ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾਡਾ ਦੇ ਤਿੰਨ ਟਿਕਾਣਿਆਂ ’ਤੇ ਪੁਲਿਸ ਨੇ ਕੀਤੀ ਛਾਪੇਮਾਰੀ

0
42

Sada Channel News:-

khanna,15 June,2024,(Sada Channel News):- ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਕੇ ਤਿੰਨਾਂ ਦੇ ਟਿਕਾਣਿਆਂ ‘ਤੇ ਖੰਨਾ ਪੁਲਿਸ (Khanna Police) ਨੇ ਦਬਿਸ਼ ਦਿੱਤੀ ਹੈ,ਐਸਪੀ (ਆਈ) ਸੌਰਵ ਜਿੰਦਲ ਦੀ ਨਿਗਰਾਨੀ ’ਚ ਵੱਖ-ਵੱਖ ਟੀਮਾਂ ਨੇ ਰੇਡ ਕਰਕੇ ਲੰਡਾ ਦੇ ਸਾਥੀਆਂ ਦੇ ਘਰ ਦੀ ਤਲਾਸ਼ੀ ਲਈ ਹੈ,ਪਰਿਵਾਰ ਦੇ ਲੋਕ ਪੁੱਛਗਿੱਛ ਕੀਤੀ ਗਈ,ਐਸਪੀ ਨੇ ਕਿ ਪੁਲਿਸ ਜ਼ਿਲ੍ਹਾ ਖੰਨਾ ’ਚ ਗੈਂਗਸਟਰ ਲੰਡਾ ਦੇ ਤਿੰਨ ਸਾਥੀ ਜਾਂਚ ’ਚ ਸਾਹਮਣੇ ਆਏ ਹਨ,ਉਨ੍ਹਾਂ ਦੇ ਦੋ ਸਾਥੀ ਰਿੱਕੀ ਨਿਵਾਸੀ ਅਜਨੌਦ (ਦੋਰਾਹਾ) ਅਤੇ ਵਿਸ਼ਨੂੰ ਸੋਨੀ ਨਿਵਾਸੀ ਮਾਂਡਿਆਲਾ (ਖੰਨਾ) ਜੇਲ੍ਹ ਵਿਚ ਹਨ,ਤੀਸਰਾ ਸਾਥੀ ਰਵੀ ਰਾਜਗੜ ਜ਼ਮਨਾਤ ’ਤੇ ਹੈ,ਤਿੰਨਾਂ ਦੇ ਟਿਕਾਣਿਆਂ ‘ਤੇ ਰੇਡ ਕੀਤੀ ਗਈ। ਜਿਸ ਦਾ ਮਕਸਦ ਇਨ੍ਹਾਂ ਲੋਕਾਂ ਦੀ ਮੂਵਮੈਂਟ ‘ਤੇ ਨਜ਼ਰ ਰੱਖਣਾ ਅਤੇ ਕੋਈ ਵੀ ਘਟਨਾ ਨੂੰ ਰੋਕਣਾ ਹੈ।

ਕੈਨੇਡਾ ‘ਚ ਬੈਠ ਕੇ ਭਾਰਤ ਵਿਰੋਧੀ ਸਰਗਰਮੀਆਂ ਚਲਾਉਣ ਵਾਲੇ ਗਰਮਖਿਆਲੀ ਲਖਬੀਰ ਸਿੰਘ ਲਾਂਡਾ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਕੀਤਾ ਹੈ,ਗ੍ਰਹਿ ਮੰਤਰਾਲੇ (ਐਮ.ਐੱਚ.ਏ.) ਨੇ ਕੁਝ ਸਮਾਂ ਪਹਿਲਾਂ ਕੈਨੇਡਾ ਵਾਲੇ ਗੈਂਗਸਟਰ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨੇਤਾ ਲਖਬੀਰ ਸਿੰਘ ਲੰਡਾ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੇ ਤਹਿਤ ‘ਵਿਅਕਤੀਗਤ ਅੱਤਵਾਦੀ’ ਐਲਾਨ ਕੀਤਾ,ਲਖਬੀਰ ਸਿੰਘ ਲੰਡਾ ਮੂਲ ਰੂਪ ਤੋਂ ਪੰਜਾਬ ਦਾ ਰਹਿਣ ਵਾਲਾ ਹੈ,ਪਰ ਬੀਤੇ ਕੁਝ ਸਮੇਂ ਤੋਂ ਉਹ ਕੈਨੇਡਾ ’ਚ ਬੈਠ ਕੇ ਭਾਰਤ ਦੇ ਵਿਰੁੱਧ ਸਾਜਿਸ਼ਾਂ ਵਿਚ ਜੁਟਿਆ ਹੋਇਆ ਹੈ।


ਲਖਬੀਰ ਸਿੰਘ ਲੰਡਾ ’ਤੇ ਆਰੋਪ ਹੈ ਕਿ ਉਸਨੇ ਮੁਹਾਲੀ ’ਚ ਪੰਜਾਬ ਪੁਲਿਸ ਇੰਟੈਲੀਜੈਂਸ ਹੈਡਕੁਆਟਰ (Punjab Police Intelligence Headquarters) ‘ਤੇ ਰਾਕੇਟ ਦੀ ਮਦਦ ਨਾਲ ਗ੍ਰੇਨੇਡ ਹਮਲਾ ਕਰਵਾਇਆ ਸੀ,ਅਜਿਹਾ ਨਹੀਂ ਹੈ, ਆਰੋਪ ਹੈ ਕਿ ਉਹ ਪਾਕਿਸਤਾਨ ਤੋਂ ਭਾਰਤ ਵਿਚ ਹਥਿਆਰਾਂ ਅਤੇ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਆਈਡੀ) ਦੀ ਤਸਕਰੀ ਦੀ ਨਿਗਰਾਨੀ ਕਰਦਾ ਹੈ,ਮੁਹਾਲੀ ਵਿਚ ਪੰਜਾਬ ਪੁਲਿਸ ਦੇ ਖੂਫੀਆ ਦਫਤਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਕਾਮਾਸਟਰਮਾਇੰਡ ਹੈ ਅਤੇ ਇਸ ਮਾਮਲੇ ’ਚ ਪੰਜਾਬ ਪੁਲਿਸ ਅਤੇ ਰਾਸ਼ਟਰੀ ਅਧਿਕਾਰੀ ਨੇ ਮੋਸਟ ਵਾਂਟਿੰਡ ਹੈ,ਐਨਆਈਏ ਨੇ ’ਤੇ ਇਨਾਮ ਵੀ ਰੱਖਿਆ ਹੋਇਆ ਹੈ।


ਗ੍ਰਹਿ ਮੰਤਰਾਲੇ ਦੁਆਰਾ ਜਾਰੀ ਇੱਕ ਅਧਿਸੂਚਨਾ ਦੇ ਅਨੁਸਾਰ ਗਰਮਖਿਆਲੀ ਲਖਬੀਰ ਸਿੰਘ ਲੰਡਾ ਕੈਨੇਡਾ ਸਥਿਤ ਗਰਮਖਿਆਲੀ ਸਮਰਥਕ ਸੰਗਠਨ (ਪੀਕੇਈ) ਦੇ ਨਾਲ ਜੁੜਿਆ ਹੋਇਆ ਸੀ,ਖਾਲਿਸਤਾਨ ਟਾਈਗਰ ਸਿੰਘ ਫੋਰਸ (ਕੇਟੀਐਫ) (Khalistan Tiger Singh Force (KTF)) ਦਾ ਹਰਦੀਪ ਸਿੰਘ ਨਿੱਝਰ ਅਤੇ ਸਿੱਖਸ ਫ਼ਾਰ ਜਸਿਟਸ ਦਾ ਆਤੰਕੀ ਗੁਰਪਤਵੰਤ ਪੰਨੂ ਨਾਲ ਵੀ ਜੁੜਿਆ ਹੋਇਆ ਸੀ,ਲਖਬੀਰ ਸਿੰਘ ਲੰਡਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਫ਼ਿਲਹਾਲ ਉਹ ਕੈਨੇਡਾ ਦੇ ਐਡਮੋਂਟਨ, ਅਲਬਰਟਾ ’ਚ ਰਹਿੰਦਾ ਹੈ।,

LEAVE A REPLY

Please enter your comment!
Please enter your name here