ਪੰਜਾਬ ਕਾਂਗਰਸ ਮਹਿਲਾ ਵਿੰਗ ਦੇ ਸੈਕਟਰੀ ਰਿੰਪੀ ਜੌਹਰ ਅਤੇ ਹਰਜੀਤ ਕੌਰ ਕਾਂਗਰਸ ਛੱਡ ਭਾਜਪਾ ‘ਚ ਸ਼ਾਮਿਲ

0
38
ਪੰਜਾਬ ਕਾਂਗਰਸ ਮਹਿਲਾ ਵਿੰਗ ਦੇ ਸੈਕਟਰੀ ਰਿੰਪੀ ਜੌਹਰ ਅਤੇ ਹਰਜੀਤ ਕੌਰ ਕਾਂਗਰਸ ਛੱਡ ਭਾਜਪਾ ‘ਚ ਸ਼ਾਮਿਲ

Sada Channel News:-

Ludhiana,23 May,2024,(Sada Channel News):- ਰਵਨੀਤ ਬਿੱਟੂ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ,ਜਦੋਂ ਪੰਜਾਬ ਕਾਂਗਰਸ ਮਹਿਲਾ ਵਿੰਗ ਦੇ ਸੈਕਟਰੀ ਰਿੰਪੀ ਜੌਹਰ (Secretary Rimpi Johar) ਅਤੇ ਹਰਜੀਤ ਕੌਰ (Harjeet Kaur) ਕਾਂਗਰਸ ਛੱਡ ਭਾਜਪਾ ‘ਚ ਸ਼ਾਮਿਲ ਹੋਏ,ਇਸ ਮੌਕੇ ਰਵਨੀਤ ਬਿੱਟੂ ਨਾਲ ਕਮਲਜੀਤ ਸਿੰਘ ਕੜਵਲ, ਯਸ਼ਪਾਲ, ਮਨੀਸ਼ ਸ਼ਾਰਧਾ ਆਦਿ ਹਾਜ਼ਰ ਸਨ,ਰਵਨੀਤ ਬਿੱਟੂ ਨੇ ਕਿਹਾ ਕਿ ਪੀ.ਐੱਮ. ਮੋਦੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਲਗਾਤਾਰ ਭਾਜਪਾ ਦੇ ਪਰਿਵਾਰ ‘ਚ ਵਾਧਾ ਹੋ ਰਿਹਾ ਹੈ,ਉਹਨਾਂ ਦਾਅਵਾ ਕੀਤਾ ਕਿ 80 ਫੀਸਦੀ ਵੋਟ ਭਾਜਪਾ ਨੂੰ ਪਵੇਗੀ,ਉਹਨਾਂ ਕਿਹਾ ਕਿ ਉਹਨਾਂ ਦੇ ਭਾਜਪਾ ‘ਚ ਜਾਣ ਦਾ ਕਾਰਨ ਲੁਧਿਆਣਾ ਦਾ ਚੌਤਰਫਾ ਵਿਕਾਸ ਕਰਵਾਉਣਾ ਹੈ,ਜਦੋਂ ਦੂਜੇ ਭਾਜਪਾ ਸਾਸ਼ਿਤ ਪ੍ਰਦੇਸ਼ ਤਰੱਕੀ ਕਰ ਰਹੇ ਹਨ, ਦੂਜੇ ਵੱਡੇ ਸ਼ਹਿਰਾਂ ‘ਚ ਏਮਜ਼,ਮੈਟਰੋ,ਵਧੀਆ ਸਿੱਖਿਅਕ ਸੰਸਥਾਵਾਂ ਹਨ ਤਾਂ ਲੁਧਿਆਣਾ ਪਿੱਛੇ ਕਿਉਂ ਰਹੇ,ਇਹੀ ਕਾਰਨ ਹੈ ਕਿ ਲੁਧਿਆਣਾ ਨੂੰ ਦੂਜੇ ਵਿਕਸਿਤ ਸ਼ਹਿਰਾਂ ਦੀ ਕਤਾਰ ‘ਚ ਖੜ੍ਹਾ ਕਰਨ ਲਈ ਅੱਜ ਭਾਜਪਾ ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ,ਲੋੜ ਹੈ ਪੀਐਮ ਮੋਦੀ ਦੀ ਵਿਕਾਸਸ਼ੀਲ ਨੀਤੀ ਦੇ ਨਾਲ ਅੱਗੇ ਚੱਲਣ ਦੀ,ਇਸ ਲਈ ਆਪ,ਕਾਂਗਰਸ ਤੇ ਅਕਾਲੀ ਦਲ ਦੇ ਝਾਂਸੇ ‘ਚ ਆਉਣ ਦੀ ਬਜਾਏ ਆਪਣਾ ਭਵਿੱਖ ਸੰਵਾਰਨ ਲਈ ਭਾਜਪਾ ਦੇ ਹੱਥ ਮਜ਼ਬੂਤ ਕਰੋ ਤੇ ਆਪਣਾ ਇੱਕ-ਇੱਕ ਕੀਮਤੀ ਵੋਟ ਭਾਜਪਾ ਨੂੰ ਪਾਓ।

LEAVE A REPLY

Please enter your comment!
Please enter your name here