IPL 2024: ਇੰਡੀਅਨ ਪ੍ਰੀਮੀਅਰ ਲੀਗ ‘ਚ ਅੱਜ ਪੰਜਾਬ ਦਾ ਮੁਕਾਬਲਾ ਗੁਜਰਾਤ ਨਾਲ

0
44
IPL 2024: ਇੰਡੀਅਨ ਪ੍ਰੀਮੀਅਰ ਲੀਗ ‘ਚ ਅੱਜ ਪੰਜਾਬ ਦਾ ਮੁਕਾਬਲਾ ਗੁਜਰਾਤ ਨਾਲ

Sada Channel News:–   

Gujarat, 4 April 2024,(Sada Channel News):–    ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ਦਾ 17ਵਾਂ ਮੈਚ ਅੱਜ ਗੁਜਰਾਤ ਟਾਈਟਨਜ਼ (GT) ਅਤੇ ਪੰਜਾਬ ਕਿੰਗਜ਼ (Punjab Kings) (PBKS) ਵਿਚਾਲੇ ਖੇਡਿਆ ਜਾਵੇਗਾ,ਸੀਜ਼ਨ ਦਾ ਇਹ ਮੈਚ ਅਹਿਮਦਾਬਾਦ (Ahmedabad) ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ,ਟਾਸ ਸ਼ਾਮ 7 ਵਜੇ ਹੋਵੇਗਾ,ਗੁਜਰਾਤ ਨੇ ਆਪਣੇ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ ਵਿੱਚ ਕੁੱਲ 12 ਮੈਚ ਖੇਡੇ ਹਨ,ਇਸ ਨੇ ਅੱਠ ਜਿੱਤੇ ਅਤੇ ਚਾਰ ਹਾਰੇ,ਭਾਵ ਉਸ ਨੇ ਇੱਥੇ 67% ਮੈਚ ਜਿੱਤੇ ਹਨ,ਟੀਮ ਨੇ ਇਸ ਮੈਦਾਨ ‘ਤੇ ਆਪਣਾ ਪਹਿਲਾ ਲੀਗ ਖਿਤਾਬ ਵੀ ਜਿੱਤਿਆ ਸੀ,ਟੀਮ ਨੇ 2022 ਵਿੱਚ ਲੀਗ ਦੇ ਆਪਣੇ ਪਹਿਲੇ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ (RR) ਨੂੰ ਸੱਤ ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ,ਦੋਵਾਂ ਟੀਮਾਂ ਦਾ ਇਸ ਸੈਸ਼ਨ ਦਾ ਇਹ ਚੌਥਾ ਮੈਚ ਹੋਵੇਗਾ,ਗੁਜਰਾਤ ਟਾਈਟਨਜ਼ (Gujarat Titans) ਤਿੰਨ ਮੈਚਾਂ ਵਿੱਚ ਦੋ ਜਿੱਤਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈ,ਦੂਜੇ ਪਾਸੇ ਪੰਜਾਬ ਕਿੰਗਜ਼ (PBKS) ਨੇ ਤਿੰਨ ਵਿੱਚੋਂ ਸਿਰਫ਼ ਇੱਕ ਮੈਚ ਜਿੱਤਿਆ ਹੈ ਅਤੇ ਉਹ ਟੇਬਲ ਵਿੱਚ ਅੱਠਵੇਂ ਸਥਾਨ ’ਤੇ ਹੈ।

LEAVE A REPLY

Please enter your comment!
Please enter your name here