ਜਲੰਧਰ ‘ਚ ਭਾਜਪਾ ਦੇ ਕਈ ਆਗੂ ਕਾਂਗਰਸ ‘ਚ ਸ਼ਾਮਲ

0
61

Sada Channel News:-

Jalandhar,23 June,2024,(Sada Channel News):- ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਅੱਜ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ (Member of Parliament Charanjit Singh Channi) ਨਾਲ ਮੁਲਾਕਾਤ ਕਰ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ,ਸੰਸਦ ਮੈਂਬਰ ਚੰਨੀ ਨੇ ਸਾਰੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਕਾਂਗਰਸ ਵਿਚ ਸ਼ਾਮਲ ਉਹਨਾਂ ਦਾ ਸੁਆਗਤ ਕੀਤਾ,ਸਾਰੇ ਆਗੂ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਨ,ਜਿਨ੍ਹਾਂ ਨੇ ਭਾਜਪਾ ਵਿਚ ਅਹੁਦੇ ਸੰਭਾਲੇ ਸਨ,ਕਾਂਗਰਸ ਵਿਚ ਸ਼ਾਮਲ ਹੋਏ ਸਾਰੇ ਆਗੂ ਪਹਿਲਾਂ ‘ਆਪ’ ਵਿੱਚ ਸਨ,ਪਿਛਲੇ ਸਾਲ ਉਹ ਭਾਜਪਾ ਵਿਚ ਸ਼ਾਮਲ ਹੋਏ ਸਨ,ਪਰ ਹੁਣ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ,ਸਾਬਕਾ ਸੀਐਮ ਅਤੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ (CM Bhagwant Singh Mann) ਦੀ ਕੁਰਸੀ ਖ਼ਤਰੇ ਵਿਚ ਹੈ।

LEAVE A REPLY

Please enter your comment!
Please enter your name here