ਮਾਂ ਚਰਨ ਕੌਰ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਤੋਂ ਪਹਿਲਾਂ ਇਕ Post Social Media ‘ਤੇ ਸਾਂਝੀ ਕੀਤੀ

0
21
ਮਾਂ ਚਰਨ ਕੌਰ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਤੋਂ ਪਹਿਲਾਂ ਇਕ Post Social Media ‘ਤੇ ਸਾਂਝੀ ਕੀਤੀ

Sada Channel News:-

Mansa,13 May,2024,(Sada Channel News):- ਮਾਂ ਚਰਨ ਕੌਰ (Mother Charan Kaur) ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ (Sidhu Moosewala) ਦੀ ਦੂਜੀ ਬਰਸੀ ਤੋਂ ਪਹਿਲਾਂ ਇਕ ਪੋਸਟ ਸੋਸ਼ਲ ਮੀਡੀਆ (Social Media) ‘ਤੇ ਸਾਂਝੀ ਕੀਤੀ ਹੈ,ਜਿਸ ਵਿਚ ਉਨ੍ਹਾਂ ਦਾ ਦਰਦ ਦਿਖਾਈ ਦਿੱਤਾ ਹੈ,ਪੋਸਟ ਵਿਚ ਮਾਤਾ ਚਰਨ ਕੌਰ ਨੇ ਲਿਖਿਆ ਹੈ:-

ਸ਼ੁੱਭ ਪੁੱਤ ਮੈਂ ਅਕਸਰ ਤੁਹਾਨੂੰ ਇਹੀ ਕਿਹਾ ਕਰਦੀ ਸੀ ਕਿ ਸਦਾ ਪੁੱਤ ਸੱਚ ਤੇ ਸਹੀ ਦਾ ਸਾਥ ਦੇਣਾ ਤੇ ਬੇਟਾ ਆਪਣੀ ਆਵਾਜ਼ ਨੂੰ ਗਲਤ ਤੇ ਜ਼ੁਲਮ ਦੇ ਖਿਲਾਫ ਵੀ ਬਿਨਾਂ ਡਰੇ ਬੁਲੰਦ ਰੱਖਣਾ ਕਿਉਂਕਿ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਨਿਰਪੱਖ ਵਿਚਾਰਧਾਰਾ ਹੁੰਦੀ ਐ, ਜੋ ਉਸ ਨੂੰ ਭੇੜ ਚਾਲ ਦਾ ਹਿੱਸਾ ਨਹੀਂ ਬਣਨ ਦਿੰਦੀ, ਪਰ ਬੇਟਾ ਅੱਜ ਇਨ੍ਹਾਂ ਗੱਲਾਂ ਦੇ ਉਲਟ,ਦੁਨੀਆ ਦੀ ਅਸਲੀਅਤ ਨੂੰ ਵਾਪਰਦੀ ਦੇਖ ਰਹੀ ਆ, ਮੈਂ ਅੱਜ ਕੁਝ ਚਿਹਰਿਆਂ ਨੂੰ ਬੋਲਦੇ ਸੁਣਦੀ ਆ, ਇਕੱਠ ਵਿਚ ਤੁਰਦੇ ਦੇਖਦੀ ਹਾਂ ਪਰ ਗਲਤ ਦੇ ਖਿਲਾਫ ਬੋਲਦੇ ਨਹੀਂ ਸਗੋਂ ਸਿਆਸਤ ਵਿਚ ਪੈਰ ਰੱਖ ਰਹੇ ਨਵੇਂ ਚਿਹਰਿਆਂ ਦਾ ਸਮਰਥਨ ਕਰਦੇ, ਮੈਂਤੁਹਾਡੇ ਜਾਣ ਬਾਅਦ ਕਦੇ ਇਨ੍ਹਾਂ ਚਿਹਰਿਆਂ ਨੂੰ ਬੋਲਦੇ ਤਾਂ ਕਿ ਕਦੇ ਤੁਹਾਡਾ ਜ਼ਿਕਰ ਕਰਦੇ ਵੀ ਨਹੀਂ ਦੇਖਿਆ,ਕਦੇ-ਕਦੇ ਤੁਹਾਡੇ ਚੁਮੇ ਰਾਹ ਵਿਚ ਤੁਰਦੇ ਲੋਕ ਤੁਹਾਨੂੰ ਛੱਡ ਜਦੋਂ ਦੁਨੀਆ ਦੀ ਹਰ ਗੱਲ ਕਰਦੇ ਆ ਤਾਂ ਮਨ ਦੇਖ ਥੋੜ੍ਹਾ ਉਦਾਸ ਹੁੰਦਾ।

LEAVE A REPLY

Please enter your comment!
Please enter your name here