ਅਮਰੀਕਾ ‘ਚ ਡੇਅਰੀ ਉਤਪਾਦ ਲਾਂਚ ਕਰੇਗਾ ਭਾਰਤ ਦੀ ਪ੍ਰਮੁੱਖ ਡੇਅਰੀ ਕੰਪਨੀ ਅਮੂਲ

0
32
ਅਮਰੀਕਾ ‘ਚ ਡੇਅਰੀ ਉਤਪਾਦ ਲਾਂਚ ਕਰੇਗਾ ਭਾਰਤ ਦੀ ਪ੍ਰਮੁੱਖ ਡੇਅਰੀ ਕੰਪਨੀ ਅਮੂਲ

Sada Channel News:-

New Delhi,23 March,2024,(Sada Channel News):- ਭਾਰਤ ਦੀ ਪ੍ਰਮੁੱਖ ਡੇਅਰੀ ਕੰਪਨੀ ਅਮੂਲ (Dairy company Amul) ਨੇ ਕਾਰੋਬਾਰ ਦੀ ਦੁਨੀਆ ਵਿੱਚ ਇੱਕ ਹੋਰ ਸਫਲਤਾ ਹਾਸਲ ਕੀਤੀ ਹੈ,ਭਾਰਤੀ ਮੂਲ ਦੀ ਇਹ ਕੰਪਨੀ ਹੁਣ ਅਮਰੀਕਾ ਵਿੱਚ ਦੁੱਧ ਦਾ ਕਾਰੋਬਾਰ ਕਰੇਗੀ,ਅਮੂਲ ਅਮਰੀਕਾ ਵਿੱਚ ਤਾਜ਼ੇ ਦੁੱਧ ਉਤਪਾਦ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ,ਜਿਸ ਲਈ ਕੰਪਨੀ ਨੇ ਅਮਰੀਕਾ ਦੇ ਈਸਟ ਕੋਸਟ (East Coast) ਅਤੇ ਮੱਧ ਪੱਛਮੀ ਬਾਜ਼ਾਰਾਂ ਵਿੱਚ ਤਾਜ਼ਾ ਦੁੱਧ ਵੇਚਣ ਲਈ ਮਿਸ਼ੀਗਨ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ (ਐੱਮ.ਐੱਮ.ਪੀ.ਏ.) (MMPA) ਨਾਲ ਇੱਕ ਸੌਦਾ ਕੀਤਾ ਹੈ।


ਇਹ ਪਹਿਲੀ ਵਾਰ ਹੋਵੇਗਾ ਜਦੋਂ ਅਮੂਲ ਆਪਣੀ ਨਵੀਂ ਉਤਪਾਦ ਰੇਂਜ ਭਾਰਤ ਤੋਂ ਬਾਹਰ ਲਾਂਚ ਕਰੇਗੀ,ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜੈਯਨ ਮਹਿਤਾ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਮੂਲ (Amul) ਅਮਰੀਕਾ ਵਿੱਚ ਤਾਜ਼ਾ ਦੁੱਧ ਉਤਪਾਦ ਲਾਂਚ ਕਰੇਗਾ,ਜਿਸ ਦੀ ਟੈਗਲਾਈਨ ਹੋਵੇਗੀ ‘ਟੇਸਟ ਆਫ ਇੰਡੀਆ’, (‘Taste of India’,) ਇਸ ਤੋਂ ਪਹਿਲਾਂ 22 ਫਰਵਰੀ ਨੂੰ,ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ GCMMF ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ,ਗੁਜਰਾਤ ਦੇ ਕਿਸਾਨਾਂ ਨੂੰ ਅਮੂਲ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੇਅਰੀ ਵਿੱਚ ਬਦਲਣ ਦੀ ਬੇਨਤੀ ਕੀਤੀ ਸੀ।

LEAVE A REPLY

Please enter your comment!
Please enter your name here