ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬੈਂਕ ਦੇਣਗੇ ਵੋਟਰ ਜਾਗਰੂਕਤਾ ਦਾ ਸੁਨੇਹਾ,ਮੁਹਿੰਮ ਦੀ ਸ਼ੁਰੂਆਤ ਪੰਜਾਬ ਨੈਸ਼ਨਲ ਬੈਂਕ,ਫ਼ੇਸ 3 ਬੀ 2 ਮੁਹਾਲੀ ਤੋਂ ਕੀਤੀ ਗਈ ਹੈ

0
64
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬੈਂਕ ਦੇਣਗੇ ਵੋਟਰ ਜਾਗਰੂਕਤਾ ਦਾ ਸੁਨੇਹਾ,ਮੁਹਿੰਮ ਦੀ ਸ਼ੁਰੂਆਤ ਪੰਜਾਬ ਨੈਸ਼ਨਲ ਬੈਂਕ, ਫ਼ੇਸ 3 ਬੀ 2 ਮੁਹਾਲੀ ਤੋਂ ਕੀਤੀ ਗਈ ਹੈ

Sada Channel News:-

Sahibzada Ajit Singh Nagar, 19 April 2024,(Sada Channel News):- ਭਾਰਤੀ ਚੋਣ ਕਮਿਸ਼ਨ (Election Commission of India) ਦੀਆਂ ਹਦਾਇਤਾਂ ਅਨੁਸਾਰ ਅਤੇ ਮੁੱਖ ਚੋਣ ਅਫ਼ਸਰ ਪੰਜਾਬ,ਸਿਬਿਨ ਸੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਵੀਪ ਕਮੇਟੀ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ 80 ਫ਼ੀਸਦੀ ਤੋਂ ਵਧੇਰੇ ਮਤਦਾਨ ਅਤੇ ਸਾਰਥਕ ਵੋਟ ਭੁਗਤਾਨ ਲਈ ਹਰ ਸੰਭਵ ਯਤਨ (voter awareness) ਕੀਤੇ ਜਾ ਰਹੇ ਹਨ,ਇਸ ਮੌਕੇ ਬੈਂਕ ਦੀ ਡਿਪਟੀ ਮੈਨੇਜਰ ਪ੍ਰਗਤੀ,ਜੋ ਕਿ ਪਹਿਲੀ ਵਾਰ ਵੋਟ ਪਾਉਣਗੇ,ਨੇ ਸਮੂਹ ਨੌਜੁਆਨਾਂ ਨੂੰ ‘ਮੇਰਾ ਪਹਿਲਾ ਵੋਟ ਦੇਸ਼ ਦੇ ਨਾਮ’ ਦਾ ਸੁਨੇਹਾ ਦਿੱਤਾ,ਇਸ ਮੌਕੇ ਬੈਂਕਿੰਗ ਸੇਵਾਵਾਂ ਲੈਣ ਵਾਲੇ ਵੋਟਰਾਂ ਨੂੰ ਵੋਟ ਦੇ ਸੁਨੇਹੇ (voter awareness) ਵਾਲੇ ਚਾਬੀਆਂ ਦੇ ਛੱਲੇ ਅਤੇ ਟੋਪੀਆਂ ਵੀ ਵੰਡੀਆਂ ਗਈਆਂ,ਇਸ ਮੁਹਿੰਮ ਦੌਰਾਨ ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਗਮਾਡਾ ਦੇ ਸੁਪਰਡੰਟ ਗੁਰਇਕਬਾਲ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here