
ਸੰਤਾ ਮਹਾਪੁਰਸ਼ਾ ਨਾਲ ਸਤਿਸੰਗ ਕਰਕੇ ਧਰਮ ਬਾਰੇ ਡੂੰਗੀ ਜਾਣਕਾਰੀ ਮਿਲਦੀ ਹੈ-ਰਾਣਾ ਕੇ.ਪੀ ਸਿੰਘ
ਨੰਗਲ 15 ਅਕਤੂਬਰ (ਮਨੋਜ):- ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਧਾਰਮਿਕ ਸਮਾਗਮ ਇਲਾਕੇ ਦੀ ਸੁੱਖ ਸ਼ਾਤੀ,ਖੁਸ਼ਹਾਲੀ ਅਤੇ ਤਰੱਕੀ ਦਾ ਸੁਨੇਹਾ ਦਿੰਦੇ ਹਨ,ਸੰਤਾ ਮਹਾਪੁਰਸ਼ਾ ਵਲੋਂ ਇਨ੍ਹਾਂ ਧਾਰਮਿਕ ਸਮਾਗਮਾਂ ਮੌਕੇ ਕੀਤੇ ਸਤਿਸੰਗ ਵਿਚ ਸਮੂਲੀਅਤ ਕਰਨ ਨਾਲ ਧਰਮ ਬਾਰੇ ਡੂੰਗੀ ਜਾਣਕਾਰੀ ਮਿਲਦੀ ਹੈ, ਇਸ ਲਈ ਸਭ ਨੂੰ ਸੰਤਾ ਮਹਾਪੁਰਸ਼ਾ ਦੀ ਸੰਗਤ ਵਿਚ ਸਾਮਿਲ ਹੋ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ,ਬੀਤੀ ਸ਼ਾਮ ਨੰਗਲ ਵਿਚ ਤਿੰਨ ਆਰ.ਬੀ.ਆਰ ਬਲਾਕ ਵਿਚ ਆਯੋਜਿਤ ਇੱਕ ਧਾਰਮਿਕ ਸਮਾਗਮ ਵਿਚ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅਸੀ ਇਸ ਨਰਾਤਿਆਂ ਦੇ ਦਿਨਾਂ ਵਿਚ ਧਾਰਮਿਕ ਸਮਾਗਮ ਦਾ ਆਯੋਜਨ ਕਰਵਾ ਕੇ ਇਲਾਕੇ ਦੀ ਸੁੱਖ ਸ਼ਾਤੀ ਅਤੇ ਖੁਸ਼ਹਾਲੀ ਦੀ ਪ੍ਰਾਥਨਾ ਕੀਤੀ ਹੈ।
ALSO READ:- ਖੇਤੀਬਾੜੀ ਵਿਭਾਂਗ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾ ਨੂੰ ਕੀਤਾ ਜਾਗਰੂਕ
ਇਸ ਧਾਰਮਿਕ ਸਮਾਗਮ ਵਿਚ ਰਾਸ਼ਟਰੀ ਸੰਤ ਬਾਬਾ ਬਾਲ ਜੀ, ਸਵਾਮੀ ਵਿਕਾਸਦਾਸ ਜੀ ਮਹਾਰਾਜ ਭਾਖੜਾ ਵਾਲੇ, ਸਵਾਮੀ ਗਪਾਲਾਨੰਦ ਜੀ ਮਹਾਰਾਜ, ਸਵਾਮੀ ਕ੍ਰਿਪਾਲਾ ਨੰਦ ਜੀ ਮਹਾਰਾਜ ਦੜੋਲੀ,ਸਵਾਮੀ ਆਤਮਾ ਨੰਦ ਜੀ ਭੂਰੀ ਵਾਲੇ, ਸਵਾਮੀ ਮਾਧਵਾ ਨੰਦ ਜੀ,ਮਸ਼ਹੂਰ ਭਜਨ ਸਮਰਾਟ ਕ੍ਰਿਸ਼ਨਾ ਮਿੱਤਲ (ਕਨੱਈਆ ਜੀ) ਖਾਤੂ ਸ਼ਾਮ ਵਾਲੇ ਅਤੇ ਹੋਰ ਸੰਤ ਮਹਾਪੁਰਸ਼ਾ ਤੋ ਇਲਾਵਾ ਪ੍ਰਮੁੱਖ ਧਾਰਮਿਕ ਸਖਸੀਅਤਾ ਸਾਮਿਲ ਹੋਈਆਂ।ਧਾਰਮਿਕ ਸਮਾਗਮ ਵਿਚ ਸੰਤ ਮਹਾਪੁਰਸ਼ਾ ਨੇ ਜਿੱਥੇ ਇਲਾਕੇ ਦੀ ਸ਼ਾਤੀ, ਖੁਸ਼ਹਾਲੀ ਅਤੇ ਤਰੱਕੀ ਦੀ ਅਰਦਾਸ/ਪ੍ਰਾਥਨਾ ਕੀਤੀ ਉਥੇ ਸੰਗਤਾਂ ਨੂੰ ਮਾਨਵਤਾ ਦੀ ਭਲਾਈ, ਸਮਾਜ ਕਲਿਆਣ ਅਤੇ ਲੋਕ ਸੇਵਾ ਵਿਚ ਵੱਧ ਚੜ੍ਹ ਕੇ ਅੱਗੇ ਆਉਣ ਲਈ ਕਿਹਾ।
ਇਸ ਸਮਾਗਮ ਵਿਚ ਨੰਗਲ ਦੀਆ ਪ੍ਰਮੁੱਖ ਸਖਸ਼ੀਅਤਾਂ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾ, ਨੋਜਵਾਨਾਂ ਅਤੇ ਬੱਚਿਆ ਨੈ ਭਾਗ ਲਿਆ।ਇਸ ਸਮਾਗਮ ਵਿਚ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ,ਐਸ.ਐਸ.ਪੀ ਵਿਵਕੇਸ਼ੀਲ ਸੋਨੀ,ਸ੍ਰੀ ਵਿਪੁਲ ਉਜਵਲ ਆਈ.ਏ.ਐਸ ਰਿਟਾ.ਆਈ ਜੀ ਲੋਕਨਾਂਥ ਆਂਗਰਾਂ, ਐਸ.ਡੀ.ਐਮ ਕੇਸ਼ਵ ਗੋਇਲ, ਤਹਿਸੀਲਦਾਰ ਰਾਮ ਕ੍ਰਿ਼ਸ਼ਨ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋ, ਭਾਖੜਾ ਡੈਮ ਦੇ ਚੀਫ ਇੰ.ਕਮਲਜੀਤ ਸਿੰਘ, ਡਿਪਟੀ ਚੀਫ ਇੰ.ਹੁਸਨ ਲਾਲ ਕੰਬੋਜ, ਏ.ਪੀ.ਆਰ .ਓ ਸਤਨਾਮ ਸਿੰਘ, ਨਗਰ ਕੋਸਲ ਪ੍ਰਧਾਨ ਸੰਜੇ ਸਾਹਨੀ, ਇੰਮਪੂਰਮੈਟ ਟਰੱਸਟ ਦੇ ਚੇਅਰਮੈਨ ਰਕੇਸ ਨਈਅਰ,ਜਿਲ੍ਹਾ ਪ੍ਰੀਸ਼ਦ ਦੇ ਚੇਅਰ ਪਰਸਨ ਕ੍ਰਿਸ਼ਨਾ ਦੇਵੀ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ।
,ਪੀ.ਆਰ.ਟੀ.ਸੀ ਦੇ ਡਾਇਰੈਕਟਰ ਕਮਲਦੇਵ ਜੋਸ਼ੀ, ਇੰਮਪੂਰਮੈਟ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਟਰੱਕ ਯੂਨੀਅਨ ਪ੍ਰਧਾਨ ਪਿਆਰੇ ਲਾਲ ਜਸਵਾਲ, ਨਗਰ ਕੋਸਲ ਪ੍ਰਧਾਨ ਅਨੀਤਾ ਸ਼ਰਮਾ, ਐਮ.ਸੀ ਐਡਵੋਕੇਟ ਪਰਮਜੀਤ ਸਿੰਘ ਪੱਮਾ, ਐਮ.ਸੀ ਸੁਰਿੰਦਰ ਪੱਮਾ,ਦੀਪਕ ਨੰਦਾ, ਸੁਨੀਲ ਕੁਮਾਰ, ਸ੍ਰੀ ਰਾਮ ਸਰੂਪ ਕੰਵਰ, ਵਿੱਦਿਆ ਰਾਣਾ, ਐਡਵੋਕੇਟ ਵਿਸ਼ਵਪਾਲ ਸਿੰਘ ਰਾਣਾ, ਈ.ਓ ਮਨਜਿੰਦਰ ਸਿੰਘ, ਐਮ.ਏ ਯੁੱਧਵੀਰ ਸਿੰਘ, ਬਲਾਕ ਸੰਮਤੀ ਚੇਅਰਮੈਨ ਚੋਧਰੀ ਰਕੇਸ ਮਹਿਲਮਾ, ਸੋਨੀਆ ਸੈਣੀ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
