ਪੰਜਾਬ,ਹਿਮਾਚਲ ਤੇ ਚੰਡੀਗੜ੍ਹ ਵਿਚ ਲੋਕ ਸਭਾ ਚੋਣਾਂ 2024 ਦੀ ਗਜਟ ਨੋਟੀਫਿਕੇਸ਼ਨ ਭਲਕੇ ਜਾਰੀ ਹੋਵੇਗਾ

0
56
ਪੰਜਾਬ,ਹਿਮਾਚਲ ਤੇ ਚੰਡੀਗੜ੍ਹ ਵਿਚ ਲੋਕ ਸਭਾ ਚੋਣਾਂ 2024 ਦੀ ਗਜਟ ਨੋਟੀਫਿਕੇਸ਼ਨ ਭਲਕੇ ਜਾਰੀ ਹੋਵੇਗਾ

Sada Channel News:-

Chandigarh,06 May,2024,(Sada Channel News):- ਪੰਜਾਬ,ਹਿਮਾਚਲ ਤੇ ਚੰਡੀਗੜ੍ਹ ਵਿਚ ਲੋਕ ਸਭਾ ਚੋਣਾਂ 2024 ਦੀ ਗਜਟ ਨੋਟੀਫਿਕੇਸ਼ਨ (Gazette Notification) ਭਲਕੇ ਜਾਰੀ ਹੋਵੇਗਾ,7 ਮਈ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਵੇਗੀ,14 ਮਈ ਤੱਕ ਉਮੀਦਵਾਰ ਆਪਣੀ ਨਾਮਜ਼ਦਗੀ ਭਰ ਸਕਣਗੇ,ਚੋਣ ਕਮਿਸ਼ਨ (Election Commission) ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ,ਦੋ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਵਿਚ ਲੋਕ ਸਭਾ ਚੋਣਾਂ ਦੀ ਗਜਟ ਨੋਟੀਫਿਕੇਸ਼ਨ (Gazette Notification) ਜਾਰੀ ਹੋਣ ਦੇ ਨਾਲ ਹੀ ਮਾਹੌਲ ਗਰਮਾਉਣ ਲੱਗੇਗਾ।

ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਦੇਸ਼ ਵਿਚ ਚੋਣ ਜ਼ਾਬਤਾ 16 ਮਾਰਚ ਤੋਂ ਲਾਗੂ ਹੋ ਗਿਆ ਸੀ,ਜਾਰੀ ਸ਼ੈਡਿਊਲ (Schedule) ਮੁਤਾਬਕ ਗਜਟ ਨੋਟੀਫਿਕੇਸ਼ਨ 7 ਮਈ ਨੂੰ ਜਾਰੀ ਕੀਤਾ ਜਾਣਾ ਹੈ,ਇਸ ਦੇ ਬਾਅਦ ਪੰਜਾਬ,ਹਿਮਾਚਲ ਤੇ ਚੰਡੀਗੜ੍ਹ ਵਿਚ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ,ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 14 ਮਈ ਹੈ 15 ਮਈ ਨੂੰ ਨਾਮਜ਼ਦਗੀ ਦੀ ਦੀ ਪੜਤਾਲ ਕੀਤੀ ਜਾਵੇਗੀ।

ਰੱਦ ਹੋਣ ਤੋਂ ਬਾਅਦ ਬਾਕੀ ਰਹਿੰਦੇ ਉਮੀਦਵਾਰ ਸ਼ੁੱਕਰਵਾਰ 17 ਮਈ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ,ਪੰਜਾਬ,ਚੰਡੀਗੜ੍ਹ ਤੇ ਹਿਮਾਚਲ ਵਿਚ ਵੋਟਿੰਗ (Voting) ਇਕੱਠੇ ਆਖਰੀ ਪੜਾਅ ਵਿਚ ਨਿਰਧਾਰਤ ਕੀਤੀ ਗਈ ਹੈ,17 ਮਈ ਨੂੰ ਨਾਮਜ਼ਦਗੀ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋਣ ਦੇ ਦੋ ਹਫਤੇ ਬਾਅਦ 1 ਜੂਨ ਨੂੰ ਵੋਟਿੰਗ ਹੋਵੇਗੀ ਜਿਸ ਦੇ 3 ਦਿਨ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਣੀ ਹੈ।

LEAVE A REPLY

Please enter your comment!
Please enter your name here