ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਚੰਡੀਗੜ੍ਹ ‘ਚ ‘ਰਾਮ ਮੰਦਰ ਦੇ ਨਾਮ ‘ਤੇ ਸੰਜੇ ਟੰਡਨ ਲਈ ਮੰਗੀ ਵੋਟ

0
58
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਚੰਡੀਗੜ੍ਹ 'ਚ 'ਰਾਮ ਮੰਦਰ ਦੇ ਨਾਮ 'ਤੇ ਸੰਜੇ ਟੰਡਨ ਲਈ ਮੰਗੀ ਵੋਟ

Sada Channel News:-

Chandigarh,20 May,2024,(Sada Channel News):- ਚੰਡੀਗੜ੍ਹ ‘ਚ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਲਈ ਪ੍ਰਚਾਰ ਕਰਨ ਆਏ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (UP Chief Minister Yogi Adityanath) ਨੇ ਇੱਥੇ ਸੋਮਵਾਰ ਨੂੰ ਇੱਕ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੀ ਚੋਣ ਰਾਮ ਦੇ ਨਾਂ ਦੇ ਦੁਆਲੇ ਘੁੰਮ ਚੁੱਕੀ ਹੈ,ਉਨ੍ਹਾਂ ਕਿਹਾ ਕਿ ਹੁਣ ਇਹ ਧਾਰਨਾ ਬਣ ਚੁੱਕੀ ਹੈ ਕਿ ‘ਜੋ ਰਾਮ ਕੋ ਲਾਏ ਹੈਂ,ਹਮ ਉਨਕੋ ਲਾਏਂਗੇ’,ਸ਼ੁਰੂ ਤੋਂ ਹੀ ਭਾਸ਼ਣ ਰਾਮ ਮੰਦਰ ਅਤੇ ਇਸ ਦੀ ਉਸਾਰੀ ‘ਤੇ ਕੇਂਦਰਿਤ ਕਰਦਿਆਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (UP Chief Minister Yogi Adityanath) ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ ਰਾਮ ਮੰਦਰ ਦਾ ਵਿਰੋਧ ਕੀਤਾ ਸੀ ਪਰ ਰਾਮ ਮੰਦਰ ਬਣ ਗਿਆ ਅਤੇ ਕੋਈ ਦੰਗਾ ਵੀ ਨਹੀਂ ਹੋਇਆ,ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (UP Chief Minister Yogi Adityanath) ਨੇ ਕਿਹਾ ਕਿ ਜਦੋਂ ਤੋਂ ਉਹ ਸੱਤਾ ਵਿਚ ਆਏ ਹਨ,ਉਦੋਂ ਤੋਂ ਨਾ ਸਿਰਫ਼ ਦੰਗੇ ਬੰਦ ਹੋ ਗਏ ਹਨ,ਸਗੋਂ ਸੜ੍ਹਕਾਂ ‘ਤੇ ਨਮਾਜ ਵੀ ਪੜ੍ਹੀ ਜਾਣੀ ਬੰਦ ਹੋ ਗਈ ਤੇ ਮਸੀਤਾਂ ਦੀਆਂ ਮੀਨਾਰਾਂ ‘ਤੋਂ ਮਾਈਕ ਵੀ ਉਤਰ ਗਏ ਹਨ,ਤੇ ਉਹ ਲੋਕ ਕਹਿਣ ਲੰਗ ਪਏ ਹਨ ਕਿ ਉਹ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ ਤੇ ਹੁਣ ਤੇ ਅਯੁੱਧਿਆ ਵਿੱਚ ਰਾਮਲਲਾ ਵੀ ਵਿਰਾਜਮਾਨ ਹੋ ਗਏ ਹਨ।

LEAVE A REPLY

Please enter your comment!
Please enter your name here