

SADA CHANNEL NEWS:- ਨੰਗਲ ਸ਼ਹਿਰ ਵਿੱਚ ਡੇੰਗੂ ਦੇ ਵਧਦੇ ਕਹਿਰ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ.ਹਰਜੋਤ ਸਿੰਘ ਬੈੰਸ ਨੇ ਨੰਗਲ ਦੇ ਸਿਵਲ ਹਸਪਤਾਲ ਵਿੱਚ ਅਚਨਚੇਤ ਪਹੁੰਚ ਕੇ ਜਿੱਥੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ ,ਓਥੇ ਨਾਲ ਹੀ ਉਹਨਾਂ ਹਸਪਤਾਲ ਵਿੱਚ ਲੋੜੀੰਦੀਆਂ ਦਵਾਈਆਂ ਦੀ ਘਾਟ ਤੇ ਸਟਾਫ ਦੀ ਕਮੀ ਕਾਰਨ ਸਰਕਾਰ ਨੂੰ ਲੰਮੇ ਹੱਥੀੰ ਲਿਆ ।ਏਸ ਮੌਕੇ ਬੈੰਸ ਨੂੰ ਮਰੀਜ਼ਾਂ ਨੇ ਦੱਸਿਆ ਕਿ ਉਹਨਾਂ ਨੂੰ ਇਲਾਜ ਲਈ ਬਾਹਰੋੰ ਮਹਿੰਗੀਆਂ ਦਵਾਈਆਂ ਮਜ਼ਬੂਰੀ ਵਿੱਚ ਲਿਆਉਣੀਆਂ ਪੈ ਰਹੀਆਂ ਨੇ ਤੇ ਹਸਪਤਾਲ ਵਿੱਚ ਸਫਾਈ ਦਾ ਵੀ ਮੰਦਾ ਹਾਲ ਹੈ।ਏਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈੰਸ ਨੇ ਮੌਜੂਦਾ ਵਿਧਾਇਕ ਤੇ ਪੂਰੀ ਨਗਰ ਕੌੰਸਲ ਨੂੰ ਏਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਦੱਸਿਆ ਜੋ ਸਮੇੰ ਸਿਰ ਸ਼ਹਿਰ ਵਿੱਚ ਡੇੰਗੂ ਤੋੰ ਬਚਾਅ ਲਈ ਫੌਗਿੰਗ ਨਹੀੰ ਕਰਵਾ ਸਕੇ ਤੇ ਹਾਲੇ ਵੀ ਕੁੰਭਕਰਨੀ ਨੀੰਦ ਸੁੱਤੇ ਪਏ ਹਨ।ਬੈੰਸ ਨੇ ਸਪੀਕਰ ਰਾਣਾ ਕੇਪੀ ਨੂੰ ਕਿਹਾ ਕਿ ਉਹ ਹਸਪਤਾਲ ਵਿੱਚ ਆ ਕੇ ਹਾਲਾਤ ਦੇਖਣ ਜਿਹਨਾਂ ਨਾਲ ਮਰੀਜ਼ਾਂ ਨੂੰ ਜੂਝਣਾ ਪੈ ਰਿਹਾ ਹੈ.
