ਕਿਸਾਨ ਜਥੇਬੰਦੀਆਂ ਵੱਲੋਂ ਉੱਤਰ ਭਾਰਤ ਦੇ ਸਭ ਤੋਂ ਮਹਿੰਗਾ Toll Plaza Ladoval ਨੂੰ ਮੁੜ ਟੋਲ ਫਰੀ ਕਰਵਾਉਣ ਦੀ ਚੇਤਾਵਨੀ

0
41

Sada Channel News:-

Ludhiana,12 June,2024,(Sada Channel News):- ਲੁਧਿਆਣਾ ਦੇ ਲਾਡੋਵਾਲ ਸਥਿਤ ਉੱਤਰ ਭਾਰਤ ਦੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ (Toll Plaza Ladoval) ਨੂੰ ਇੱਕ ਵਾਰੀ ਮੁੜ ਤੋਂ ਕਿਸਾਨ ਆਗੂਆਂ ਵੱਲੋਂ ਟੋਲ ਫਰੀ ਕਰਾਉਣ ਦੀ ਚੇਤਾਵਨੀ ਦੇ ਦਿੱਤੀ ਗਈ ਹੈ,ਇਹ ਚੇਤਾਵਨੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਦਿਲਬਾਗ ਸਿੰਘ (Dilbagh Singh,Leader Kisan Mazdoor Union Punjab) ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਵਧੇ ਹੋਏ ਟੋਲ ਦੇ ਰੇਟਾਂ ਕਾਰਨ ਆਮ ਪਬਲਿਕ ਦੀ ਲੁੱਟ ਹੋ ਰਹੀ ਹੈ,ਜਿਸ ਨੂੰ ਵੇਖਦੇ ਹੋਏ ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ (National Highway Authority of India), ਭਾਰਤ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸ਼ਨੀਵਾਰ ਤੱਕ ਵਧੇ ਹੋਏ ਟੋਲ ਪਲਾਜਾ (Toll Plaza) ਦੇ ਟੈਕਸ ਵਾਪਸ ਨਹੀਂ ਲਏ ਗਏ ਤਾਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ (Bharatiya Kisan Mazdoor Union Punjab) ਵੱਲੋਂ ਐਤਵਾਰ ਤੋਂ ਇਸ ਨੂੰ ਅਨਮਿਥੇ ਸਮੇਂ ਲਈ ਟੋਲ ਫਰੀ ਕਰਾ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਕਿ ਟੋਲ ਪਲਾਜ਼ਾ ਨੂੰ ਉਦੋਂ ਤੱਕ ਫਰੀ ਰੱਖਿਆ ਜਾਵੇਗਾ ਜਦ ਤੱਕ ਵਧਿਆ ਹੋਇਆ ਟੋਲ ਟੈਕਸ ਵਾਪਸ ਨਹੀਂ ਲਿਆ ਜਾਂਦਾ।

LEAVE A REPLY

Please enter your comment!
Please enter your name here