ਭੂਟਾਨ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਸਰਵਉੱਚ ਸਨਮਾਨ,ਆਰਡਰ ਆਫ਼ ਦਾ ਡਰੁਕ ਗਯਾਲਪੋ ਨਾਲ ਸਨਮਾਨਿਤ

0
47
ਭੂਟਾਨ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਸਰਵਉੱਚ ਸਨਮਾਨ,ਆਰਡਰ ਆਫ਼ ਦਾ ਡਰੁਕ ਗਯਾਲਪੋ ਨਾਲ ਸਨਮਾਨਿਤ

Sada Channel News:-

Bhutan,22 March,2024,(Sada Channel News):- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਇਕ ਹੋਰ ਦੇਸ਼ ਨੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਗਿਆ ਹੈ,ਭੂਟਾਨ ਦੀ ਯਾਤਰਾ ‘ਤੇ ਪਹੁੰਚੇ ਪੀਐੱਮ ਮੋਦੀ (PM Modi) ਨੂੰ ਭੂਟਾਨ ਨੇ ਆਪਣੇ ਦੇਸ਼ ਵਿਚ ਸਰਵਉੱਚ ਨਾਗਰਿਕ ਸਨਮਾਨ ਦੇ ਕੇ ਸਨਮਾਨਿਤ ਕੀਤਾ ਹੈ,ਮੋਦੀ ਭੂਟਾਨ ਦਾ ਸਰਵਉੱਚ ਨਾਗਰਿਕ ਸਨਮਾਨ ਪਾਉਣ ਵਾਲੇ ਪਹਿਲੇ ਵਿਦੇਸ਼ੀ ਰਾਸ਼ਟਰੀ ਪ੍ਰਧਾਨ ਹਨ,ਭੂਟਾਨ (Bhutan) ਦੇ ਰਾਜਾ ਨੇ ਪੀਐੱਮ ਮੋਦੀ ਨੂੰ ਆਰਡਰ ਆਫ ਡਰੁਕ ਗਯਾਲਪੋ (Order of Druk Gyalpo) ਨਾਲ ਸਨਮਾਨਿਤ ਕੀਤਾ,ਭੂਟਾਨ ਦੇ ਥਿੰਪੂ ਵਿਚ ਆਰਡਰ ਆਫ ਦਿ ਡਰੁਕ ਗਯਾਲਪੋ ਸਨਮਾਨ ਨਾਲ ਸਨਮਾਨਿਤ ਹੋਣ ਦੇ ਬਾਅਦ ਪੀਐੱਮ ਮੋਦੀ ਨੇ ਇਸ ਨੂੰ 140 ਕਰੋੜ ਭਾਰਤੀਆਂ ਦਾ ਸਨਮਾਨ ਦੱਸਿਆ,ਉਨ੍ਹਾਂ ਕਿਹਾ ਕਿ ਇਹ ਸਨਮਾਨ ਮੇਰੀ ਵਿਅਕਤੀਗਤ ਉਪਲਬਧੀ ਨਹੀਂ ਹੈ,ਇਹ ਭਾਰਤ ਤੇ 140 ਕਰੋੜ ਭਾਰਤੀਆਂ ਦਾ ਸਨਮਾਨ ਹੈ,ਮੈਂ ਇਸ ਮਹਾਨ ਭੂਮੀ ‘ਤੇ ਸਾਰੇ ਭਾਰਤੀਆਂ ਵੱਲੋਂ ਨਿਮਰਤਾ ਪੂਰਵਕ ਇਸ ਸਨਮਾਨ ਨੂੰ ਸਵੀਕਾਰ ਕਰਦਾ ਹਾਂ,ਭੂਟਾਨ (Bhutan) ਤੇ ਇਸ ਸਨਮਾਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।

LEAVE A REPLY

Please enter your comment!
Please enter your name here