T-20 Champion ਬਣ ਕੇ ਬਾਰਬਾਡੋਸ ਤੋਂ ਵਾਪਸ ਪਰਤੀ ਟੀਮ ਇੰਡੀਆ ਨੇ ਪੀਐੱਮ ਨਾਲ ਮੁਲਾਕਾਤ ਕੀਤੀ

0
36

Sada Channel News:-

New Delhi, 04 July,2024,(Sada Channel News):- T-20 ਚੈਂਪੀਅਨ ਬਣ ਕੇ ਬਾਰਬਾਡੋਸ (Barbados) ਤੋਂ ਵਾਪਸ ਪਰਤੀ ਟੀਮ ਇੰਡੀਆ ਨੇ ਪੀਐੱਮ ਨਾਲ ਮੁਲਾਕਾਤ ਕੀਤੀ ਸੀ,ਇਹ ਮੁਲਾਕਾਤ ਕਰੀਬ ਡੇਢ ਘੰਟੇ ਤੱਕ ਚੱਲੀ,ਇਸ ਤੋਂ ਬਾਅਦ ਸਾਰੇ ਖਿਡਾਰੀ ਏਅਰਪੋਰਟ (Airport) ਲਈ ਰਵਾਨਾ ਹੋ ਗਏ,ਇੱਥੋਂ ਉਹ ਮੁੰਬਈ ਜਾਣਗੇ,ਅੱਜ ਸ਼ਾਮ 5 ਵਜੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ (Wankhede Stadium) ਤੱਕ ਖੁੱਲ੍ਹੀ ਬੱਸ ਵਿੱਚ ਜਿੱਤ ਦੀ ਪਰੇਡ ਹੋਵੇਗੀ,ਇਸ ਤੋਂ ਬਾਅਦ ਸਟੇਡੀਅਮ ‘ਚ ਨਕਦ ਇਨਾਮ ਦਿੱਤਾ ਜਾਵੇਗਾ,ਇੱਥੇ ਪ੍ਰਸ਼ੰਸਕਾਂ ਨੂੰ ਮੁਫਤ ਐਂਟਰੀ ਦਿੱਤੀ ਜਾਵੇਗੀ,ਟੀਮ ਸਵੇਰੇ 6:10 ਵਜੇ ਚਾਰਟਰਡ ਫਲਾਈਟ ਰਾਹੀਂ ਦਿੱਲੀ ਏਅਰਪੋਰਟ ਪਹੁੰਚੀ,ਟਰਮਿਨਸ ਤੋਂ ਬਾਹਰ ਆ ਕੇ ਕਪਤਾਨ ਰੋਹਿਤ ਸ਼ਰਮਾ,ਬੀਸੀਸੀਆਈ ਸਕੱਤਰ ਜੈ ਸ਼ਾਹ (BCCI Secretary Jai Shah) ਅਤੇ ਪ੍ਰਧਾਨ ਰੋਜਰ ਬਿੰਨੀ ਨੇ ਕੇਕ ਕੱਟਿਆ,ਇਸ ਦੌਰਾਨ ਭਾਰਤੀ ਪ੍ਰਸ਼ੰਸਕ ਆਪਣੇ ਚਹੇਤੇ ਹੀਰੋ ਦੀ ਝਲਕ ਪਾਉਣ ਲਈ ਬੇਤਾਬ ਸਨ,ਹਵਾਈ ਅੱਡੇ ਤੋਂ ਟੀਮ ਹੋਟਲ ਆਈਟੀਸੀ ਮੌਰਿਆ (Hotel ITC Maurya) ਪਹੁੰਚੀ,ਇੱਥੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਰਿਸ਼ਭ ਪੰਤ, ਸੂਰਿਆਕੁਮਾਰ ਅਤੇ ਹਾਰਦਿਕ ਪੰਡਯਾ ਨੇ ਭੰਗੜਾ ਪਾਇਆ,ਹੋਟਲ ਵਿੱਚ ਵਿਸ਼ੇਸ਼ ਕੇਕ ਵੀ ਕੱਟਿਆ ਗਿਆ,ਇੱਥੋਂ ਟੀਮ ਪ੍ਰਧਾਨ ਮੰਤਰੀ ਨਿਵਾਸ (Prime Minister Niwas) ਲਈ ਰਵਾਨਾ ਹੋਈ,ਤੂਫਾਨ ਕਾਰਨ ਟੀਮ ਇੰਡੀਆ ਤਿੰਨ ਦਿਨਾਂ ਤੋਂ ਬਾਰਬਾਡੋਸ ‘ਚ ਫਸ ਗਈ ਸੀ,ਬੀਸੀਸੀਆਈ (BCCI) ਨੇ ਉਸ ਨੂੰ ਲਿਆਉਣ ਲਈ ਵਿਸ਼ੇਸ਼ ਜਹਾਜ਼ ਭੇਜਿਆ ਸੀ,ਇਸ ਜਹਾਜ਼ ਨੂੰ ‘ਚੈਂਪੀਅਨਜ਼ 24 ਵਰਲਡ ਕੱਪ’ (‘Champions 24 World Cup’) ਦਾ ਨਾਂ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here