ਪੰਜਾਬ ਪੁਲਿਸ ਨੇ ਦੋ ਜਣਿਆਂ ਨੂੰ 6 ਪਿਸਤੌਲ,10 ਜਿੰਦਾ ਕਾਰਤੂਸ,ਅਤੇ 10 ਮੈਗਜ਼ੀਨ ਬਰਾਮਦ ਸਣੇ ਕੀਤਾ ਗ੍ਰਿਫਤਾਰ

0
33
ਪੰਜਾਬ ਪੁਲਿਸ ਨੇ ਦੋ ਜਣਿਆਂ ਨੂੰ 6 ਪਿਸਤੌਲ,10 ਜਿੰਦਾ ਕਾਰਤੂਸ,ਅਤੇ 10 ਮੈਗਜ਼ੀਨ ਬਰਾਮਦ ਸਣੇ ਕੀਤਾ ਗ੍ਰਿਫਤਾਰ

Sada Channel News:-

Chandigarh, 22 April 2024,(Sada Channel News):- ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ‘ਤੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ (Punjab Police) ਨੇ ਮਲਕੀਤ ਸਿੰਘ ਉਰਫ਼ ਨਵਾਬ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ,ਮੁਲਜ਼ਮਾਂ ਕੋਲੋਂ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ,ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ (Punjab Police) ਦੇ ਡੀ.ਜੀ.ਪੀ. ਗੌਰਵ ਯਾਦਵ (DGP Gaurav Yadav) ਨੇ ਕਿਹਾ ਕਿ ਐੱਸ.ਏ.ਐੱਸ. (S.A.S.) ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਿਟੀ ਪੁਲਿਸ ਨੇ ਮਲਕੀਤ ਸਿੰਘ ਉਰਫ ਨਵਾਬ ਅਤੇ ਉਸਦੇ ਸਾਥੀ ਗਮਦੂਰ ਸਿੰਘ ਉਰਫ ਵਿੱਕੀ ਨੂੰ ਗ੍ਰਿਫਤਾਰ ਕੀਤਾ ਹੈ,ਦੋਵਾਂ ਕੋਲੋਂ 6 ਪਿਸਤੌਲ,10 ਜਿੰਦਾ ਕਾਰਤੂਸ ਅਤੇ 10 ਮੈਗਜ਼ੀਨ ਬਰਾਮਦ ਹੋਏ ਹਨ,ਪੁਲਿਸ ਮੁਤਾਬਕ ਨਵਾਬ ਗੋਪੀ ਘਨਸ਼ਿਆਮਪੁਰੀਆ ਅਤੇ ਹੈਰੀ ਚੱਠਾ ਗੈਂਗ ਨਾਲ ਜੁੜੇ ਹੋਏ ਸਨ,ਡੀ.ਜੀ.ਪੀ ਗੌਰਵ ਯਾਦਵ (DGP Gaurav Yadav) ਨੇ ਅੱਗੇ ਦੱਸਿਆ ਕਿ ਮਲਕੀਤ ਸਿੰਘ ਇਕ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਚਲਾ ਰਿਹਾ ਸੀ,ਜਿਸ ਦੇ ਖ਼ਿਲਾਫ਼ ਪਹਿਲਾਂ ਹੀ 30 ਅਪਰਾਧਿਕ ਮਾਮਲੇ ਦਰਜ ਹਨ ਅਤੇ ਉਕਤ ਗਿਰੋਹ ਕੋਲੋਂ 100 ਦੇ ਕਰੀਬ ਨਾਜਾਇਜ਼ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ,ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ (Punjab Police) ਸੂਬੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

LEAVE A REPLY

Please enter your comment!
Please enter your name here