NEET ਦੀ ਪ੍ਰੀਖਿਆ ’ਚ ਪਟਿਆਲਾ ਦੇ ਗੁਨਮਯ ਗਰਗ ਨੇ ਪੂਰੇ ਇੰਡੀਆ ’ਚ ਪਹਿਲਾ ਸਥਾਨ ਹਾਸਿਲ ਕੀਤਾ

0
45
NEET ਦੀ ਪ੍ਰੀਖਿਆ ’ਚ ਪਟਿਆਲਾ ਦੇ ਗੁਨਮਯ ਗਰਗ ਨੇ ਪੂਰੇ ਇੰਡੀਆ ’ਚ ਪਹਿਲਾ ਸਥਾਨ ਹਾਸਿਲ ਕੀਤਾ

Sada Channel News:-

Patiala,06 June,2024,(Sada Channel News):- NEET ਦੀ ਪ੍ਰੀਖਿਆ ’ਚ ਪਟਿਆਲਾ ਦੇ ਗੁਨਮਯ ਗਰਗ (Gunmay Garg) ਨੇ ਪੂਰੇ ਇੰਡੀਆ ’ਚ ਪਹਿਲਾ ਸਥਾਨ ਹਾਸਿਲ ਕੀਤਾ ਹੈ,ਇਸ ਖੁਸ਼ੀ ਦੇ ਮੌਕੇ ’ਤੇ ਪਰਿਵਾਰ ਅਤੇ ਅਧਿਆਪਕਾਂ ਨੇ ਉਸਨੂੰ ਢੋਲ ਵਜਾ ਕੇ ਅਤੇ ਲੱਡੂ ਖਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ,ਉਸਦੇ ਮਾਤਾ-ਪਿਤਾ ਖੁਦ ਡਾਕਟਰ ਹਨ ਅਤੇ ਹਮੇਸ਼ਾ ਹੀ ਉਸ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਅਧਿਆਪਕਾਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਹੀ ਅੱਜ ਦੇਸ਼ ‘ਚ ਪਹਿਲਾ ਸਥਾਨ ਹਾਸਿਲ ਕਰਨ ’ਚ ਕਾਮਯਾਬ ਹੋਇਆ ਹੈ।

ਇਸ ਮੌਕੇ ਗੁਨਮਯ ਗਰਗ ਦੇ ਡਾਕਟਰ ਮਾਤਾ-ਪਿਤਾ ਨੇ ਦੱਸਿਆ ਕਿ ਗੁਨਮਯ ਗਰਗ (Gunmay Garg) ਸ਼ੁਰੂ ਤੋਂ ਹੀ ਆਪਣੇ ਇਮਤਿਹਾਨ ਲਈ ਸਖ਼ਤ ਮਿਹਨਤ ਕਰਦਾ ਰਿਹਾ ਹੈ ਅਤੇ ਅੱਜ ਉਸ ਦਾ ਨਤੀਜਾ ਆਇਆ ਹੈ,ਉਨ੍ਹਾਂ ਨੇ ਕਿਹਾ NEET ਦੀ ਪ੍ਰੀਖਿਆ ’ਚੋਂ ਚਾਹੁੰਦੇ ਸੀ ਕਿ ਉਨ੍ਹਾਂ ਦਾ ਰੈਂਕ ਦੇਸ਼ ‘ਚ ਪਹਿਲੇ ਨੰਬਰ ‘ਤੇ ਆਵੇ ਅੱਜ ਉਸਦਾ ਇਹ ਸੁਪਨਾ ਉਸ ਦੇ ਬੇਟੇ ਗੁਨਮਯ ਗਰਗ ਨੇ ਪੂਰਾ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸਕੂਲ, ਕਾਲਜ ਜਾਂ ਕਿਸੇ ਹੋਰ ਐਕਟੀਵਿਟੀ (Activity) ‘ਚੋਂ ਪਹਿਲਾ ਸਥਾਨ ਲੈਣਾ ਆਮ ਗੱਲ ਹੈ,ਪਰ ਪੂਰੇ ਇੰਡੀਆ ‘ਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੈ ਜੋ ਕਿ ਮੇਰੇ ਬੇਟੇ ਪਟਿਆਲਾ ਦੇ ਗੁਨਮਯ ਗਰਗ (Gunmay Garg) ਨੇ ਅੱਜ ਕਰ ਦਿਖਾਇਆ ਹੈ,ਉਨ੍ਹਾਂ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ ਬਿਆਨ ਕਰਨ ਲਈ ਕਿ ਮੈਂ ਕਿੰਨਾ ਜ਼ਿਆਦਾ ਖੁਸ਼ ਹਾਂ।

LEAVE A REPLY

Please enter your comment!
Please enter your name here