ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਅਤੇ ਪੰਜ ਸਰੋਵਰਾਂ ਨੂੰ ਜਾਣ ਵਾਲੇ ਜਲ ਨੂੰ ਕੀਤਾ ਜਾਵੇਗਾ ਹੋਰ ਸਾਫ : ਗੁਰਜੀਤ ਸਿੰਘ ਔਜਲਾ

0
31
ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਅਤੇ ਪੰਜ ਸਰੋਵਰਾਂ ਨੂੰ ਜਾਣ ਵਾਲੇ ਜਲ ਨੂੰ ਕੀਤਾ ਜਾਵੇਗਾ ਹੋਰ ਸਾਫ : ਗੁਰਜੀਤ ਸਿੰਘ ਔਜਲਾ

Sada Channel News:-

Amritsar, 30 March 2024,(Sada Channel News):- ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ (Sachkhand Sri Darbar Sahib Ji) ਅਤੇ ਪੰਜ ਹੋਰ ਗੁਰੂ ਧਾਮਾਂ ਦੇ ਸਰੋਵਰਾਂ ਨੂੰ ਜਾਣ ਵਾਲੇ ਜਲ ਦਾ ਸਟੋਰ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁੱਲ ਲਾ ਕੇ ਕੀਤਾ ਜਾਂਦਾ ਹੈ,ਜਿਸ ਤੋਂ ਬਾਅਦ ਵੱਡੇ ਫਿਲਟਰਾਂ ਰਾਹੀਂ ਇਸ ਜਲ ਨੂੰ ਸਾਫ ਕਰ ਸ੍ਰੀ ਹਰਿਮੰਦਰ ਸਾਹਿਬ ਜੀ (Shri Harmandir Sahib Ji) ਦੇ ਸਰੋਵਰ ਵਿੱਚ ਅਤੇ ਪੰਜ ਸਰੋਵਰਾਂ ਵਿੱਚ ਹੋਰ ਪਾਇਆ ਜਾਂਦਾ ਹੈ,ਤਾਂ ਜੋ ਕਿ ਸ਼ਰਧਾਲੂ ਆਪਣੀ ਸ਼ਰਧਾ ਦੇ ਨਾਲ ਇੱਥੇ ਆਪਣਾ ਸੀ ਨਿਵਾ ਸਕਣ,MP ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਾਨੂੰ ਇਸ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਦੀ ਜਰੂਰਤ ਹੈ,ਤਾਂ ਜੋ ਕਿ ਲੋਕ ਇਸ ਪਵਿੱਤਰ ਜਲ ਦੇ ਵਿੱਚ ਕੋਈ ਵੀ ਗੰਦੀ ਸਮੱਗਰੀ ਨਾ ਪਾ ਸਕਣ,ਉਨ੍ਹਾਂ ਕਿਹਾ ਕਿ ਪਠਾਨਕੋਟ (Pathankot) ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਜੀ (Amritsar Sahib) ਤੱਕ ਆ ਰਹੀ ਇਸ ਨਹਿਰ ਵਿੱਚ ਜੋ ਲੋਕ ਵੀ ਗੰਦਗੀ ਪਾਉਂਦੇ ਹਨ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here