ਹੋਲਾ ਮਹੱਲਾ ਮੌਕੇ ਚਰਨ ਗੰਗਾ ਸਟੇਡੀਅਮ ਵਿੱਚ ਲਗਾਇਆ ਸਵੀਪ ਜਾਗਰੂਕਤਾ ਕੈਂਪ-ਜਿਲ੍ਹਾ ਚੋਣ ਅਫਸਰ

0
25
ਹੋਲਾ ਮਹੱਲਾ ਮੌਕੇ ਚਰਨ ਗੰਗਾ ਸਟੇਡੀਅਮ ਵਿੱਚ ਲਗਾਇਆ ਸਵੀਪ ਜਾਗਰੂਕਤਾ ਕੈਂਪ-ਜਿਲ੍ਹਾ ਚੋਣ ਅਫਸਰ

Sada Channel News:-

ਲੋਕ ਸਭਾ ਚੋਣਾ 2024, ਸਵੀਪ ਗਤੀਵਿਧੀਆਂ ਰਾਹੀ ਵੋਟਰਾਂ ਨੂੰ ਕੀਤਾ ਜਾ ਰਿਹੇ ਜਾਗਰੂਕ – ਡਾ.ਪ੍ਰੀਤੀ ਯਾਦਵ
ਹੋਲਾ ਮਹੱਲਾ ਮੌਕੇ ਚਰਨ ਗੰਗਾ ਸਟੇਡੀਅਮ ਵਿੱਚ ਲਗਾਇਆ ਸਵੀਪ ਜਾਗਰੂਕਤਾ ਕੈਂਪ – ਜਿਲ੍ਹਾ ਚੋਣ ਅਫਸਰ
ਭਾਰੀ ਉਤਸ਼ਾਹ ਨਾਲ ਆਦਰਸ਼ ਚੋਣ ਜਾਬਤੇ, ਵੋਟ ਬਣਾਉਣ, ਵੋਟਾਂ ਦੀ ਸੁਧਾਈ ਬਾਰੇ ਜਾਣਕਾਰੀ ਲੈ ਰਹੇ ਹਨ ਨੋਜਵਾਨ
ਵੋਟ ਦੀ ਵਰਤੋਂ ਨਿਰਪੱਖ ਹੋ ਕੇ ਕਰਨ ਬਾਰੇ ਸਹੁੰ ਚੁੱਕਣ, ਸੈਲਫੀ ਪੁਆਇੰਟ ਤੇ ਉੱਮੜੀਆਂ ਰੋਣਕਾਂ

ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ ਰੂਪਨਗਰ ਚਰਨ ਗੰਗਾ ਸਟੇਡੀਅਮ ਵਿੱਚ ਹੋਲਾ ਮਹੱਲਾ ਓਲੰਪਿਕਸ 2024 ਦੌਰਾਨ ਜੇਤੂਆਂ ਨੂੰ ਇਨਾਮਾ ਦੀ ਵੰਡ ਕਰਦੇ ਹੋਏ

Shri Anandpur Sahib 22 March (Sada Channel News):- ਹੋਲਾ ਮਹੱਲਾ ਮੌਕੇ ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੈਰ ਸਪਾਟਾ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ ਨਿਹੰਗ ਓਲੰਪਿਕਸ ਵਿਰਾਸਤੀ ਖੇਡਾਂ ਦੌਰਾਨ ਲਗਾਏ ਸਵੀਪ ਗਤੀਵਿਧੀ ਕੈਂਪ ਲੋਕ ਸਭਾ ਚੋਣਾ 2024 ਵਿੱਚ ਨੋਜਵਾਨਾਂ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੈਲਫੀ ਪੁਆਇੰਟ ਅਤੇ ਸਹੁੰ ਚੁੱਕ ਫਾਰਮ ਭਰਨ ਲਈ ਵੀ ਵੱਡੀ ਗਿਣਤੀ ਨੌਜਵਾਨ ਪਹੁੰਚ ਰਹੇ ਹਨ। ਨਵੇ ਬਣਨ ਜਾ ਰਹੇ ਵੋਟਰਾਂ ਨੂੰ ਫਾਰਮ ਨੰ:6 ਰਾਹੀ ਨਵੀ ਵੋਟ ਬਣਾਉਣ ਅਤੇ ਵੋਟਰ ਸੂਚੀ ਵਿਚ ਸੁਧਾਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਹ ਜਾਣਕਾਰੀ ਡਾ.ਪ੍ਰੀਤੀ ਯਾਦਵ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਸਵੀਪ ਗਤੀਵਿਧੀਆਂ ਤਹਿਤ ਲੋਕ ਸਭਾ ਚੋਣਾ 2024 ਦੇ ਲਗਾਏ ਜਾਗਰੂਕਤਾ ਕੈਂਪ ਦਾ ਦੌਰਾ ਕਰਨ ਉਪਰੰਤ ਦਿੱਤੀ। ਉਨ੍ਹਾਂ ਨੇ ਸਵੀਪ ਗਤੀਵਿਧੀ ਤਹਿਤ ਚੋਣ ਕਮਿਸ਼ਨ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਬਾਰੇ ਸਹੁੰ ਫਾਰਮ ਤੇ ਵੀ ਹਸਤਾਖਰ ਕੀਤੇ। ਉਨ੍ਹਾਂ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ, ਲੋਕ ਸਭਾ ਚੋਣਾ 2024 ਲਈ ਪ੍ਰਸਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਵੋਟਰਾਂ ਨੂੰ ਵੱਧ ਤੋ ਵੱਧ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਅਜਿਹੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਸਵੀਪ ਗਤੀਵਿਧੀਆਂ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ, ਇਸ ਪ੍ਰਕਿਰਿਆ ਨਾਲ ਵੋਟਰਾਂ ਵਿਚ ਉਤਸ਼ਾਹ ਪੈਦਾ ਹੋ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਵੱਧ ਤੋ ਵੱਧ ਵੋਟ ਪ੍ਰਤੀਸ਼ਤ ਵਧਾਉਣ, ਨਿਰਪੱਖ ਹੋ ਕੇ ਵੋਟ ਦੀ ਵਰਤੋਂ ਕਰਨ, ਭੈਅ, ਡਰ ਲਾਲਚ ਤੋ ਮੁਕਤ ਹੋ ਕੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾ 2024 ਲਈ ਪ੍ਰੋਗਰਾਮ ਉਲੀਕਿਆ ਗਿਆ ਹੈ, ਹਰ ਕਿਸੇ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨੀ ਚਾਹੀਦੀ ਹੈ, ਇਸ ਨਾਲ ਸਾਡੇ ਦੇਸ਼ ਦਾ ਲੋਕਤੰਤਰਿਕ ਢਾਚਾ ਹੋਰ ਮਜਬੂਤ ਹੋਵੇਗਾ।

ਵਿਦਿਆਰਥੀਆਂ ਵੱਲੋਂ ਲੋਕ ਸਭਾ ਚੋਣਾ 2024 ਦੀ ਮਾਰਕਿੰਗ ਕਰਕੇ ਸ਼ਾਨਦਾਰ ਏਰੀਅਲ ਸ਼ੋਅ ਬਣਾਇਆ ਗਿਆ।ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਹੋਲਾ ਮਹੱਲਾ ਦੌਰਾਨ ਸੈਰ ਸਪਾਟਾਂ ਵਿਭਾਗ ਵੱਲੋ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪਹਿਲੀ ਵਾਰ ਐਡਵੈਂਚਰ ਸਪੋਰਟਸ ਕਰਵਾਏ ਜਾ ਰਹੇ ਹਨ। ਹਾਟ ਏਅਰ ਬੈਲੂਨ ਉਤੇ ਵੀ ਸਵੀਪ ਤਹਿਤ ਲੋਕ ਸਭਾ ਚੋਣਾ 2024 ਨੂੰ ਦਰਸਾਇਆ ਗਿਆ ਹੈ। ਨਿਹੰਗ ਓਲੰਪਿਕਸ ਦੌਰਾਨ ਵੋਟਰਾ ਨੂੰ ਸਵੀਪ ਤਹਿਤ ਵੋਟ ਦੀ ਵਰਤੋਂ ਕਰਨ ਦੀ ਸਹੁੰ ਚੁਕਾਈ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਨਾ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਅਜੇ ਸਿੰਘ ਡੀ.ਐਸ.ਪੀ, ਨਿਗਰਾਨ ਇੰ.ਸੈਰ ਸਪਾਟਾ ਬੀ.ਐਸ.ਚਾਨਾ, ਐਸ.ਡੀ.ਐਮ ਸੁਖਪਾਲ ਸਿੰਘ, ਐਸ.ਡੀ.ਐਮ ਅਨਮਜੋਤ ਕੌਰ, ਐਸ.ਡੀ.ਐਮ ਅਮਰੀਕ ਸਿੰਘ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here