Kedarnath Yatra: ਕੇਦਾਰਨਾਥ ਧਾਮ ਦਾ ਨਵਾਂ ਰਿਕਾਰਡ,18 ਦਿਨ ਵਿਚ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

0
38
Kedarnath Yatra: ਕੇਦਾਰਨਾਥ ਧਾਮ ਦਾ ਨਵਾਂ ਰਿਕਾਰਡ,18 ਦਿਨ ਵਿਚ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

Sada Channel News:-

Kedarnath,27 May,2024,(Sada Channel News):- ਕੇਦਾਰਨਾਥ ਯਾਤਰਾ (Kedarnath Yatra) ਦੇ ਇਤਿਹਾਸ ਵਿਚ ਪਹਿਲੀ ਵਾਰ ਬਾਬਾ ਕੇਦਾਰ ਦੇ ਦਰਸ਼ਨ ਲਈ ਯਾਤਰੀਆਂ ਦਾ ਹਜ਼ੂਮ ਉਮਰ ਰਿਹਾ ਹੈ,ਕੇਦਾਰਘਾਟੀ ਤੋਂ ਲੈ ਕੇ ਕੇਦਾਰਧਾਮ ਤੱਕ ਯਾਤਰੀਆਂ ਨਾਲ ਭਰਿਆ ਪਿਆ ਹੈ,ਇਸ ਸਾਲ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਉਮੀਦ ਤੋਂ ਵੱਧ ਤੀਰਥ ਯਾਤਰੀ ਪਹੁੰਚ ਰਹੇ ਹਨ ਤੇ ਪੁਰਾਣੇ ਸਾਰੇ ਰਿਕਾਰਡ ਟੁੱਟ ਰਹੇ ਹਨ,ਪਿਛੀਲ ਯਾਤਰਾ ਵਿਚ ਬਣੇ ਸਾਰੇ ਰਿਕਾਰਡਾਂ ਨੂੰ ਤੋੜਦੇ ਹੋਏ ਇਸ ਵਾਰ ਸਿਰਫ 18 ਦਿਨ ਵਿਚ 5 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰ ਚੁੱਕੇ ਹਨ,ਇਸ ਵਾਰ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਹਰੇਕ ਦਿੰਨ 30,000 ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ,ਪ੍ਰਸ਼ਾਸਨ ਵੀ ਕੇਦਾਰਨਾਥ ਧਾਮ (Kedarnath Dham) ਦੀ ਯਾਤਰਾ ‘ਤੇ ਪੈਨੀ ਨਜ਼ਰ ਬਣਾਏ ਹੋਏ ਹੈ,ਪੈਦਲ ਰਸਤੇ ਸਣੇ ਧਾਮ ਵਿਚ ਯਾਤਰੀਆਂ ਨੂੰ ਬਿਜਲੀ, ਰਹਿਣ ਤੇ ਖਾਣ-ਪੀਣ ਦੀਆਂ ਸਹੂਲਤਾਂ ਉਪਲਬਧ ਕਰਾਈਆਂ ਜਾ ਰਹੀਆਂ ਹਨ,ਇਸ ਤੋਂ ਇਲਾਵਾ ਹੈਲੀਪੈਡ,ਧਾਮ,ਪੈਦਲ ਰਸਤਾ,ਯਾਤਰਾ ਪੜਾਵਾਂ ਤੇ ਹਾਈਵੇ ‘ਤੇ ਸੀਸੀਟੀਵੀ ਕੈਮਰਿਆਂ (CCTV Cameras) ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ।

LEAVE A REPLY

Please enter your comment!
Please enter your name here