ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ

0
30
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ

Sada Channel News:-

Amritsar Sahib Ji,26 April,2024,(Sada Channel News):- ਸੇਵਕ ਜੱਥਾ ਇਸ਼ਨਾਨ ਗੁਰਦੁਆਰਾ ਟਾਹਲੀ ਸਾਹਿਬ ਜੀ (ਸੰਤੋਖਸਰ) ਅੰਮ੍ਰਿਤਸਰ (Gurdwara Tahli Sahib Ji (Santokhasar) Amritsar) ਵਲੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ (Blessed Be Shri Guru Arjan Dev ji) ਦਾ ਪ੍ਰਕਾਸ਼ ਗੁਰਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਜੀ (Shri Darbar Sahib Ji) ਦੇ ਸਹਿਯੋਗ ਦੇ ਨਾਲ 30 ਅਪ੍ਰੈਲ ਦਿਨ ਮੰਗਲਵਾਰ ਕਰਵਾਇਆ ਜਾ ਰਿਹਾ ਹੈ,ਇਨਾ ਸਮਾਗਮਾਂ ਦੀ ਤਿਆਰੀਆਂ ਦੇ ਲਈ ਐਸਜੀਪੀਸੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਸਕੱਤਰ ਧਰਮ ਪ੍ਰਚਾਰ ਬਲਵਿੰਦਰ ਸਿੰਘ ਕਾਲਵਾ ਸਕੱਤਰ ਪ੍ਰਤਾਪ ਸਿੰਘ ਸਰਦਾਰ ਸਤਬੀਰ ਸਿੰਘ ਧਾਮੀ ਨਿਜੀ ਸਹਾਇਕ ਪ੍ਰਧਾਨ ਐਸਜੀਪੀਸੀ (SGPC) ਨੇ ਸੇਵਕ ਜੱਥਾ ਇਸ਼ਨਾਨ ਗੁ: ਟਾਹਲੀ ਸਾਹਿਬ ਜੀ (ਸੰਤੋਖਸਰ) ਮੁੱਖ ਸੇਵਾਦਾਰ ਤਰਲੋਚਨ ਸਿੰਘ ਬਿੱਟੂ ਅਤੇ ਹੋਰ ਮੈਂਬਰਾਂ ਨਾਲ ਮੀਟਿੰਗ ਕਰਕੇ ਕੀਰਤਨ ਦਰਬਾਰ ਦੀ ਤਿਆਰੀਆਂ ਸਬੰਧੀ ਵਿਚਾਰ ਕੀਤਾ ਗਿਆ।


ਜਾਣਕਾਰੀ ਦਿੰਦੇ ਦੱਸਿਆ ਕਿ 28 ਅਪ੍ਰੈਲ ਨੂੰ ਅਖੰਡ ਪਾਠ ਆਰੰਭ ਹੋਣਗੇ ਅਤੇ 30 ਅਪੈਲ ਨੂੰ ਭੋਗ ਪਾਏ ਜਾਣਗੇ,ਇਸ ਮੌਕੇ ਤੇ ਭਾਈ ਸੁਰਿੰਦਰ ਸਿੰਘ ਜੀ ਹਜੂਰੀ ਰਾਗੀ, ਭਾਈ ਚਮਨਜੀਤ ਸਿੰਘ ਦਿੱਲੀ ਵਾਲੇ, ਭਾਈ ਗੁਰਦੇਵ ਸਿੰਘ ਆਸਟਰੇਲੀਆ ਵਾਲੇ, ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ, ਭਾਈ ਮਨਵੀਰ ਸਿੰਘ ਜੀ ਨਾਨਕਸਰ ਭੁੱਚੋ ਸਹਿਬ, ਭਾਈ ਦਵਿੰਦਰ ਸਿੰਘ ਖਾਲਸਾ ਖੰਨਾ, ਭਾਈ ਗੁਰਇਕਬਾਲ ਸਿੰਘ ਜੀ, ਬੀਬੀ ਕੋਲਾ ਜੀ ਵਾਲੇ, ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ, ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ,ਇਸ ਮੌਕੇ ‘ਤੇ ਵੱਖ ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਆਗੂਆ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਹੋਣਗੀਆਂ,ਇਸ ਸਮਾਗਮ ਦੀ ਸ਼ੁਰੂਆਤ ਦੀ ਅਰਦਾਸ ਆਜ਼ਾਦਵਿੰਦਰ ਸਿੰਘ ਗ੍ਰੰਥੀ ਨੇ ਕਰਕੇ ਤਿਆਰੀਆ ਆਰੰਭ ਕੀਤੀਆਂ 30 ਅਪ੍ਰੈਲ ਨੂੰ ਕੀਰਤਨ ਦਰਬਾਰ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਗੁਰੂ ਕੇ ਲੰਗਰ ਲਗਾਏ ਜਾਣਗੇ ।

LEAVE A REPLY

Please enter your comment!
Please enter your name here