ਪਹਿਲੀ ਵਾਰ ਕਸ਼ਮੀਰ ‘ਚ ਹੋਵੇਗੀ ਜੀ-20 ਬੈਠਕ,ਆਰਟਿਕਲ 370 ਹਟਾਏ ਜਾਣ ਤੋਂ ਬਾਅਦ ਇੱਥੇ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਵੀ ਹੋਵੇਗਾ

0
237
ਪਹਿਲੀ ਵਾਰ ਕਸ਼ਮੀਰ 'ਚ ਹੋਵੇਗੀ ਜੀ-20 ਬੈਠਕ,ਆਰਟਿਕਲ 370 ਹਟਾਏ ਜਾਣ ਤੋਂ ਬਾਅਦ ਇੱਥੇ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਵੀ ਹੋਵੇਗਾ

Sada Channel News:-

New Delhi,(Sada Channel News):- ਭਾਰਤ ਸਰਕਾਰ ਨੇ ਜੀ-20 ਦੀ ਬੈਠਕ ਜੰਮੂ-ਕਸ਼ਮੀਰ ‘ਚ ਕਰਵਾਉਣ ਦਾ ਫੈਸਲਾ ਕੀਤਾ ਹੈ,ਜਿਸ ‘ਤੇ ਪਾਕਿਸਤਾਨ ਨੇ ਨਾਰਾਜ਼ਗੀ ਜਤਾਈ ਹੈ,ਸ੍ਰੀਨਗਰ ਵਿੱਚ ਹੋਣ ਵਾਲੀ ਮੀਟਿੰਗ ਦਾ ਵਿਰੋਧ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਨਿਰਾਸ਼ਾਜਨਕ ਦੱਸਿਆ ਹੈ,ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਜੀ-20 ਸੰਮੇਲਨ (G-20 Summit) ਦੇ ਆਯੋਜਨ ਕਰਨ ਦੇ ਭਾਰਤ ਦੇ ਕਦਮ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਸੁਆਰਥੀ ਏਜੰਡੇ ਨੂੰ ਅੱਗੇ ਵਧਾਉਣ ਲਈ ਇਕ ਮਹੱਤਵਪੂਰਨ ਅੰਤਰਰਾਸ਼ਟਰੀ ਸਮੂਹ ਦੀ ਮੈਂਬਰਸ਼ਿਪ ਦਾ ਫਿਰ ਫਾਇਦਾ ਚੁੱਕ ਰਿਹਾ ਹੈ,ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਦਾ ਇਹ ਨਵਾਂ ਗੈਰ-ਜ਼ਿੰਮੇਵਾਰਾਨਾ ਕਦਮ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੀ ਪੂਰੀ ਤਰ੍ਹਾਂ ਅਣਦੇਖੀ ਅਤੇ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੀ ਉਲੰਘਣਾ ਹੈ,ਪਾਕਿਸਤਾਨ ਇਨ੍ਹਾਂ ਕਦਮਾਂ ਦੀ ਸਖ਼ਤ ਨਿੰਦਾ ਕਰਦਾ ਹੈ,ਮਹੱਤਵਪੂਰਨ ਗੱਲ ਇਹ ਹੈ ਕਿ ਜੀ-20 ਯੋਜਨਾ (G-20 Summit) ਦੇ ਮੁਤਾਬਕ 22 ਅਤੇ 23 ਮਈ ਨੂੰ ਸ਼੍ਰੀਨਗਰ ‘ਚ ਸੈਰ-ਸਪਾਟੇ ‘ਤੇ ਵਰਕਿੰਗ ਗਰੁੱਪ ਦੀ ਬੈਠਕ ਹੋਵੇਗੀ,ਪਹਿਲੀ ਵਾਰ ਜੀ-20 ਦੀ ਬੈਠਕ ਜੰਮੂ-ਕਸ਼ਮੀਰ ‘ਚ ਹੋਵੇਗੀ,ਆਰਟਿਕਲ 370 ਹਟਾਏ ਜਾਣ ਤੋਂ ਬਾਅਦ ਇੱਥੇ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਵੀ ਹੋਵੇਗਾ।

LEAVE A REPLY

Please enter your comment!
Please enter your name here