ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀਤੀ ਪ੍ਰੈਸ ਵਾਰਤਾ

0
31
ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀਤੀ ਪ੍ਰੈਸ ਵਾਰਤਾ

Sada Channel News:-

Shri Anandpur Sahib,23 April,2024,(Sada Channel News):- ਚੰਦੂ ਮਾਜਰਾ ਨੇ ਕਿਹਾ ਕਿ ਆਪਾਂ ਚੋਣਾਂ ਲੜਨ ਲਈ ਲੋਕਾਂ ਦੇ ਵਿੱਚ ਨਹੀਂ ਜਾਂਦੇ ਆਪਾਂ ਲੋਕ ਸੇਵਾ ਦੇ ਲਈ ਲੋਕਾਂ ਦੇ ਵਿੱਚ ਜਾਂਦੇ ਹਾਂ। ਲੋਕਾਂ ਦੀ ਸੇਵਾ ਨੂੰ ਹੀ ਮੈਂ ਰਾਜਨੀਤੀ ਵਿੱਚ ਆਪਣਾ ਆਦਰਸ਼ ਬਣਾ ਕੇ ਤੁਰਿਆ ਹੋਇਆ ਹਾਂ। ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇਹ ਅੱਜ ਮੁਲਕ ਦੇ ਵਿੱਚ ਸਿਧਾਂਤਹੀਣ ਰਾਜਨੀਤੀ ਕਰ ਰਹੀਆਂ ਹਨ । ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਸੱਤਾ ਤੇ ਕਾਬਜ਼ ਕਰ ਦਿੱਤਾ । ਕਾਰਪੋਰੇਟ ਘਰਾਣੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਚੋਣਾਂ ਵਿੱਚ ਲੋਕਾਂ ਦਾ ਮਾਣ ਖਰੀਦਣ ਲਈ ਹੀ ਵਰਤਦੇ ਹਨ ਤੇ ਫਿਰ ਪੰਜ ਸਾਲ ਲਈ ਲੋਕਾਂ ਤੋਂ ਲੁੱਟਣ ਦਾ ਲਾਇਸੈਂਸ ਰਿਨਿਊ ਕਰਵਾਉਂਦੇ ਹਨ।

ਅੱਜ ਚੋਣਾਂ ਸਮੇਂ ਲੀਡਰਾਂ ਦਾ ਆਦਾਨ ਪ੍ਰਦਾਨ ਵੱਡੇ ਪੱਧਰ ਤੇ ਹੋ ਰਿਹਾ ਹੈ। ਸਿਟਿੰਗ ਐਮਪੀ ਵੀ ਆਪਣੀਆਂ ਪਾਰਟੀਆਂ ਛੱਡ ਕੇ ਇਧਰ ਉਧਰ ਜਾ ਰਹੇ ਹਨ। ਇਹ ਜਿਹੜੀ ਖੇਡ ਹੁਣ ਖੇਡੀ ਜਾ ਰਹੀ ਹੈ ਇਹੋ ਜਿਹੀ ਖੇਡ ਪੰਜਾਬ ਦੀ ਧਰਤੀ ਤੇ ਹੁਣ ਤੱਕ ਨਹੀਂ ਦੇਖੀ ਗਈ ਹੈ । ਵੱਡੀ ਗੱਲ ਹੈ ਕਿ ਦੇਸ਼ ਦੀ ਰਾਜਨੀਤੀ ਤੇ ਸਿਧਾਂਤਹੀਣ ਲੋਕਾਂ ਦਾ ਕਬਜ਼ਾ ਹੋ ਗਿਆ। ਇਹਨਾਂ ਦਾ ਮਤਲਬ ਸਿਰਫ ਕੇਵਲ ਤੇ ਕੇਵਲ ਲਾਭ ਕਮਾਉਣਾ ਹੀ ਰਹਿ ਗਿਆ ਇਹਨਾਂ ਨੇ ਰਾਜਨੀਤੀ ਨੂੰ ਵਪਾਰਕ ਬਣਾ ਦਿੱਤਾ।

ਸ਼੍ਰੀ ਅਨੰਦਪੁਰ ਸਾਹਿਬ ਵਰਗੀ ਲੋਕ ਸਭਾ ਸੀਟ ਹੋਵੇ ਜਿਹਨੇ ਕਾਂਗਰਸ ਨੂੰ ਆਪਸ਼ਨ ਤੇ ਲਗਾਇਆ ਹੋਵੇ ਬੋਲੀ ਤੇ ਲਾਇਆ ਹੋਇਆ ਹੈ ਕਿ ਜਿਸ ਨੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਹੁਣ ਦੁਬਾਰਾ ਚੋਣਾਂ ਦੌਰਾਨ ਲੋਕਾਂ ਦਾ ਮਾਣ ਖਰੀਦਣ ਲਈ ਲਾਉਣਾ ਹੈ ਕਾਂਗਰਸ ਪਾਰਟੀ ਉਸ ਨੂੰ ਸੀਟ ਦੇਵੇਗੀ। ਜੋ ਕਿ ਬਹੁਤ ਤਰਾਸ਼ਦੀ ਦੀ ਗੱਲ ਹੈ। ਇਹਨਾਂ ਦੇ ਜਿੱਤੇ ਹੋਏ ਐਮਪੀ ਮੁੜ ਕੇ ਚੋਣ ਨਹੀਂ ਲੜਦੇ ਅਤੇ ਇੱਕ ਵਾਰੀ ਜਿੱਤ ਕੇ ਅਗਲੀ ਵਾਰ ਦੂਜੀ ਥਾਂ ਤੇ ਚੋਣ ਲੜਨ ਲਈ ਚਲੇ ਜਾਂਦੇ ਹਨ। ਕਾਂਗਰਸ ਨੇ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਨੂੰ ਮਖੌਲ ਬਣਾ ਕੇ ਰੱਖਿਆ ਹੋਇਆ। ਪਹਿਲਾਂ ਇੱਕ ਐਮ ਪੀ ਜਿੱਤਿਆ ਉਹ ਸੀਟ ਛੱਡ ਕੇ ਚਲਾ ਗਿਆ ਫਿਰ ਦੂਜਾ ਐਮਪੀ ਜਿੱਤਿਆ ਉਹ ਸੀਟ ਛੱਡ ਕੇ ਚਲਾ ਗਿਆ। ਮੈਂ ਹੁਣ ਇਹ ਸਮਝਦਾ ਹਾਂ ਕਿ ਲੋਕ ਵੀ ਹੁਣ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਤੇ ਲੋਕ ਹੁਣ ਕਾਂਗਰਸ ਦੀ ਇਸ ਚਾਲ ਨੂੰ ਪ੍ਰਵਾਨ ਨਹੀਂ ਕਰਨਗੇ ।

ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਦੇ ਉਹਨਾਂ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਵੀ ਬੋਲੇ ਆਮ ਆਦਮੀ ਪਾਰਟੀ ਵਾਲੇ ਦੱਸਣ ਜੇ ਉਹਨਾਂ ਦੋ ਸਾਲਾਂ ਵਿੱਚ ਇੱਕ ਇੱਟ ਵੀ ਲਗਾਈ ਹੋਵੇ ਕਿਸੇ ਇੱਕ ਸਕੂਲ ਦਾ ਕਮਰਾ ਬਣਾਇਆ ਹੋਵੇ ਕਿਸੇ ਹਸਪਤਾਲ ਦਾ ਕਮਰਾ ਬਣਾਇਆ ਹੋਵੇ । ਇਹ ਰਿਕਾਰਡ ਦੀ ਗੱਲ ਹੈ ਮੈਂ 27 ਕਰੋੜ ਰੁਪਇਆ ਆਪਣੇ ਇਸ ਹਲਕੇ ਵਿੱਚ ਵੰਡਿਆ ਹੈ । ਪਹਿਲਾਂ ਇਨਾ ਪੈਸਾ ਕਿਸੇ ਵੀ ਐਮਪੀ ਨੇ ਇਸ ਹਲਕੇ ਵਿੱਚ ਨਹੀਂ ਵੰਡਿਆ ਹੈ। ਹੋਰ ਤਾਂ ਹੋਰ ਸਗੋਂ ਦੂਜੇ ਐਮਪੀ ਦਾ ਰਹਿ ਗਿਆ ਪੈਸਾ ਵੀ ਮੈਂ ਹੀ ਇਸ ਹਲਕੇ ਵਿੱਚ ਵੰਡਿਆ ਹੈ।

LEAVE A REPLY

Please enter your comment!
Please enter your name here