ਐਲਨ ਮਸਕ ਦੀ ਕੰਪਨੀ ਐਕਸ ਕਾਰਪ ਨੇ 26 ਤੋਂ 25 ਮਈ ਦੇ ਵਿਚਕਾਰ ਭਾਰਤ ਵਿਚ 230,892 ਅਕਾਊਂਟ ਬੈਨ ਕੀਤੇ ਗਏ

0
64

Sada Channel News:-

USA,17 Jun,2024,(Sada Channel News):- ਐਲਨ ਮਸਕ ਦੀ ਕੰਪਨੀ ਐਕਸ ਕਾਰਪ (X Corp) ਨੇ 26 ਤੋਂ 25 ਮਈ ਦੇ ਵਿਚਕਾਰ ਭਾਰਤ ਵਿਚ 230,892 ਅਕਾਊਂਟ ਬੈਨ (Account Ban) ਕੀਤੇ ਗਏ ਹਨ,ਇਨਾਂ ਵਿੱਚ 2,29,925 ਬਾਲ ਯੌਨ ਸ਼ੋਸ਼ਣ ਅਤੇ ਗੈਰ-ਸਹਿਮਤੀ ਵਾਲੀ ਅਸ਼ਲੀਲਤਾ ਨੂੰ ਬੜਾਵਾ ਦੇਣ ਲਈ ਬੈਨ ਕੀਤੇ ਗਏ ਹਨ,ਉਥੇ ਹੀ ਅੱਤਵਾਦ ਨੂੰ ਬੜਾਵਾ ਦੇਣ ਦੇ ਲਈ 967 ਅਕਾਊਂਟ ਹਟਾਏ ਗਏ ਹਨ,ਨਵੀਂ ਆਈਟੀ ਰਿਪੋਰਟ 2021 ਦੇ ਅਨੁਸਾਰ,ਆਪਣੀ ਮਾਸਿਕ ਰਿਪੋਰਟ ਵਿਚ ਐਕਸ ਨੇ ਕਿਹਾ ਕਿ ਭਾਰਤ ਵਿਚ 26 ਅਪ੍ਰੈਲ ਤੋਂ 25 ਮਈ ਦੇ ਵਿਚਾਲੇ ਐਕਸ ਯੂਜਰ ਦੀਆਂ 17, 580 ਸ਼ਿਕਾਇਤਾਂ ਮਿਲੀਆਂ,ਇਸ ਦੌਰਾਨ ਕੰਪਨੀ ਨੇ ਅਕਾਊਂਟ ਸਸਪੈਂਡ (Account Suspended) ਦੇ ਖ਼ਿਲਾਫ਼ 76 ਸ਼ਿਕਾਇਤਾਂ ‘ਤੇ ਕਾਰਵਾਈ ਵੀ ਕੀਤੀ,ਇਸ ਤੋਂ ਪਹਿਲਾਂ 26 ਮਾਰਚ ਤੋਂ 25 ਅਪ੍ਰੈਲ ਦੇ ਵਿਚਕਾਰ ਐਕਸ ਨੇ ਭਾਰਤ ਵਿਚ 1,84,241 ਅਕਾਊਂਟ ਬੈਨ ਕੀਤੇ ਸੀ,ਇਸ ਵਿਚੋਂ 1,303 ਅਕਾਊਂਟ ਅੱਤਵਾਦ ਨੂੰ ਬੜਾਵਾ ਦੇਣ ਲਈ ਬੈਨ ਕੀਤੇ ਗਏ ਸੀ,26 ਫਰਵਰੀ ਤੋਂ 25 ਮਾਰਚ ਦੇ ਵਿਚਕਾਰ ਕੁੱਲ 213,862 ਖਾਤਿਆਂ ‘ਤੇ ਪਾਬੰਦੀ ਲਗਾਈ ਗਈ,ਇਨ੍ਹਾਂ ਵਿਚੋਂ 1,235 ਖਾਤੇ ਦੇਸ਼ ਵਿਚ ਅੱਤਵਾਦ ਨੂੰ ਬੜਾਵਾ ਦੇਣ ਦੇ ਆਰੋਪ ਵਿਚ ਬੰਦ ਕੀਤੇ ਗਏ ਸੀ।

LEAVE A REPLY

Please enter your comment!
Please enter your name here