ਗੁਸਾਏ ਲੋਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤਾ ਜਾ ਰਿਹਾ ਜੰਮ ਕੇ ਰੋਸ਼ ਪ੍ਰਦਰਸ਼ਨ

0
36
ਗੁਸਾਏ ਲੋਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤਾ ਜਾ ਰਿਹਾ ਜੰਮ ਕੇ ਰੋਸ਼ ਪ੍ਰਦਰਸ਼ਨ

Sada Channel News:-

ਗੁਸਾਏ ਲੋਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤਾ ਜਾ ਰਿਹਾ ਜੰਮ ਕੇ ਰੋਸ਼ ਪ੍ਰਦਰਸ਼ਨ

ਲਗਾਤਾਰ ਹੁਣ ਤੱਕ ਨੰਗਲ ਚੰਡੀਗੜ੍ਹ ਮੁੱਖ ਮਾਰਗ ਜਾਮ ਕਰਕੇ ਪਰਿਵਾਰ ਅਤੇ ਸਮੇਤ ਸਮੂਹ ਇਲਾਕਾ ਵਾਸੀਆਂ ਵੱਲੋਂ ਲਗਾਇਆ ਗਿਆ ਹੈ ਧਰਨਾ

ਪੰਜਾਬ ਸਰਕਾਰ ਦਾ ਪੁਤਲਾ ਸੜਕ ਵਿਚਕਾਰ ਰੱਖ ਕੇ ਕੀਤਾ ਜਾ ਰਿਹਾ ਪਿੱਟ ਸਿਆਪਾ

Nangal,14 April,2024,(Sada Channel News):- ਗੁੱਸੇ ਵਿੱਚ ਲੋਕਾਂ ਵੱਲੋਂ ਜੋ ਇਹ ਪੁਤਲਾ ਬਣਾਇਆ ਗਿਆ ਉਸ ਦੇ ਗਲ ਦੇ ਵਿੱਚ ਸ਼ਰਾਬ ਦੀਆਂ ਖਾਲੀ ਬੋਤਲਾਂ ਪਾਈਆਂ ਹੋਈਆਂ ਹਨ,ਅਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਸ਼ਰਾਬ ਪੀ ਕੇ ਸੁੱਤੀ ਹੋਈ ਹੈ,ਤੇ ਪੰਜਾਬ ਦੇ ਵਿੱਚ ਸ਼ਰੇਆਮ ਲੁੱਟਾਂ ਚੋਰੀਆਂ ਕਤਲ ਵਰਗੀਆਂ ਵਾਰਦਾਤਾਂ ਆਮ ਹੋ ਰਹੀਆਂ ਹਨ,ਪੰਜਾਬ ਦੀ ਕਾਨੂੰਨੀ ਵਿਵਸਥਾ ਬਿਲਕੁਲ ਖਰਾਬ ਹੋ ਚੁੱਕੀ ਹੈ,ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਰਿਵਾਰ ਵੱਲੋਂ ਜੋ ਮੰਗਾਂ ਰੱਖੀਆਂ ਜਾ ਰਹੀਆਂ ਹਨ ਪ੍ਰਸ਼ਾਸਨ ਨਾਲ ਉਸ ਦੀ ਸਹਿਮਤੀ ਨਹੀਂ ਬਣ ਰਹੀ ਹੈ ਕੁਝ ਸਮਾਂ ਪਹਿਲਾਂ ਪ੍ਰਸ਼ਾਸਨ ਵੱਲੋਂ ਪਰਿਵਾਰ ਦੇ ਨਾਲ ਬੈਠ ਕੇ ਕਰੀਬਨ ਅੱਧਾ ਘੰਟਾ,ਆਪਸੀ ਗੱਲਬਾਤ ਕੀਤੀ ਗਈ ਜਿਸ ਤੋਂ ਬਾਅਦ ਵੀ ਪਰਿਵਾਰ ਦੀ ਪ੍ਰਸ਼ਾਸਨ ਨਾਲ ਕੋਈ ਸਹਿਮਤੀ ਨਹੀਂ ਬਣੀ ਤੇ ਧਰਨਾ ਇਸੇ ਤਰ੍ਹਾਂ ਮੁੱਖਮਾਰਗ ਤੇ ਲਗਾਤਾਰ ਜਾਰੀ ਹੈ।

LEAVE A REPLY

Please enter your comment!
Please enter your name here