ਸੇਵਾਮੁਕਤ ਆਈਏਐਸ ਅਧਿਕਾਰੀ ਅਸ਼ੋਕ ਕੁੰਦਰਾ ਨੇ ਚੰਡੀਗੜ੍ਹ ਪੀਜੀਆਈ ਨੂੰ 2 ਕਰੋੜ ਰੁਪਏ ਕੀਤੇ ਦਾਨ

0
61
ਸੇਵਾਮੁਕਤ ਆਈਏਐਸ ਅਧਿਕਾਰੀ ਅਸ਼ੋਕ ਕੁੰਦਰਾ ਨੇ ਚੰਡੀਗੜ੍ਹ ਪੀਜੀਆਈ ਨੂੰ 2 ਕਰੋੜ ਰੁਪਏ ਕੀਤੇ ਦਾਨ

Sada Channel News:-

Chandigarh,30 April,2024,(Sada Channel News):- ਸੇਵਾਮੁਕਤ ਆਈਏਐਸ ਅਧਿਕਾਰੀ ਅਸ਼ੋਕ ਕੁੰਦਰਾ (Retired IAS officer Ashok Kundra) ਨੇ ਚੰਡੀਗੜ੍ਹ ਪੀਜੀਆਈ (Chandigarh PGI) ਨੂੰ ਗਰੀਬ ਭਲਾਈ ਫੰਡ ਲਈ 2 ਕਰੋੜ ਰੁਪਏ ਜਾਰੀ ਕੀਤੇ ਹਨ,ਉਨ੍ਹਾਂ ਇਹ ਚੈੱਕ ਪੀਜੀਆਈ ਦੇ ਡਾਇਰੈਕਟਰ ਡਾ: ਵਿਵੇਕ ਲਾਲ ਨੂੰ ਦਿੱਤਾ ਹੈ,ਪੀ.ਜੀ.ਆਈ (PGI) ਦੇ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਦੀ ਤਰਫੋਂ ਪੀ.ਜੀ.ਆਈ (PGI) ਨੇ ਉਨ੍ਹਾਂ ਦੇ ਸਮਾਜ ਸੇਵਾ ਦੇ ਕੰਮਾਂ ਲਈ ਧੰਨਵਾਦ ਕੀਤਾ ਹੈ,ਇਹ ਪੈਸਾ ਗਰੀਬ ਮਰੀਜ਼ਾਂ ਦੇ ਇਲਾਜ,ਜਾਂਚ ਅਤੇ ਦਵਾਈਆਂ ‘ਤੇ ਖਰਚ ਕੀਤਾ ਜਾਵੇਗਾ।

ਗੱਲਬਾਤ ਕਰਦਿਆਂ ਪੀ.ਜੀ.ਆਈ (PGI) ਦੇ ਡਾਇਰੈਕਟਰ ਡਾ: ਵਿਵੇਕ ਲਾਲ ਨੇ ਦੱਸਿਆ ਕਿ ਗਰੀਬ ਮਰੀਜ਼ ਭਲਾਈ ਫੰਡ ਵਿੱਚ ਜਮ੍ਹਾ ਪੈਸਾ ਅਜਿਹੇ ਗਰੀਬ ਲੋਕਾਂ ਦੇ ਇਲਾਜ ਵਿੱਚ ਵਰਤਿਆ ਜਾਂਦਾ ਹੈ,ਜੋ ਆਪਣੇ ਇਲਾਜ ਦਾ ਖਰਚਾ ਖੁਦ ਚੁੱਕਣ ਤੋਂ ਅਸਮਰੱਥ ਹੁੰਦੇ ਹਨ,ਇਨ੍ਹਾਂ ਵਿੱਚ ਜ਼ਿਆਦਾਤਰ ਉਹ ਮਰੀਜ਼ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੂੰ ਲਾਇਲਾਜ ਬਿਮਾਰੀਆਂ ਹੁੰਦੀਆਂ ਹਨ,ਅਤੇ ਉਨ੍ਹਾਂ ਦਾ ਇਲਾਜ ਲੰਬੇ ਸਮੇਂ ਤੱਕ ਚੱਲਦਾ ਹੈ,ਸਮਾਜ ਵਿੱਚ ਅਜਿਹੇ ਲੋਕਾਂ ਨੂੰ ਅੱਗੇ ਆ ਕੇ ਸਮਾਜ ਸੇਵਾ ਦੇ ਅਜਿਹੇ ਕੰਮ ਕਰਨੇ ਚਾਹੀਦੇ ਹਨ।

LEAVE A REPLY

Please enter your comment!
Please enter your name here