South Africa ‘ਚ ਹੋਈਆਂ ਸਨਫਿਸਟ ਅਰਨੋਲਡ ਕਲਾਸਿਕ ਖੇਡਾਂ ਪੰਜਾਬੀ ਨੌਜਵਾਨ ਨੇ ਵਿਦੇਸ਼ ‘ਚ ਵਧਾਇਆ ਮਾਣ,ਗੁਰਕਮਲਦੀਪ ਸਿੰਘ ਨੇ ਪਾਵਰਲਿਫਟਿੰਗ ਚ ਜਿੱਤਿਆ ਸੋਨ ਤਗਮਾ

0
28

Sada Channel News:-

Ajnala,07 July,2024,(Sada Channel News):- ਦੱਖਣੀ ਅਫਰੀਕਾ ਚ ਹੋਈਆਂ ਸਨਫਿਸਟ ਅਰਨੋਲਡ ਕਲਾਸਿਕ ਖੇਡਾਂ (Sunfist Arnold Classic Games) ਵਿੱਚ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਚਮਿਆਰੀ ਦੇ ਨੌਜਵਾਨ ਗੁਰਕਮਲਦੀਪ ਸਿੰਘ (Young Gurkamaldeep Singh) ਨੇ ਪਾਵਰ ਲਿਫਟਿੰਗ (Power Lifting) ਵਿੱਚ ਗੋਲਡ ਮੈਡਲ (Gold Medal) ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ,ਜਿਸ ਨੂੰ ਲੈਕੇ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ,ਉਥੇ ਹੀ 18 ਸਾਲਾਂ ਨੌਜਵਾਨ ਗੁਰਕਮਲਦੀਪ ਸਿੰਘ ਦਾ ਪਰਿਵਾਰ ਵੱਲੋਂ ਮੂੰਹ ਮਿੱਠਾ ਅਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ।

ਨੌਜਵਾਨ ਗੁਰਕਮਲਦੀਪ ਸਿੰਘ ਨੇ ਕਿਹਾ ਕਿ ਦੱਖਣੀ ਅਫਰੀਕਾ ਵਿੱਚ ਹੋਈਆਂ ਖੇਡਾਂ ਵਿੱਚ ਉਸ ਨੇ ਪਾਵਰਲਿਫਟਿੰਗ (Powerlifting) ਵਿੱਚੋਂ ਗੋਲਡ ਮੈਡਲ ਜਿੱਤਿਆ ਹੈ,ਜਿਸ ਦੇ ਚਲਦੇ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਦੇ ਪਰਿਵਾਰ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਹੈ,ਉਸ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਅਤੇ ਆਪਣਾ ਚੰਗਾ ਮੁਕਾਮ ਹਾਸਲ ਕਰਨ,ਨੌਜਵਾਨ ਗੁਰਕਮਲਦੀਪ ਸਿੰਘ (Young Gurkamaldeep Singh) ਦੇ ਪਰਿਵਾਰਕ ਮੈਂਬਰ ਕੁਲਦੀਪ ਸਿੰਘ ਨੇ ਕਿਹਾ ਕੀ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਨਾਂ ਦੇ ਬੇਟੇ ਨੇ ਮਿਹਨਤ ਕਰਕੇ ਪਾਵਰ ਲਿਫਟਿੰਗ (Power Lifting) ਵਿੱਚ ਗੋਲਡ ਮੈਡਲ ਜਿੱਤਿਆ ਹੈ,ਉਹਨਾਂ ਕਿਹਾ ਕਿ ਬੇਟੇ ਨੇ ਉਹਨਾਂ ਦਾ ਪੂਰੇ ਇਲਾਕੇ ਅਤੇ ਦੇਸ਼ ਵਿੱਚ ਨਾਮ ਰੋਸ਼ਨ ਕੀਤਾ ਹੈ।

ਉਹਨਾਂ ਕਿਹਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜਿਆਦਾ ਤੋਂ ਜਿਆਦਾ ਖੇਡਾਂ ਵੱਲ ਧਿਆਨ ਦੇਣ ਤੇ ਸਰਕਾਰ ਨੂੰ ਚਾਹੀਦਾ ਹੈ,ਕਿ ਪੰਜਾਬ ਦੇ ਨੌਜਵਾਨਾਂ ਦਾ ਸਾਥ ਦੇਣ,ਨੌਜਵਾਨ ਗੁਰਕਮਲ ਸਿੰਘ ਦੇ ਕੋਚ ਹਰਜੀਤ ਸਿੰਘ ਕਾਮਲਪੁਰਾ ਨੇ ਕਿਹਾ ਕਿ ਬਹੁਤ ਖੁਸ਼ੀ ਹੈ ਉਹਨਾਂ ਦਾ ਤਿਆਰ ਕੀਤਾ ਬੱਚਾ ਮਿਹਨਤ ਕਰਕੇ ਦੱਖਣੀ ਅਫ਼ਰੀਕਾ ਚ ਹੋਈਆਂ ਗੇਮਾਂ ਵਿੱਚ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਲਿਆਇਆ ਹੈ,ਉਹਨਾਂ ਕਿਹਾ ਇਸ ਨੌਜਵਾਨ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਜਿਸ ਦੀ ਬਦੋਲਤ ਇਹ ਗੋਲਡ ਲੈਕੇ ਆਇਆ ਹੈ,ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੀ ਇਸ ਨੌਜਵਾਨ ਦੀ ਸਰਕਾਰ ਬਾਹ ਫੜੇ ਤਾਂਜੋ ਇਹ ਅੱਗੇ ਜਾਕੇ ਹੋਰ ਤਰੱਕੀ ਕਰਕੇ ਪੰਜਾਬ ਦਾ ਨਾਮ ਰੋਸ਼ਨ ਕਰੇ।

LEAVE A REPLY

Please enter your comment!
Please enter your name here