ਅਬੋਹਰ ਦੇ ਲਾਈਨ ਕਰਾਸਿੰਗ ਇਲਾਕੇ ‘ਚ ਠਾਕਰ ਆਬਾਦੀ ‘ਚ ਸਥਿਤ ਇਕ ਘਰ ‘ਚ ਅੱਜ ਬਾਅਦ ਦੁਪਹਿਰ ਅਚਾਨਕ ਭਿਆਨਕ ਅੱਗ ਲੱਗ ਗਈ

0
59
ਅਬੋਹਰ ਦੇ ਲਾਈਨ ਕਰਾਸਿੰਗ ਇਲਾਕੇ ‘ਚ ਠਾਕਰ ਆਬਾਦੀ ‘ਚ ਸਥਿਤ ਇਕ ਘਰ ‘ਚ ਅੱਜ ਬਾਅਦ ਦੁਪਹਿਰ ਅਚਾਨਕ ਭਿਆਨਕ ਅੱਗ ਲੱਗ ਗਈ

Sada Channel News:-

Abohar,30 May,2024,(Sada Channel News):- ਅਬੋਹਰ ਦੇ ਲਾਈਨ ਕਰਾਸਿੰਗ (Line Crossing) ਇਲਾਕੇ ‘ਚ ਠਾਕਰ ਆਬਾਦੀ ‘ਚ ਸਥਿਤ ਇਕ ਘਰ ‘ਚ ਅੱਜ ਬਾਅਦ ਦੁਪਹਿਰ ਅਚਾਨਕ ਭਿਆਨਕ ਅੱਗ ਲੱਗ ਗਈ,ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ (Fire Brigade) ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,ਅੱਗ ਨਾਲ ਘਰ ‘ਚ ਪਿਆ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ,ਦੱਸਿਆ ਜਾਂਦਾ ਹੈ ਕਿ ਇੱਕ ਵਿਅਕਤੀ ਘਰ ਵਿੱਚ ਬੀੜੀ ਪੀ ਰਿਹਾ ਸੀ ਜਿਸ ਦੀ ਚੰਗਿਆੜੀ ਕਾਰਨ ਅੱਗ ਲੱਗ ਗਈ,ਮਿਲੀ ਜਾਣਕਾਰੀ ਅਨੁਸਾਰ ਜਦੋਂ ਠਾਕਰ ਅਬਾਦੀ ਦੇ ਰਹਿਣ ਵਾਲੇ ਤੀਰਥ ਕੁਮਾਰ ਦੇ ਘਰ ਕੁਝ ਲੋਕਾਂ ਨੇ ਧੂੰਆਂ ਉੱਠਦਾ ਦੇਖਿਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਘਰ ਨੂੰ ਅੱਗ ਲੱਗੀ ਹੋਈ ਹੈ,ਜਿਸ ‘ਤੇ ਇਲਾਕਾ ਨਿਵਾਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ,ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ (Fire Brigade) ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ,ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੀਰਥ ਕੁਮਾਰ ਕੁਝ ਸਮਾਂ ਪਹਿਲਾਂ ਬੀੜੀ ਪੀ ਕੇ ਘਰੋਂ ਨਿਕਲਿਆ ਸੀ,ਜਿਸ ਤੋਂ ਬਾਅਦ ਹੀ ਘਰ ‘ਚੋਂ ਧੂੰਆਂ ਨਿਕਲਣ ਲੱਗਾ ਅਤੇ ਘਰ ਨੂੰ ਅੱਗ ਲੱਗ ਗਈ,ਜਿਸ ਕਾਰਨ ਘਰ ਵਿੱਚ ਰੱਖਿਆ ਬੈੱਡ,ਸੋਫਾ ਅਤੇ ਹੋਰ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ,ਹਾਲਾਂਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਸਮੇਂ ਸਿਰ ਘਰ ਵਿੱਚ ਰੱਖੇ ਸਿਲੰਡਰ ਆਦਿ ਨੂੰ ਬਾਹਰ ਕੱਢ ਲਿਆ ਸੀ।

LEAVE A REPLY

Please enter your comment!
Please enter your name here