ਲੋਕ ਸਭਾ ਚੋਣਾਂ-2019 ਦੌਰਾਨ ਪਾਰਲੀਮਾਨੀ ਹਲਕਾ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ

0
53
ਲੋਕ ਸਭਾ ਚੋਣਾਂ-2019 ਦੌਰਾਨ ਪਾਰਲੀਮਾਨੀ ਹਲਕਾ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ

Sada Channel News:-

Anandpur Sahib,17 May,2024,(Sada Channel News):- ਇਸ ਵਾਰ ਬਾਕੀ ਚੋਣ ਬੂਥਾਂ ’ਤੇ ਵੀ ਮਤਦਾਨ ਵਧਾਉਣ ਲਈ ਵਰਤੋਂ ’ਚ ਲਿਆਉਣ,ਉਨ੍ਹਾਂ ਇਸ ਮੌਕੇ ਲੋਕ ਸਭਾ ਚੋਣਾਂ-2019 ਦੌਰਾਨ ਪਾਰਲੀਮਾਨੀ ਹਲਕਾ ਆਨੰਦਪੁਰ ਸਾਹਿਬ ’ਚ ਪੈਂਦੇ 09 ਵਿਧਾਨ ਸਭਾ ਹਲਕਿਆਂ ਦੇ ਸਭ ਤੋਂ ਵਧੇਰੇ ਮਤਦਾਨ ਪ੍ਰਤੀਸ਼ਤਤਾ ਨਾਲ ਯੋਗਦਾਨ ਪਾਉਣ ਵਾਲੇ ਬੂਥ ਲੈਵਲ ਅਫ਼ਸਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ,ਇਨ੍ਹਾਂ ’ਚ ਗੜ੍ਹਸ਼ੰਕਰ ਤੋਂ ਬੂਥ ਨੰਬਰ 132 ਦੇ ਬੀ ਐਲ ਓ ਜਸਵਿੰਦਰ ਸਿੰਘ (81.80 ਫ਼ੀਸਦੀ), ਬੰਗਾ ਦੇ ਬੂਥ ਨੰਬਰ 132 ਦੇ ਬੀ ਐਲ ਓ ਸੁਰਜੀਤ ਕੁਮਾਰ (78.76 ਫ਼ੀਸਦੀ), ਨਵਾਂਸ਼ਹਿਰ ਦੇ ਬੂਥ ਨੰਬਰ 209 ਦੀ ਬੀ ਐਲ ਓ ਪਰਮਜੀਤ ਕੌਰ (83 ਫ਼ੀਸਦੀ), ਬਲਾਚੌਰ ਦੇ ਬੂਥ ਨੰਬਰ 160 ਦੇ ਬੀ ਐਲ ਓ ਨਰਿੰਦਰ ਸਿੰਘ (88.86 ਫ਼ੀਸਦੀ), ਆਨੰਦਪੁਰ ਸਾਹਿਬ ਦੇ ਬੂਥ ਨੰਬਰ 41 ਦੇ ਬੀ ਐਲ ਓ ਜਸਵਿੰਦਰ ਸਿੰਘ (80.70 ਫ਼ੀਸਦੀ), ਰੂਪਨਗਰ ਦੇ ਬੂਥ ਨੰ. 170 ਦੇ ਬੀ ਐਲ ਓ ਫੁਲੇਸ਼ਵਰ ਕੁਮਾਰ (89.29 ਫ਼ੀਸਦੀ), ਚਮਕੌਰ ਸਾਹਿਬ ਦੇ ਬੂਥ ਨੰ. 14 ਦੀ ਬੀ ਐਲ ਓ ਹਰਿੰਦਰ ਕੌਰ (78 ਫ਼ੀਸਦੀ), ਖਰੜ ਦੇ ਬੂਥ ਨੰ. 74 ਦੇ ਬੀ ਐਲ ਓ ਅਜੇ ਕੁਮਾਰ (85.05 ਫ਼ੀਸਦੀ) ਅਤੇ ਐੱਸ ਏ ਐੱਸ ਨਗਰ ਦੇ ਬੂਥ ਨੰਬਰ ਦੇ ਬੀ ਐਲ ਓ ਹਰਪਿੰਦਰਜੀਤ ਸਿੰਘ (83.54 ਫ਼ੀਸਦੀ) ਸ਼ਾਮਿਲ ਸਨ।


ਇਸ ਤੋਂ ਬਾਅਦ ਜਨਰਲ ਅਬਜ਼ਰਵਰ ਡਾ. ਹੀਰਾ ਲਾਲ, ਪੁਲਿਸ ਅਬਜ਼ਰਵਰ ਸੰਦੀਪ ਗਜਾਨਨ ਦੀਵਾਨ, ਖਰਚਾ ਅਬਜ਼ਰਵਰ ਸ਼ਿਲਪੀ ਸਿਨਹਾ, ਰਿਟਰਨਿੰਗ ਅਫ਼ਸਰ ਆਨੰਦਪੁਰ ਸਾਹਿਬ ਪ੍ਰੀਤੀ ਯਾਦਵ, ਜ਼ਿਲ੍ਹਾ ਚੋਣ ਅਫ਼ਸਰ ਐਸ ਏ ਐਸ ਨਗਰ ਆਸ਼ਿਕਾ ਜੈਨ, ਜ਼ਿਲ੍ਹਾ ਚੋਣ ਅਫ਼ਸਰ ਐਸ ਬੀ ਐਸ ਨਗਰ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਰੋਪੜ ਗੁਲਨੀਤ ਸਿੰਘ ਖੁਰਾਣਾ, ਐਸ ਐਸ ਪੀ ਐਸ ਏ ਐਸ ਨਗਰ ਡਾ. ਸੰਦੀਪ ਗਰਗ, ਐਸ ਐਸ ਪੀ ਐਸ ਬੀ ਐਸ ਨਗਰ ਡਾ. ਮਹਿਤਾਬ ਸਿੰਘ ਤੋਂ ਇਲਾਵਾ ਪਾਰਲੀਮਾਨੀ ਹਲਕੇ ’ਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ’ਚ ‘ਗ੍ਰੀਨ ਇਲੈਕਸ਼ਨ’ ਦੇ ਸੰਕਲਪ ਵਜੋਂ ਪੌਦੇ ਵੀ ਲਾਏ ਗਏ,ਇਸ ਮੌਕੇ ਸਕੂਲੀ ਬੱਚਿਆਂ ਅਤੇ ਸਮੂਹ ਅਬਜ਼ਰਵਰਾਂ ਅਤੇ ਡੀ ਸੀਜ਼, ਐਸ ਐਸ ਪੀਜ਼ ਤੇ ਏ ਆਰ ਓਜ਼ ਵੱਲੋਂ ਮਤਦਾਨ ਵਾਲੇ ਦਿਨ ਵਾਤਾਵਰਣ ਦੀ ਸੰਭਾਲ ਵਜੋਂ ਇੱਕ-ਇੱਕ ਪੌਦਾ ਲਾਉਣ ਅਤੇ ‘ਸਿੰਗਲਯੂਜ਼ ਪਲਾਸਟਿਕ’ ਦੀ ਵਰਤੋਂ ਨਾ ਕਰਨ ਦਾ ਸੰਕਲਪ ਵੀ ਲਿਆ ਗਿਆ,ਜਨਰਲ ਅਬਜ਼ਰਵਰ ਵੱਲੋਂ ਇਸ ਮੌਕੇ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਟਿੱਕਰ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ।

LEAVE A REPLY

Please enter your comment!
Please enter your name here