ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੋਕੇ ਬਾਸੋਵਾਲ ਕਲੋਨੀ ਵਿਖੇ ਅਯੋਜਿਤ ਵਿਸ਼ਾਲ ਸੋਭਾ ਯਾਤਰਾ ਵਿੱਚ ਸਿ਼ਰਕਤ ਕੀਤੀ

0
405
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ

SADA CHANNEL

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੋਕੇ ਬਾਸੋਵਾਲ ਕਲੋਨੀ ਵਿਖੇ ਅਯੋਜਿਤ ਵਿਸ਼ਾਲ ਸੋਭਾ ਯਾਤਰਾ ਵਿੱਚ ਸਿ਼ਰਕਤ ਕੀਤੀ, ਉਹਨਾਂ ਨੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਠਾਕੁਰ ਦੁਆਰਾ ਵਿਖੇ ਸਥਾਪਿਤ ਸ੍ਰੀ ਰਾਧਾ ਕ੍ਰਿਸ਼ਨ ਦੀ 41 ਫੁੱਟ ਉੱਚੀ ਪ੍ਰਤਿਮਾ ਦਾ ਅਨਾਵਰਣ ਕੀਤਾ ਅਤੇ ਮੰਦਰ ਕਮੇਟੀ ਦੇ ਅਯੋਜਕਾ ਦੀ ਭਰਭੂਰ ਸ਼ਲਾਘਾ ਕੀਤੀ। ਇਸ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਵਜੋ. ਜਾਣਿਆ ਗਿਆ ਹੈ। ਉਹਨਾਂ ਨੇ ਸਮੁੱਚੀ ਕਾਇਨਾਤ ਨੂੰ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ।

ਆਪਸੀ ਪ੍ਰੇਮ, ਸਦਭਾਵਨਾ ਅਤੇ ਸਿੰਚਾਈ ਦੇ ਮਾਰਗ ਤੇ ਚੱਲਣ ਦੀਆਂ ਉਨ੍ਹਾਂ ਵਲੋਂ ਦਿੱਤੀਆਂ ਸਿਖਿਆਵਾ ਨਾਲ ਸੰਸਾਰ ਭਰ ਵਿੱਚ ਉਹਨਾਂ ਦੇ ਅਣਗਿਣਤ ਅਨੂਯਾਈ ਹਨ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਅਤੇ ਉਹਨਾਂ ਵਲੋਂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰਰੇਨਾ ਦੇਣ ਵਾਲੇ ਮਹਾਨ ਪਵਿੱਤਰ ਗ੍ਰੰਥਾਂ ਨੂੰ ਸਦਾ ਹੀ ਪੁੱਜਿਆ ਜਾ ਰਿਹਾ ਹੈ। ਉਹਨਾਂ ਦੇ ਉਪਦੇਸ਼ ਮਾਨਵੱਤਾ ਦੀ ਭਲਾਈ ਅਤੇ ਜਗਤ ਦੇ ਕਲਿਆਣ ਲਈ ਪ੍ਰੇਰਨਾ ਸਰੋਤ ਬਣੇ ਹਨ।

ਉਹਨਾਂ ਕਿਹਾ ਕਿ ਅਸੀਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਮੋਕੇ ਅਯੋਜਿਤ ਸਮਾਗਮ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਬਹੁਤ ਹੀ ਸ਼ਰਧਾ, ਉਤਸਾ਼ਹ ਅਤੇ ਪ੍ਰੇਮ ਪੂਰਵਕ ਮਨਾਉਦੇ ਹਾਂ। ਅਜਿਹੇ ਸਮਾਗਮਾ ਦੇ ਅਯੋਜਨ ਕਰਨ ਵਾਲੀਆ ਸੰਸਥਾਵਾਂ ਅਤੇ ਸੰਗਠਨਾਂ ਦੇ ਮੈਂਬਰ ਵੀ ਵਧਾਈ ਦੇ ਪਾਤਰ ਹਨ ਜ਼ੋ ਸਾਡੀਆਂ ਆਉਣ ਵਾਲੀਆਂ ਪੀੜੀਆ ਨੂੰ ਸਾਡੇ ਧਰਮ ਵਿਰਸੇ, ਸਭਿਆਚਾਰ  ਤੇ ਸ਼ੰਸਕ੍ਰਿਤੀ ਬਾਰੇ ਜਾਣਕਾਰੀ ਦੇ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੇ ਇਸ ਸਮਾਰੋ ਵਿੱਚ ਨੌਜਵਾਨਾ ਅਤੇ ਬੱਚਿਆ ਅਤੇ ਬੱਚੀਆਂ ਦੀ ਵਡੀ ਗਿਣਤੀ ਵਿੱਚ ਸਮੂਲੀਅਤ ਨੇ ਇਹ ਪ੍ਰਤੱਖ ਰੂਪ ਵਿੱਚ ਦੱਸਿਆ ਹੈ ਕਿ ਸਾਡਾ ਵਰਤਮਾਨ ਅਤੇ ਭਵਿੱਖ ਧਰਮ ਦੇ ਮਾਰਗ ਤੇ ਚੱਲ ਕੇ ਸਿੰਚਾਈ ਦਾ ਰਾਹ ਅਪਣਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਸਮਾਗਮਾ ਦੋਰਾਨ ਲੋਕਾਂ ਨੂੰ ਧਰਮ ਦੀਆਂ ਵਿਖਾਇਅ ਕਰਨ ਵਾਲੇ ਕਥਾ ਵਾਚਕ ਅਤੇ ਧਾਰਮਿਕ ਆਗੂ ਵੀ ਸਾਡੇ ਲਈ ਪੂਜਨੀਕ ਹਨ।

ਰਾਣਾ ਕੇ ਪੀ ਸਿੰਘ ਨੇ ਸੰਸਥਾ ਵਲੋ. ਹਰ ਸਾਲ ਅਯੋਜਿਤ ਧਾਰਮਿਕ ਸਮਾਗਮ ਨੰੁੂੰ ਪ੍ਰਭਾਵਸ਼ਾਲੀ ਬਣਾਉਣ ਲਈ ਕੀਤੇ ਉਪਰਾਲਿਆ ਲਈ ਵਧਾਈ ਦਿੱਤੀ। ਇਸ ਮੋਕੇ ਕਮਲਦੇਵ ਜ਼ੋਸ਼ੀ ਡਾਇਰੈਕਟਰ ਪੀ ਆਰ ਟੀ ਸੀ,ਪ੍ਰੇਮ ਸਿੰਘ ਬਾਸੋਵਾਲ ਪ੍ਰਧਾਨ ਕਾਂਗਰਸ, ਚੇਅਰਮੈਨ ਗੋਪਾਲ ਸ਼ਰਮਾ, ਪ੍ਰਧਾਨ ਲੱਕੀ ਕਪਿਲਾ,ਸੀਨੀਅਰ ਮਿੱਤ ਪ੍ਰਧਾਨ ਪਵਨ ਕੁਮਾਰ ਟੀਟੂ,ਜਨਰਲ ਸਕੱਤਰ ਪਵਨ ਕੁਮਾਰ ਫੋਰਮੈਨ, ਖਜਾਨਚੀ ਮੇਘਰਾਜ ਐਡਵੋਕੇਟ,ਸਯੁੰਕਤ ਖਜਾਨਚੀ ਸ਼ਤੀਸ਼ ਕੁਮਾਰ,ਰਕੇਸ਼ ਭੋਲਾ, ਸਕੱਤਰ ਰਜੇਸ਼ ਕੁਮਾਰ ਟੀਟੂ, ਪ੍ਰੈਸ ਸਕੱਤਰ ਰਮੇਸ਼ ਕੁਮਾਰ, ਵਿਕਾਸ ਸੇਖੜੀ, ਦਾਦਾ ਰਾਮ, ਗੋਗਾ ਜੀ, ਮਦਨ ਗੋਪਾਲ, ਪੋਸਟ ਮਾਸਟਰ ਕ੍ਰਿਸ਼ਨ ਗੋਪਾਲ,ਡਾ ਰਕੇਸ਼ ਕੁਮਾਰ,ਰਣਬੀਰ ਕੁਮਾਰ ਸ਼ਰਮਾ ਆਦਿ ਪੱਤਵੱਤੇ ਹਾਜਰ ਸਨ।

LEAVE A REPLY

Please enter your comment!
Please enter your name here