ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਨਵ ਨਿਯੁਕਤ ਥਾਣਾ ਮੁਖੀ ਨੰਗਲ ਹਰਦੀਪ ਸਿੰਘ ਨੇ ਸ਼ਹਿਰ ਵਿੱਚ ਗਤੀਵਿਧੀਆਂ ਵਧਾ ਦਿੱਤੀਆਂ ਹਨ

0
59
ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਨਵ ਨਿਯੁਕਤ ਥਾਣਾ ਮੁਖੀ ਨੰਗਲ ਹਰਦੀਪ ਸਿੰਘ ਨੇ ਸ਼ਹਿਰ ਵਿੱਚ ਗਤੀਵਿਧੀਆਂ ਵਧਾ ਦਿੱਤੀਆਂ ਹਨ

Sada Channel News:-

ਸਾਵਧਾਨ ! ਜੇ ਘਰ ਤੋਂ ਨਿਕਲਣਾ ਹੈ ਤਾਂ ਵਹੀਕਲ ਦੇ ਪੂਰੇ ਕਾਗਜ ਨਾਲ ਲੈ ਕੇ ਨਿਕਲਿਓ, ਹੈਲਮਟ ਵੀ ਜਰੂਰ ਪਾਇਓ , ਨਹੀਂ ਤਾਂ ਹੋ ਸਕਦਾ ਮੋਟਾ ਜੁਰਮਾਨਾ । ਐਸ ਐਚ ਓ ਨੰਗਲ ਹਰਦੀਪ ਸਿੰਘ ਨੇ ਦਿੱਤੀ ਚੇਤਾਵਨੀ !

Nangal,23 April,2024,(Sada Channel News):- ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਨਵ ਨਿਯੁਕਤ ਥਾਣਾ ਮੁਖੀ ਨੰਗਲ ਹਰਦੀਪ ਸਿੰਘ ਨੇ ਸ਼ਹਿਰ ਵਿੱਚ ਗਤੀਵਿਧੀਆਂ ਵਧਾ ਦਿੱਤੀਆਂ ਹਨ ਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ । ਜਿਸ ਦੌਰਾਨ ਐਸਐਚਓ ਵੱਲੋਂ ਖੁਦ ਸ਼ਹਿਰ ਦੇ ਵਿੱਚ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਆਪਣੀ ਟੀਮ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ । ਐਸ ਐਚ ਓ ਮੁਤਾਬਿਕ ਬਿਨਾਂ ਨੰਬਰ ਪਲੇਟਾਂ ਵਾਲੇ ਤੇ ਪ੍ਰੈਸ਼ਰ ਹੋਰਨ ਵਾਲੇ ਮੋਟਰਸਾਈਕਲ ਸਵਾਰ ਹੁੱਲੜਬਾਜ਼ਾਂ ਨੂੰ ਕਿਸੇ ਵੀ ਹਾਲਤ ਚ ਬਖਸ਼ਿਆ ਨਹੀਂ ਜਾਵੇਗਾ ਤੇ ਕਿਸੇ ਦੀ ਵੀ ਕਿਸੇ ਵੀ ਕਿਸਮ ਦੀ ਸਿਫਾਰਿਸ਼ ਨਹੀਂ ਸੁਣੀ ਜਾਵੇਗੀ ਸਿੱਧਾ ਚਲਾਨ ਕੱਟ ਕੇ ਹੱਥ ਚ ਫੜਾਇਆ ਜਾਵੇਗਾ । ਉਹਨਾਂ ਕਿਹਾ ਕਿ ਜੇ ਦੋ ਪਹੀਆ ਵਾਹਨ ਤੇ ਸਫਰ ਕਰਨਾ ਹੈ ਤਾਂ ਹੈਲਮਟ ਵੀ ਜਰੂਰ ਪਾਓ ਨਹੀਂ ਤਾਂ ਜੁਰਮਾਨਾ ਭੁਗਤਣ ਲਈ ਤਿਆਰ ਰਹੋ। ਨਸ਼ਾ ਵੇਚਣ ਵਾਲਿਆਂ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਨੂੰ ਵੀ ਤਿੱਖੇ ਸ਼ਬਦਾਂ ਚ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਇਹ ਕੰਮ ਛੱਡ ਦਿਓ ਜਾਂ ਸ਼ਹਿਰ ਛੱਡ ਦਿਓ ਨਹੀਂ ਤਾਂ ਨਤੀਜਾ ਬੁਰਾ ਹੋਵੇਗਾ ।

LEAVE A REPLY

Please enter your comment!
Please enter your name here