ਭਾਰਤੀ ਡਾਕ ਵਿਭਾਗ ‘ਇੰਡੀਆ ਪੋਸਟ’ ’ਚ ਨਿਕਲਣਗੀਆਂ 40 ਹਜ਼ਾਰ ਆਸਾਮੀਆਂ

0
53
ਭਾਰਤੀ ਡਾਕ ਵਿਭਾਗ ‘ਇੰਡੀਆ ਪੋਸਟ’ ’ਚ ਨਿਕਲਣਗੀਆਂ 40 ਹਜ਼ਾਰ ਆਸਾਮੀਆਂ

Sada Channel News:-

New Delhi,18 May,2024,(Sada Channel News):- ਭਾਰਤੀ ਡਾਕ ਵਿਭਾਗ ‘ਇੰਡੀਆ ਪੋਸਟ’ ’ਚ ਗ੍ਰਾਮੀਣ ਡਾਕ ਸੇਵਾ (ਜੀਡੀਐਸ) ਦੀਆਂ ਆਸਾਮੀਆਂ ਕਢੀਆਂ ਜਾ ਰਹੀਆਂ ਹਨ,ਇਸ ਭਰਤੀ ਪ੍ਰਕਿਰਿਆ ਅਧੀਨ ਬ੍ਰਾਂਚ ਪੋਸਟ ਮਾਸਟਰਜ਼, ਅਸਿਸਟੈਂਟ ਬ੍ਰਾਂਚ ਪੋਸਟ ਮਾਸਟਰਜ਼, ਡਾਕ ਸੇਵਕ ਅਤੇ ਬ੍ਰਾਂਚ ਪੋਸਟ ਆਫ਼ਿਸ ਦੀਆਂ 40 ਹਜ਼ਾਰ ਆਸਾਮੀਆਂ ਭਰੀਆਂ ਜਾਣਗੀਆਂ,ਇਸ ਭਰਤੀ ਪ੍ਰਕਿਰਿਆ ਦਾ ਨੋਟੀਫ਼ਿਕੇਸ਼ਨ ਛੇਤੀ ਹੀ ਜਾਰੀ ਕੀਤਾ ਜਾਵੇਗਾ,ਇਹ ਨੋਟੀਫ਼ਿਕੇਸ਼ਨ ਮਈ ਮਹੀਨੇ ਦੇ ਆਖ਼ਰੀ ਹਫ਼ਤੇ ਜਾਂ ਜੂਨ ਦੇ ਪਹਿਲੇ ਹਫ਼ਤੇ ਜਾਰੀ ਕੀਤਾ ਜਾ ਸਕਦਾ ਹੈ,ਇਨ੍ਹਾਂ ਆਸਾਮੀਆਂ ’ਤੇ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਆਨਲਾਈਨ ਹੀ ਪ੍ਰਵਾਨ ਕੀਤੀ ਜਾਵੇਗੀ।

ਇਨ੍ਹਾਂ ਆਸਾਮੀਆਂ ਲਈ ਅਰਜ਼ੀਆਂ ਦੇਣ ਵਾਲੇ ਉਮੀਦਵਾਰ ਨੇ ਮੈਟ੍ਰਿਕ ਜਾਂ 10 ਜਮਾਤ ’ਚ ਅੰਗਰੇਜ਼ੀ ਵਿਸ਼ਾ ਜ਼ਰੂਰ ਪੜਿ੍ਹਆ ਹੋਵੇ,ਇਸ ਤੋਂ ਇਲਾਵਾ ਉਮੀਦਵਾਰ ਨੇ ਸੈਕੰਡਰੀ ਸਕੂਲ ਪੱਧਰ ’ਤੇ ਆਪਣੀ ਮਾਤਭਾਸ਼ਾ ਦੀ ਪੜ੍ਹਾਈ ਜ਼ਰੂਰ ਕੀਤੀ ਹੋਵੇ,ਉਂਝ ਉਮੀਦਵਾਰਾਂ ਦੀ ਆਖ਼ਰੀ ਚੋਣ 10 ਜਮਾਤ ਦੀ ਪ੍ਰੀਖਿਆ ’ਚ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਹੀ ਕੀਤੀ ਜਾਵੇਗੀ,ਇਨ੍ਹਾਂ ਆਸਾਮੀਆਂ ਲਈ ਅਰਜ਼ੀਆਂ ਦੇਣ ਵਾਲੇ ਜਨਰਲ ਵਰਗ,ਹੋਰ ਪਛੜੇ ਵਰਗਾਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਇਕੋ ਫ਼ੀਸ 150 ਰੁਪਏ ਰਖੀ ਗਈ ਹੈ,ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਦੇ ਅਤੇ ਦਿਵਯਾਂਗ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ ਹੋਵੇਗੀ।

LEAVE A REPLY

Please enter your comment!
Please enter your name here