ਮਜੀਠਾ ਹਲਕੇ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅੱਜ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ

0
58
ਮਜੀਠਾ ਹਲਕੇ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅੱਜ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ

Sada Channel News:-

Amritsar, 17 May 2024,(Sada Channel News):- ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ 2022 ਦੇ ਵਿੱਚ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਤੋਂ ਮਜੀਠਾ ਹਲਕੇ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ (Sukhjinder Raj Singh Lali Majithia) ਅੱਜ ਅਕਾਲੀ ਦਲ (Akali Dal) ਵਿੱਚ ਸ਼ਾਮਿਲ ਹੋ ਗਏ,ਉਥੇ ਹੀ ਇੱਕ ਦੂਜੇ ਉੱਤੇ ਤਿੱਖੇ ਤੰਜ ਕਸਣ ਵਾਲੇ ਬਿਕਰਮ ਸਿੰਘ ਮਜੀਠੀਆ ਅਤੇ ਲਾਲੀ ਮਜੀਠੀਆ ਵੱਲੋਂ ਇੱਕ ਦੂਜੇ ਨਾਲ ਮਾਫੀ ਮੰਗ ਕੇ ਇਸ ਲੜਾਈ ਨੂੰ ਖਤਮ ਕੀਤਾ ਅਤੇ ਅਨਿਲ ਜੋਸ਼ੀ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਗਈ,ਉੱਥੇ ਹੀ ਬਿਕਰਮ ਸਿੰਘ ਮਜੀਠੀਆ (Bikram Singh Majithia) ਵੱਲੋਂ ਲਾਲੀ ਮਜੀਠੀਆ ਦੇ ਪੈਰੀ ਪੈ ਮਾਫੀ ਮੰਗੀ ਗਈ ਅਤੇ ਕਿਹਾ ਕਿ ਜੇਕਰ ਅਣਜਾਨੇ ਦੇ ਵਿੱਚ ਉਹਨਾਂ ਦੋ ਕੋਈ ਗਲਤੀ ਹੋਈ ਹੋਵੇ ਤਾਂ ਉਹ ਮਾਫ ਕਰ ਦਿੱਤਾ ਜਾਵੇ।


ਪੰਜਾਬ ਵਿੱਚ ਜਦੋਂ ਵੀ ਚੋਣਾਂ ਦਾ ਮਾਹੌਲ ਗਰਮ ਹੁੰਦਾ ਹੈ ਤਾਂ ਸਭ ਤੋਂ ਜਿਆਦੀ ਨਜ਼ਰ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਕਿਉਂਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਬਹੁਤ ਵਾਰ ਇਥੇ ਤਿੱਖੀ ਨੋਕ ਚੋਕ ਵੇਖਣ ਨੂੰ ਮਿਲੀ ਉੱਥੇ ਹੀ ਅੱਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਅੱਜ ਇਸ ਸਭ ਨੂੰ ਪਿੱਛੇ ਛੱਡ ਅਕਾਲੀ ਦਲ ਦਾ ਸਾਥ ਅਤੇ ਪੱਲਾ ਫੜ ਲਿਆ, ਜਿਸ ਤੋਂ ਬਾਅਦ ਉਹਨਾਂ ਨੂੰ ਅਕਾਲੀ ਦਲ ਚ ਸ਼ਾਮਿਲ ਕਰਵਾਉਣ ਪਹੁੰਚੇ ਬਿਕਰਮ ਸਿੰਘ ਮਜੀਠੀਆ ਵੱਲੋਂ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਦੇ ਪੈਰੀ ਪੈ ਕੇ ਉਹਨਾਂ ਤੋਂ ਮੁਾਫੀ ਮੰਗੀ ਗਈ।


ਉਥੇ ਹੀ ਬਿਕਰਮ ਸਿੰਘ ਮਜੀਠੀਆ ਨੇ ਤੰਜ ਕਸਦੇ ਹੋਏ ਕਿਹਾ ਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜੋ ਕਿ ਹਮੇਸ਼ਾ ਹੀ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਚਲਦੇ ਹਨ ਅਤੇ ਉਹਨਾਂ ਤੇ ਵੱਲੋਂ ਹਮੇਸ਼ਾ ਹੀ ਕਾਂਗਰਸ ਦਾ ਝੰਡਾ ਮਜੀਠੀਆ ਵਿੱਚ ਬੁਲੰਦ ਕੀਤਾ ਜਾਂਦਾ ਸੀ ਲੇਕਿਨ ਉਹਨਾਂ ਵੱਲੋਂ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਗਿਆ ਤਾਂ ਬਹੁਤ ਵੱਡੇ ਵੱਡੇ ਲੁਭਾਵ ਨੇ ਸੁਪਨੇ ਆਮ ਆਦਮੀ ਪਾਰਟੀ ਵੱਲੋਂ ਦਿਖਾਏ ਗਏ ਉਤੇ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਉਹਨਾਂ ਦੇ ਨਾਲ ਕਮਿਟਮੈਂਟ ਕੀਤੀਆਂ ਗਈਆਂ ਸਨ ਉਹ ਕੋਈ ਵੀ ਕਮਿਟਮੈਂਟ ਪੂਰੀ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਅੱਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਝਾੜੂ ਛੱਡ ਤਕੜੀ ਦਾ ਪੱਲਾ ਫੜ ਲਿੱਤਾ ਗਿਆ ਹੈ।

LEAVE A REPLY

Please enter your comment!
Please enter your name here