ਸੋਨਾ ਅੱਜ ਯਾਨੀ ਕਿ 1 ਅਪ੍ਰੈਲ ਨੂੰ ਆਲ ਟਾਈਮ ਹਾਈ ‘ਤੇ ਪਹੁੰਚ ਗਿਆ

0
46
ਸੋਨਾ ਅੱਜ ਯਾਨੀ ਕਿ 1 ਅਪ੍ਰੈਲ ਨੂੰ ਆਲ ਟਾਈਮ ਹਾਈ ‘ਤੇ ਪਹੁੰਚ ਗਿਆ

Sada Channel News:-

New Delhi,02 April,2024,(Sada Channel News):- ਸੋਨਾ ਅੱਜ ਯਾਨੀ ਕਿ 1 ਅਪ੍ਰੈਲ ਨੂੰ ਆਲ ਟਾਈਮ ਹਾਈ ‘ਤੇ ਪਹੁੰਚ ਗਿਆ ਹੈ,ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (India Bullion and Jewelers Association) ਦੀ ਵੈਬਸਾਈਟ ਦੇ ਮੁਤਾਬਕ 10 ਗ੍ਰਾਮ ਸੋਨਾ 1,712 ਰੁਪਏ ਮਹਿੰਗਾ ਹੋ ਕੇ 68,964 ਰੁਪਏ ਦਾ ਹੋ ਗਿਆ ਹੈ,ਇਸ ਸਾਲ ਹੁਣ ਤੱਕ ਸਿਰਫ਼ 3 ਮਹੀਨੇ ਵਿੱਚ ਹੀ ਸੋਨੇ ਦੀਆਂ ਕੀਮਤਾਂ 5662 ਰੁਪਏ ਵਧ ਚੁੱਕੀਆਂ ,1 ਜਨਵਰੀ ਨੂੰ ਸੋਨਾ 63,302 ਰੁਪਏ ‘ਤੇ ਸੀ,ਉੱਥੇ ਹੀ ਦੂਜੇ ਪਾਸੇ ਚਾਂਦੀ ਵਿੱਚ ਵੀ ਅੱਜ ਤੇਜ਼ੀ ਦੇਖਣ ਨੂੰ ਮਿਲੀ ਹੈ,ਮਾਰਕੀਟ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੋਨੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ,ਇਸਦੇ ਚੱਲਦਿਆਂ ਇਸ ਸਾਲ ਦੇ ਅਖੀਰ ਤੱਕ ਸੋਨਾ 72 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ,ਉੱਥੇ ਹੀ ਚਾਂਦੀ ਵੀ 75 ਹਜ਼ਾਰ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।ਇਹ 1273 ਰੁਪਏ ਮਹਿੰਗੀ ਹੋ ਕੇ 75,400 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਇਹ 74,127 ਰੁਪਏ ‘ਤੇ ਸੀ,ਜ਼ਿਕਰਯੋਗ ਹੈ ਕਿ ਚਾਂਦੀ ਨੇ ਬੀਤੇ ਸਾਲ ਯਾਨੀ ਕਿ 2023 ਵਿੱਚ 4 ਦਸੰਬਰ ਨੂੰ 77,073 ਦਾ ਆਲ ਟਾਈਮ ਹਾਈ ਬਣਾਇਆ ਸੀ,ਬੀਤੇ ਮਹੀਨੇ ਯਾਨੀ ਕਿ ਮਾਰਚ ਵਿੱਚ ਸੋਨੇ ਦੀ ਕੀਮਤ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਸੀ,1 ਮਾਰਚ ਨੂੰ ਸੋਨਾ 62,592 ਰੁਪਏ ਪ੍ਰਤੀ ਗ੍ਰਾਮ ‘ਤੇ ਸੀ ਜੋ 31 ਮਾਰਚ ਨੂੰ 67,252 ਰੁਪਏ ਪ੍ਰਤੀ ਗ੍ਰਾਮ ‘ਤੇ ਪਹੁੰਚ ਗਿਆ ਸੀ,ਯਾਨੀ ਕਿ ਮਾਰਚ ਵਿੱਚ ਇਸਦੀ ਕੀਮਤ ਵਿੱਚ 4,660 ਰੁਪਏ ਦੀ ਤੇਜ਼ੀ ਆਈ,ਉੱਥੇ ਹੀ ਚਾਂਦੀ ਵੀ 69,977 ਰੁਪਏ ਤੋਂ ਵਧ ਕੇ 74,127 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ।

LEAVE A REPLY

Please enter your comment!
Please enter your name here