ਜਨਰਲ ਉਪੇਂਦਰ ਦਿਵੇਦੀ ਨੇ ਨਵੇਂ ਆਰਮੀ ਚੀਫ ਦਾ ਚਾਰਜ ਸੰਭਾਲਿਆ

0
47

Azad Soch News:-

New Delhi,30 June,2024,(Azad Soch News):- ਜਨਰਲ ਉਪੇਂਦਰ ਦਿਵੇਦੀ (General Upendra Dwivedi) ਨੇ ਨਵੇਂ ਆਰਮੀ ਚੀਫ ਦਾ ਚਾਰਜ ਸੰਭਾਲਿਆ,ਜਨਰਲ ਦਿਵੇਦੀ 30ਵੇਂ ਸੈਨਾ ਮੁਖੀ ਹਨ,ਉਹ ਇਸੇ ਸਾਲ 30 ਫਰਵਰੀ ਨੂੰ ਵਾਈਸ ਚੀਫ ਆਫ ਆਰਮੀ ਸਟਾਫ ਬਣੇ ਸਨ,ਆਰਮੀ ਚੀਫ ਬਣਨ ‘ਤੇ ਦਿਵੇਦੀ ਲੈਫਟੀਨੈਂਟ ਜਨਰਲ (Lt. Gen) ਤੋਂ ਜਨਰਲ ਰੈਂਕ ‘ਤੇ ਪ੍ਰਮੋਟ ਹੋਏ ਹਨ,ਭਾਰਤ ਸਰਕਾਰ ਨੇ 11 ਜੂਨ ਦੀ ਰਾਤ ਉਨ੍ਹਾਂ ਨੂੰ ਆਰਮੀ ਚੀਫ ਬਣਾਉਣ ਦਾ ਐਲਾਨ ਕੀਤਾ ਸੀ,ਇਸ ਤੋਂ ਪਹਿਲਾਂ ਉਹ ਫੌਜ ਦੇ ਵਾਈਸ ਚੀਫ, ਨਾਰਦਰਨ ਆਰਮੀ ਕਮਾਂਡਰ, ਡੀਜੀ ਇੰਫੈਂਟਰੀ ਤੇ ਫੌਜ ਦੇ ਕਈ ਹਰ ਕਮਾਂਡ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਹਨ,ਜਨਰਲ ਦਿਵੇਦੀ ਨੇ ਆਰਮੀ ਚੀਫ (Army Chief) ਵਜੋਂ ਜਨਰਲ ਮਨੋਜ ਪਾਂਡੇ ਦੀ ਜਗ੍ਹਾ ਲਈ ਹੈ,ਜਨਰਲ ਮਨੋਜ ਪਾਂਡੇ ਅੱਜ ਹੀ ਰਿਟਾਇਰ ਹੋਏ ਹਨ,ਲਾਸਟ ਵਰਕਿੰਗ ਡੇ ‘ਤੇ ਫੌਜ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ,ਉਹ 26 ਮਹੀਨੇ ਤੱਕ ਆਰਮੀ ਚੀਫ ਰਹੇ,ਰਿਟਾਇਰਡ ਜਨਰਲ ਮਨੋਜ ਪਾਂਡੇ 31 ਮਈ ਨੂੰ ਰਿਟਾਇਰ ਹੋਣ ਵਾਲੇ ਸਨ,ਹਾਲਾਂਕਿ ਸਰਕਾਰ ਨੇ ਪਿਛਲੇ ਮਹੀਨੇ ਉਨ੍ਹਾਂ ਦਾ ਕਾਰਜਕਾਲ ਇਕ ਮਹੀਨੇ ਲਈ ਵਧਾ ਦਿੱਤਾ ਸੀ,25 ਮਈ ਨੂੰ ਉਨ੍ਹਾਂ ਨੂੰ ਐਕਸਟੈਂਸ਼ਨ ਦੇਣ ਦਾ ਐਲਾਨ ਹੋਇਆ ਸੀ,ਆਮ ਤੌਰ ‘ਤੇ ਫੌਜ ਵਿਚ ਇਸ ਤਰ੍ਹਾਂ ਦੇ ਫੈਸਲੇ ਨਹੀਂ ਲਏ ਜਾਂਦੇ।

LEAVE A REPLY

Please enter your comment!
Please enter your name here