ਅੱਖ ਦਾ ਆਪ੍ਰੇਸ਼ਨ ਕਰਵਾ ਕੇ ਲੰਡਨ ਤੋਂ ਪਰਤੇ ਰਾਘਵ ਚੱਢਾ

0
55
ਅੱਖ ਦਾ ਆਪ੍ਰੇਸ਼ਨ ਕਰਵਾ ਕੇ ਲੰਡਨ ਤੋਂ ਪਰਤੇ ਰਾਘਵ ਚੱਢਾ

Sada Channel News:–

New Delhi, 18 May 2024,(Sada Channel News):– ਬ੍ਰਿਟੇਨ ‘ਚ ਅੱਖਾਂ ਦਾ ਆਪਰੇਸ਼ਨ ਕਰਵਾ ਕੇ ਭਾਰਤ ਪਰਤਣ ਤੋਂ ਬਾਅਦ ਪਹਿਲੀ ਵਾਰ ਆਮ ਆਦਮੀ ਪਾਰਟੀ (ਆਪ) (Aam Aadmi Party (AAP)) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Rajya Sabha member Raghav Chadha) ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ,‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਆਪਣੀ ਅੱਖ ਦੇ ਆਪ੍ਰੇਸ਼ਨ ਨੂੰ ਲੈ ਕੇ ਲੰਬੇ ਸਮੇਂ ਤੋਂ ਲੰਡਨ ‘ਚ ਸਨ,ਇਸ ਦੇ ਨਾਲ ਹੀ ‘ਆਪ’ ਆਗੂ ਦੇ ਲਗਾਤਾਰ ਗੈਰਹਾਜ਼ਰ ਰਹਿਣ ‘ਤੇ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ ਪਰ ਪਾਰਟੀ ਨੇ ਕਿਹਾ ਸੀ ਕਿ ਉਹ ਠੀਕ ਹੁੰਦੇ ਹੀ ਵਾਪਸ ਪਰਤਣਗੇ ਅਤੇ ਚੋਣ ਪ੍ਰਚਾਰ ਕਰਨਗੇ,ਪਿਛਲੇ ਮਹੀਨੇ ਦਿੱਲੀ ਦੇ ਇੱਕ ਮੰਤਰੀ ਨੇ ਕਿਹਾ ਸੀ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਅੱਖਾਂ ਦੀ ਗੰਭੀਰ ਬਿਮਾਰੀ ਹੈ ਜਿਸ ਕਾਰਨ ਉਨ੍ਹਾਂ ਨੂੰ ਅੰਨ੍ਹਾਪਣ ਹੋ ਸਕਦਾ ਹੈ,ਰਾਘਵ ਚੱਢਾ ਦੀ ਵਾਪਸੀ ਅਜਿਹੇ ਸਮੇਂ ‘ਚ ਹੋਈ ਹੈ,ਜਦੋਂ ਆਮ ਆਦਮੀ ਪਾਰਟੀ ਨੇ ਸਵਾਤੀ ਮਾਲੀਵਾਲ ਅਤੇ ਕੇਜਰੀਵਾਲ ਦੇ ਪੀਏ ਵਿਭਵ ‘ਤੇ ਸੀਐੱਮ ਹਾਊਸ (CM House) ‘ਚ ਕੁੱਟਮਾਰ ਦੇ ਗੰਭੀਰ ਦੋਸ਼ ਲਗਾਏ ਹਨ।

LEAVE A REPLY

Please enter your comment!
Please enter your name here