ਭਾਜਪਾ ਉਮੀਦਵਾਰ ਹੰਸ ਰਾਜ ਹੰਸ ਖਿਲਾਫ ਨੋਟਿਸ ਜਾਰੀ,ਰਿਟਰਨਿੰਗ ਅਫਸਰ ਨੇ 2 ਦਿਨ ‘ਚ ਮੰਗਿਆ ਜਵਾਬ

0
51
ਭਾਜਪਾ ਉਮੀਦਵਾਰ ਹੰਸ ਰਾਜ ਹੰਸ ਖਿਲਾਫ ਨੋਟਿਸ ਜਾਰੀ,ਰਿਟਰਨਿੰਗ ਅਫਸਰ ਨੇ 2 ਦਿਨ ‘ਚ ਮੰਗਿਆ ਜਵਾਬ

Sada Channel News:-

Faridkot,19 May,2024,(Sada Channel News):- ਭਾਜਪਾ ਉਮੀਦਵਾਰ ਹੰਸਰਾਜ ਹੰਸ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ,ਕਿਸਾਨਾਂ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ‘ਤੇ ਸੰਯੁਕਤ ਕਿਸਾਨ ਮੋਰਚੇ (United Farmers Front) ਵੱਲੋਂ ਉਨ੍ਹਾਂ ਖਿਲਾਫ ਚੋਣ ਕਮਿਸ਼ਨ (Election Commission) ਕੋਲ ਸ਼ਿਕਾਇਤ ਭੇਜੀ ਗਈ ਸੀ ਤੇ ਨਾਲ ਹੀ ਕਾਰਵਾਈ ਦੀ ਮੰਗ ਵੀ ਕੀਤੀ ਗਈ ਸੀ,ਇਸੇ ‘ਤੇ ਕਾਰਵਾਈ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ (United Farmers Front) ਦੀ ਸ਼ਿਕਾਇਤ’ ਤੇ ਚੋਣ ਕਮਿਸ਼ਨ ਨੇ ਹੰਸ ਰਾਜ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ,ਅਤੇ ਰਿਟਰਨਿੰਗ ਅਫਸਰ (Returning Officer) ਨੇ ਦੋ ਦਿਨਾਂ ‘ਚ ਉਨ੍ਹਾਂ ਤੋਂ ਜਵਾਬ ਮੰਗਿਆ ਹੈ,ਸ਼ਿਕਾਇਤ ਵਿਚ ਕਿਹਾ ਗਿਆ ਹੈ।

ਕਿ ਵਾਇਰਲ (Viral) ਹੋਈ ਵੀਡੀਓ ‘ਚ ਫਰੀਦਕੋਟ (Faridkot) ਤੋਂ ਭਾਜਪਾ ਉਮੀਦਵਾਰ ਕਿਸਾਨਾਂ ਨੂੰ ਗਾਲ੍ਹਾਂ ਕੱਢ ਰਹੇ ਹਨ,ਅਤੇ ਧਮਕੀਆਂ ਦੇ ਰਹੇ ਹਨ,ਨਾਲ ਹੀ ਉਹ ਨਫ਼ਰਤ ਭਰੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ,ਅਜਿਹਾ ਕਰਕੇ ਉਹ ਨਾ ਸਿਰਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ,ਸਗੋਂ ਉਨ੍ਹਾਂ ਖ਼ਿਲਾਫ਼ ਅਪਰਾਧਿਕ ਕੇਸ ਵੀ ਬਣਦਾ ਹੈ,ਇਸ ਦੇ ਨਾਲ ਹੀ ਉਨ੍ਹਾਂ ਦੇ ਇਸ ਤਰ੍ਹਾਂ ਦੇ ਵਤੀਰੇ ਨਾਲ ਸੂਬੇ ਦਾ ਮਾਹੌਲ ਖਰਾਬ ਹੋਣ ਦੀ ਸੰਭਾਵਨਾ ਹੈ,ਉਹ ਜਨਤਕ ਅਹੁਦੇ ਲਈ ਚੋਣ ਲੜ ਰਿਹਾ ਹੈ,ਪਰ ਉਨ੍ਹਾਂ ਦਾ ਇਸ ਤਰ੍ਹਾਂ ਦਾ ਵਿਵਹਾਰ ਗਲਤ ਹੈ,ਇਹ ਮਾਮਲਾ 16 ਮਈ ਦਾ ਹੈ,ਵਾਇਰਲ ਵੀਡੀਓ (Viral Video) ਵਿੱਚ ਉਹ ਕਹਿ ਰਹੇ ਹਨ ਕਿ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੇ ਨਾਂ ਨੋਟ ਕਰ ਲਓ,ਦੋ ਤਰੀਕ ਤੋਂ ਬਾਅਦ ਇਨ੍ਹਾਂ ਨੂੰ ਵੇਖਾਂਗਾ,ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਭੜਕ ਗਏ ਤੇ ਮਾਮਲਾ ਤੂਲ ਫੜ ਗਿਆ।

LEAVE A REPLY

Please enter your comment!
Please enter your name here