ਮਸ਼ਹੂਰ ਪੰਜਾਬੀ ਗਾਇਕ ਗਗਨ ਕੋਕਰੀ ਨੇ ਫਿਲਮ ਅਦਾਕਾਰਾ ਅਤੇ ਮੈਂਬਰ ਪਾਰਲੀਮੈਂਟ ਚੁਣੇ ਗਏ ਕੰਗਨਾ ਰਣੌਤ ਨੂੰ ਸੀਆਈਐੱਸਐਫ ਦੇ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੇ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ

0
21
ਮਸ਼ਹੂਰ ਪੰਜਾਬੀ ਗਾਇਕ ਗਗਨ ਕੋਕਰੀ ਨੇ ਫਿਲਮ ਅਦਾਕਾਰਾ ਅਤੇ ਮੈਂਬਰ ਪਾਰਲੀਮੈਂਟ ਚੁਣੇ ਗਏ ਕੰਗਨਾ ਰਣੌਤ ਨੂੰ ਸੀਆਈਐੱਸਐਫ ਦੇ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੇ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ

Sada Channel News:-

Chandigarh,09 June,2024,(Sada Channel News):- ਮਸ਼ਹੂਰ ਪੰਜਾਬੀ ਗਾਇਕ ਗਗਨ ਕੋਕਰੀ ਨੇ ਫਿਲਮ ਅਦਾਕਾਰਾ ਅਤੇ ਮੈਂਬਰ ਪਾਰਲੀਮੈਂਟ ਚੁਣੇ ਗਏ ਕੰਗਨਾ ਰਣੌਤ ਨੂੰ ਸੀਆਈਐੱਸਐਫ ਦੇ ਕਾਂਸਟੇਬਲ ਕੁਲਵਿੰਦਰ ਕੌਰ (Constable Kulwinder Kaur) ਵੱਲੋਂ ਥੱਪੜ ਮਾਰਨ ਦੇ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਹੈ,ਲੁਧਿਆਣਾ ਦੇ ਸਾਊਥ ਸਿਟੀ (South City) ਵਿਖੇ ਇੱਕ ਰੈਸਟੋਰੈਂਟ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਗਗਨ ਕੋਕਰੀ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ (Peasant Movement) ਨੂੰ ਦਿੱਤਾ ਗਿਆ ਬਿਆਨ ਗਲਤ ਸੀ,ਇਹ ਅੰਦੋਲਨ ਕਿਸੇ ਇੱਕ ਵਿਅਕਤੀ ਦਾ ਨਹੀਂ ਸੀ,ਹਾਲਾਂਕਿ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ,ਇਸ ਤੋਂ ਇਲਾਵਾ,ਉਹਨਾਂ ਨੇ ਆਪਣੇ ਆਗਾਮੀ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ,ਗਗਨ ਕੋਕਰੀ ਨੇ ਕਿਹਾ ਕਿ ਉਹ ਹਾਲ ਹੀ ਵਿੱਚ ਭਾਰਤ ਵਾਪਸ ਪਰਤੇ ਹਨ ਅਤੇ ਹੁਣ ਆਪਣੇ ਪਿੰਡ ਨੂੰ ਲੈ ਕੇ ਇੱਕ ਐਲਬਮ ਬਣਾਉਣਾ ਚਾਹੁੰਦੇ ਹਨ,ਇਸ ਮੌਕੇ ਉਹਨਾਂ ਨੇ ਰੈਸਟੋਰੈਂਟ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ,ਉਥੇ ਰੈਸਟੋਰੈਂਟ ਸੰਚਾਲਕ (Restaurant Operator) ਨੂੰ ਦੱਸਿਆ ਕਿ ਉਹਨਾਂ ਵੱਲੋਂ ਖਾਣੇ ਦੇ ਨਾਲ ਨਾਲ ਲੋਕਾਂ ਦੀ ਸਿਹਤ ਨੂੰ ਵੀ ਲੈ ਕੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ,ਉਹਨਾਂ ਵੱਲੋਂ ਲੋਕਾਂ ਨੂੰ ਯੋਗਾ ਵਰਗਿਆਂ ਸੁਵਿਧਾਵਾਂ ਵੀ ਮੁਹਈਆ ਕਰਵਾਈ ਜਾਣਗੀਆਂ।

LEAVE A REPLY

Please enter your comment!
Please enter your name here