ਫਤਿਹਗੜ੍ਹ ਸਾਹਿਬ ਵਿਚ ਗੁਰਦੁਆਰਾ ਟਾਹਲੀ ਸਾਹਿਬ (ਦੁਫੇੜਾ ਸਾਹਿਬ) ਦੇ ਮੁਖੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਦਾ ਦੇਹਾਂਤ ਹੋ ਗਿਆ

0
88
ਫਤਿਹਗੜ੍ਹ ਸਾਹਿਬ ਵਿਚ ਗੁਰਦੁਆਰਾ ਟਾਹਲੀ ਸਾਹਿਬ (ਦੁਫੇੜਾ ਸਾਹਿਬ) ਦੇ ਮੁਖੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਦਾ ਦੇਹਾਂਤ ਹੋ ਗਿਆ

Sada Channel News:-

Fatehgarh Sahib,22 May,2024,(Sada Channel News):- ਫਤਿਹਗੜ੍ਹ ਸਾਹਿਬ (Fatehgarh Sahib) ਵਿਚ ਗੁਰਦੁਆਰਾ ਟਾਹਲੀ ਸਾਹਿਬ (ਦੁਫੇੜਾ ਸਾਹਿਬ) ਦੇ ਮੁਖੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ (Sant Baba Ram Singh Gantu Wala) ਦਾ ਦੇਹਾਂਤ ਹੋ ਗਿਆ,ਉਨ੍ਹਾਂ ਨੇ ਅੱਜ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਆਖਰੀ ਸਾਹ ਲਈ,ਬਾਬਾ ਰਾਮ ਸਿੰਘ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਹਨ,ਇਲਾਜ ਦੌਰਾਨ ਉਨ੍ਹਾਂ ਦਾ ਦੇਹਾਂਤ ਹੋਇਆ,26 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਟਾਹਲੀ ਸਾਹਿਬ (Gurdwara Tahli Sahib) ਵਿਚ ਉਨ੍ਹਾਂ ਦੇ ਦੇਹ ਨੂੰ ਪੰਚ ਤੱਤਂ ਵਿਚ ਵਿਲੀਨ ਕੀਤਾ ਜਾਵੇਗਾ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Former Chief Minister of Punjab Charanjit Singh Channi) ਵੱਲੋਂ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ,ਉਨ੍ਹਾਂ ਕਿਹਾ ਕਿ ਸੰਤ ਬਾਬਾ ਰਾਮ ਸਿੰਘ ਜੀ ਦੀ ਸਿੱਖਿਆ ਸਦੀ ਹੀ ਸਭ ਦਾ ਮਾਰਗ ਦਰਸ਼ਕ ਕਰਦੀ ਰਹੇਗੀ,ਕ੍ਰਿਕਟਰ ਯੁਵਰਾਜ ਸਿੰਘ (Cricketer Yuvraj Singh) ਦਾ ਪਰਿਵਾਰ ਇਸ ਡੇਰੇ ਨਾਲ ਕਾਫੀ ਸਮੇਂ ਤੋਂ ਜੁੜਿਆ ਹੋਇਆ ਹੈ,ਅਕਸਰ ਯੁਵਰਾਜ ਸਿੰਘ ਡੇਰਾ ਮੁਖੀ ਬਾਬਾ ਰਾਮ ਸਿੰਘ (Dera Chief Baba Ram Singh) ਤੋਂ ਆਸ਼ੀਰਵਾਦ ਲੈਣ ਆਉਂਦੇ ਰਹਿੰਦੇ ਸਨ।

ਕ੍ਰਿਕਟਰ ਯੁਵਰਾਜ ਸਿੰਘ (Cricketer Yuvraj Singh) ਨੇ ਨਵੰਬਰ 2016 ਵਿਚ ਆਪਣਾ ਵਿਆਹ ਇਸੇ ਡੇਰੇ ਵਿਚ ਸਾਧਾਰਨ ਤਰੀਕੇ ਨਾਲ ਕੀਤਾ ਸੀ,ਯੁਵਰਾਜ ਸਿੰਘ ਜਦੋਂ ਕੈਂਸਰ ਨਾਲ ਜੂਝ ਰਹੇ ਸਨ,ਤਾਂ ਉਸ ਸਮੇਂ ਵੀ ਕਈ ਵਾਰ ਡੇਰਾ ਮੁਖੀ ਤੋਂ ਅਸ਼ੀਰਵਾਦ ਲੈਣ ਪਹੁੰਚੇ ਸਨ,ਇਸ ਤੋਂ ਇਲਾਵਾ ਹਰਭਜਨ ਸਿੰਘ ਵੀ ਯੁਵਰਾਜ ਨਾਲ ਇਥੇ ਨਤਮਸਤਕ ਹੋਏ ਸਨ,ਜ਼ਿਕਰਯੋਗ ਹੈ ਕਿ ਗੁਰਦੁਆਰਾ ਟਾਹਲੀ ਸਾਹਿਬ ਸਰਹਿੰਦ-ਚੰਡੀਗੜ੍ਹ ਰੋਡ (Gurdwara Tahli Sahib Sirhind-Chandigarh Road) ‘ਤੇ ਸਥਿਤ ਹੈ,ਇਸ ਡੇਰੇ ਨਾਲ ਕਈ ਸਿਆਸਤਦਾਨ ਦੀ ਸ਼ਰਧਾ ਵੀ ਜੁੜੀ ਹੋਈ ਹੈ,ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਕਈ ਵਾਰ ਡੇਰਾ ਮੁਖੀ ਬਾਬਾ ਰਾਮ ਸਿੰਘ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਸਣੇ ਕਈ ਸਿਆਤਦਾਨ ਇਥੇ ਅਕਸਰ ਆਉਂਦੇ ਰਹਿੰਦੇ ਹਨ।

LEAVE A REPLY

Please enter your comment!
Please enter your name here