਇਹ ਮੁੱਖ ਤੌਰ ’ਤੇ ਤੁਹਾਡੇ ਸਰੀਰ ਦੇ ਕੁਝ ਹਿੱਸਿਆਂ ’ਚ ਬਲੱਡ ਫਲੋਅ (Blood Flow) ਦੀ ਕਮੀ ਕਾਰਨ ਹੁੰਦਾ ਹੈ,ਸਮੇਂ ਦੇ ਨਾਲ ਜਿਵੇਂ-ਜਿਵੇਂ ਆਰਟਰੀਜ਼ ਸੁੰਘੜ ਜਾਂਦੀਆਂ ਹਨ,ਆਰਾਮ ਕਰਨ ਵੇਲੇ ਵੀ ਦਰਦ ਹੋ ਸਕਦਾ ਹੈ ਜਾਂ ਅਲਸਰ ਹੋ ਸਕਦਾ ਹੈ, ਜੋ ਠੀਕ ਨਹੀਂ ਹੁੰਦਾ।

LEAVE A REPLY

Please enter your comment!
Please enter your name here