ਅਨੰਤ ਅੰਬਾਨੀ-ਰਾਧਿਕਾ ਦੇ ਵਿਆਹ ਦੇ ਕਾਰਡ ਦੀ ਤਸਵੀਰ ਆਈ ਸਾਹਮਣੇ

0
44
ਅਨੰਤ ਅੰਬਾਨੀ-ਰਾਧਿਕਾ ਦੇ ਵਿਆਹ ਦੇ ਕਾਰਡ ਦੀ ਤਸਵੀਰ ਆਈ ਸਾਹਮਣੇ

Sada Channel News:-

New Mumbai,31 May,2024,(Sada Channel News):- ਭਾਰਤ ਹੀ ਨਹੀਂ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ ਤੇ ਵੈਡਿੰਗ ਫੰਕਸ਼ਨ ਚਰਚਾ ਵਿਚ ਹੈ,ਮਾਰਚ 2024 ਵਿਚ ਜਾਮਨਗਰ ਵਿਚ ਮੈਗਾ ਪ੍ਰੀ ਵੈਡਿੰਗ (Mega Pre Wedding) ਦੇ ਬਾਅਦ ਹੁਣ ਮਈ ਵਿਚ ਯੂਰਪ ਵਿਚ ਅਨੰਤ ਤੇ ਰਾਧਿਕਾ ਮਰਚੈਂਟ ਦੀ ਦੂਜੀ ਪ੍ਰੀ-ਵੈਡਿੰਗ ਫੰਕਸ਼ਨ (Pre-Wedding Function) ਚੱਲ ਰਹੀ ਹੈ,ਕਿਆਸ ਲਗਾਏ ਜਾ ਰਹੇ ਸਨ ਕਿ ਅਨੰਤ ਤੇ ਰਾਧਿਕਾ ਦਾ ਵਿਆਹ ਲੰਦਨ ਵਿਚ ਹੋਵੇਗਾ ਪਰ ਹੁਣ ਇਸ ‘ਤੇ ਵਿਰਾਮ ਲੱਗ ਗਿਆ ਹੈ,ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਤਰੀਕ,ਵੈਨਿਊ,ਵੈਡਿੰਗ ਕਾਰਡ ਸਣੇ ਪੂਰੀ ਡਿਟੇਲ ਸਾਹਮਣੇ ਆ ਚੁੱਕੀ ਹੈ।

ਮੁਕੇਸ਼ ਅੰਬਾਨੀ ਦੇ ਛੋਟੇ ਮੁੰਡੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਵਿਆਹ 12 ਜੁਲਾਈ ਨੂੰ ਹੋਵੇਗਾ,ਵਿਆਹ ਦੇ ਸਾਰੇ ਫੰਕਸ਼ਨਸ ਮੁੰਬਈ ਵਿਚ ਹੀ ਹੋਣਗੇ,ਹਾਲਾਂਕਿ ਐਂਟੀਲੀਆ ਦੀ ਬਜਾਏ ਵਿਆਹ ਤੋਂ ਸਾਰੇ ਫੰਕਸ਼ਨ ਜੀਓ ਵਰਲਡ ਸੈਂਟਰ (Functions Geo World Center) ਵਿਚ ਹੋਣਗੇ,12 ਜੁਲਾਈ ਨੂੰ ਮੁੰਬਈ ਦੇ ਬੀਕੇਸੀ ਸਥਿਤ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਨੰਤ-ਰਾਧਿਕਾ ਦੇ ਵਿਆਹ ਦੇ ਸਾਰੇ ਫੰਕਸ਼ਨ ਜੀਓ ਵਰਲਡ ਸੈਂਟਰ ਵਿਚ ਹੋਣਗੇ,12 ਜੁਲਾਈ ਨੂੰ ਮੁੰਬਈ ਦੇ ਬੀਕੇਸੀ ਸਥਿਤ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਨੰਤ-ਰਾਧਿਕਾ ਦੇ ਵਿਆਹ ਤੋਂ ਲੈ ਕੇ ਰਿਸੈਪਸ਼ਨ ਦੇ ਸਾਰੇ ਫੰਕਸ਼ਨ ਹੋਣਗੇ,ਵਿਆਹ ਰਵਾਇਤੀ ਹਿੰਦੂ ਰੀਤੀ-ਰਿਵਾਜਾਂ ਨਾਲ ਹੋਵੇਗਾ।

LEAVE A REPLY

Please enter your comment!
Please enter your name here