ਸੈਰ ਸਪਾਟਾ ਵਿਭਾਗ ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੋਲਾ ਮਹੱਲਾ ਮੌਕੇ ਵਿਰਾਸਤ-ਏ-ਖਾਲਸਾ ਵਿਚ ਐਡਵੈਂਚਰ ਸਪੋਰਟਸ ਦਾ ਵਿਲੱਖਣ ਉਪਰਾਲਾ

0
39
ਸੈਰ ਸਪਾਟਾ ਵਿਭਾਗ ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੋਲਾ ਮਹੱਲਾ ਮੌਕੇ ਵਿਰਾਸਤ-ਏ-ਖਾਲਸਾ ਵਿਚ ਐਡਵੈਂਚਰ ਸਪੋਰਟਸ ਦਾ ਵਿਲੱਖਣ ਉਪਰਾਲਾ

Sada Channel News:-

ਹੋਟ ਏਅਰ ਬੈਲੂਨ, ਮਨਮੋਹਕ ਵਾਟਰ ਬਾਡੀ ਤੇ ਪੈਡਲ ਵੋਟ ਦੀ ਸਹੂਲਤ ਉਪਲੱਬਧ
ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੀਆਂ ਵਿਰਾਸਤ-ਏ-ਖਾਲਸਾ ਦੀਆਂ ਐਡਵੈਂਚਰ ਖੇਡਾਂ

Shri Anandpur Sahib 22 March (Sada Channel News):- ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੇ ਪਵਿੱਤਰ ਤੇ ਇਤਿਹਾਸਿਕ ਤਿਉਹਾਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਖਾਲਸਾ ਪੰਥ ਦੇ ਜਨਮ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਐਡਵੈਂਚਰ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਦੇ ਤਹਿਤ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖਾਲਸਾ ਵਿਖੇ ਹੋਟ ਏਅਰ ਬੈਲੂਨ ਅਤੇ ਮਨਮੋਹਕ ਵਾਟਰ ਬਾਡੀ ਦੇ ਵਿੱਚ ਸੈਲਾਨੀਆਂ ਦੀ ਸਹੂਲਤ ਦੇ ਲਈ ਪੈਡਲ ਵੋਟ ਦੀ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ, ਜੋ ਕਿ ਆਪਣੇ ਆਪ ਦੇ ਵਿੱਚ ਦੂਰ ਦੂਰਾਡੇ ਤੋਂ ਆਉਣ ਵਾਲੇ ਸੈਲਾਨੀਆਂ ਦੀ ਖਾਸ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਜਿਕਰਯੋਗ ਹੈ ਕਿ ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ ਵਿੱਚ ਰੋਜ਼ਾਨਾ ਹਜ਼ਾਰਾ ਸੈਲਾਨੀਆਂ ਦੀ ਆਮਦ ਰਹਿੰਦੀ ਹੈ, ਹੋਲਾ ਮਹੱਲਾ ਤੇ ਹੋਰ ਵੱਡੇ ਧਾਰਮਿਕ ਤਿਉਹਾਰਾ ਮੌਕੇ ਇਹ ਆਮਦ ਕਈ ਗੁਣਾ ਵੱਧ ਜਾਂਦੀ ਹੈ, ਇਸ ਵਾਰ ਹੋਲਾ ਮਹੱਲਾ ਦਾ ਤਿਉਹਾਰ ਕੀਰਤਪੁਰ ਸਾਹਿਬ ਵਿਚ 21 ਤੋ 23 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 24 ਤੋ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਸੈਰ ਸਪਾਟਾ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਪਹਿਲੀ ਵਾਰ ਹੋਲਾ ਮਹੱਲਾ ਓਲੰਪਿਕਸ 2024 ਸਥਾਨਕ ਚਰਨ ਗੰਗਾ ਸਟੇਡੀਅਮ ਵਿਚ ਕਰਵਾਈਆਂ ਜਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਅਤੇ ਸੈਰ ਸਪਾਟਾ ਵਿਭਾਗ ਦੇ ਨਿਗਰਾਨ ਇੰ.ਭੁਪਿੰਦਰ ਸਿੰਘ ਚਾਨਾ ਇਨ੍ਹਾਂ ਵਿਰਾਸਤੀ ਖੇਡਾਂ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜ਼ਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵਿ) ਸੰਜੀਵ ਕੁਮਾਰ ਵੱਲੋਂ ਹੋਲਾ ਮਹੱਲਾ ਓਲੰਪਿਕਸ ਵਿਖੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਦੀ ਵਿਊਤਬੰਦੀ ਕੀਤੀ ਗਈ ਹੈ। ਦਸਤਾਰ ਬੰਦੀ ਮੁਕਾਬਲਿਆਂ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ ਹੈ, ਕਵੀਸ਼ਰੀ ਅਤੇ ਢਾਡੀ ਸਰੋਤਿਆਂ ਨੂੰ ਧਾਰਮਿਕ ਸ਼ਬਦ, ਕੀਰਤਨ ਨਾਲ ਨਿਹਾਲ ਕਰ ਰਹੇ ਹਨ, ਗੱਤਕਾ ਟੀਮਾਂ ਦੇ ਜੋਹਰ ਹਾਜ਼ਰ ਲੋਕਾਂ ਲਈ ਵਿਸੇਸ਼ ਖਿੱਚ ਦਾ ਕੇਂਦਰ ਬਣੇ ਹੌਏ ਹਨ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ.ਹਰਜੀਤ ਸਿੰਘ ਗਰੇਵਾਲ ਜੁਆਇੰਟ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ 12 ਗੱਤਕਾ ਟੀਮਾਂ ਜਿਨ੍ਹਾਂ ਵਿੱਚ ਲੜਕੀਆਂ ਵੀ ਸਾਮਿਲ ਹਨ ਵੀ ਜੰਗਜੂ ਪ੍ਰਸਤੂਤੀ ਦਿੱਤੀ ਗਈ ਹੈ।

ਮੇਲਾ ਅਫਸਰ ਰਾਜਪਾਲ ਸਿੰਘ ਸੇਖੋ, ਉਪ ਮੇਲਾ ਅਫਸਰ ਸੁਖਪਾਲ ਸਿੰਘ, ਰਿਜਨਲ ਟ੍ਰਾਸਪੋਰਟ ਅਫਸਰ ਗੁਰਵਿੰਦਰ ਸਿੰਘ ਜੋਹਲ, ਅਨਮਜੌਤ ਕੌਰ ਐਸ.ਡੀ.ਐਮ ਨੰਗਲ, ਨਵਦੀਪ ਕੁਮਾਰ ਐਸ.ਡੀ.ਐਮ ਰੂਪਨਗਰ ਇਸ ਸਮੁੱਚੇ ਹੋਲਾ ਮਹੱਲਾ ਓਲੰਪਿਕਸ ਨੂੰ ਸਫਲਤਾਪੂਰਵਕ ਮੁਕੰਮਲ ਕਰਵਾ ਰਹੇ ਹਨ। ਇਸ ਹੋਲਾ ਮਹੱਲਾ ਓਲੰਪਿਕਸ ਦੌਰਾਨ ਵੱਖ ਵੱਖ ਵਿਭਾਗਾ, ਖੇਡ ਵਿਭਾਗ, ਲੋਕ ਨਿਰਮਾਣ ਵਿਭਾਗ, ਜਲ ਸਪਲਾਈ ਵਿਭਾਗ, ਸਿੱਖਿਆ ਵਿਭਾਗ, ਮੰਡੀ ਬੋਰਡ, ਮਾਰਕੀਟ ਕਮੇਟੀ, ਨਗਰ ਕੋਂਸਲਾਂ, ਪੇਡੂ ਵਿਕਾਸ ਤੇ ਪੰਚਾਇਤ ਵਿਭਾਗ, ਜਿਲ੍ਹਾਂ ਪ੍ਰੋਗਰਾਮ ਅਫਸਰ ਵੱਲੋਂ ਵੀ ਵਿਸੇਸ਼ ਉਪਰਾਲੇ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ ਦੀ ਅਗਵਾਈ ਵਿੱਚ ਜ਼ਿੱਥੇ ਹੋਲਾ ਮਹੱਲਾ ਦੌਰਾਨ ਲੱਖਾਂ ਸ਼ਰਧਾਲੂਆਂ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੁੱਚੇ ਮੇਲਾ ਖੇਤਰ ਨੂੰ ਸੈਕਟਰਾ ਵਿਚ ਵੰਡ ਕੇ ਅਧਿਕਾਰੀ ਤੈਨਾਤ ਕੀਤੇ ਹੋਏ ਹਨ, ਉਥੇ ਉਨ੍ਹਾਂ ਦੀ ਟੀਮ ਰਾਜਪਾਲ ਸਿੰਘ ਹੁੰਦਲ ਐਸ.ਪੀ .ਐਚ, ਨਵਨੀਤ ਕੁਮਾਰ ਐਸ.ਪੀ, ਅਜੇ ਸਿੰਘ ਡੀ.ਐਸ.ਪੀ ਵੱਲੋਂ ਵੀ ਹੋਲਾ ਮਹੱਲਾ ਓਲੰਪਿਕਸ ਦੇ ਸੁਰੱਖਿਆਂ ਪ੍ਰਬੰਧਾਂ ਕਰਵਾਏ ਹੋਏ ਹਨ।

LEAVE A REPLY

Please enter your comment!
Please enter your name here