Faridkot,(Sada Channel News):- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿਦਕਲਾਂ ਦੇ ਗੁਰਦੁਆਰਾ ਸਾਹਿਬ (Gurdwara Sahib) ਵਿੱਚ ਮੰਗਲਵਾਰ ਰਾਤ ਨੂੰ ਅੱਗ ਲੱਗ ਗਈ,ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਜੀ (Guru Granth Sahib Ji) ਦੇ ਸਰੂਪਾਂ ਨੂੰ ਨੁਕਸਾਨ ਪਹੁੰਚਿਆ,ਘਟਨਾ ਦੀ ਸੂਚਨਾ ਮਿਲਦਿਆਂ ਹੀ SSP ਹਰਜੀਤ ਸਿੰਘ ਮੌਕੇ ’ਤੇ ਪੁੱਜੇ,ਫਾਇਰ ਬ੍ਰਿਗੇਡ (Fire Brigade) ਦੀ ਟੀਮ ਨੇ ਅੱਗ ‘ਤੇ ਕਾਬੂ ਪਾਇਆ,ਪਹਿਲੀ ਨਜ਼ਰੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ (Short Circuit) ਮੰਨਿਆ ਜਾ ਰਿਹਾ ਹੈ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਗੁਰਦੁਆਰਾ ਸਾਹਿਬ (Gurdwara Sahib) ਦੇ ਗ੍ਰੰਥੀ ਮੁਤਾਬਕ ਘਟਨਾ ਵੇਲੇ ਪਵਿੱਤਰ ਗ੍ਰੰਥ ਦੇ 7 ਸਰੂਪ ਸਨ,ਜਿਨ੍ਹਾਂ ਵਿੱਚੋਂ ਇੱਕ ਸਰੂਪ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ,ਗੁਰਦੁਆਰਾ ਸਾਹਿਬ (Gurdwara Sahib) ‘ਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ‘ਚ ਸੰਗਤਾਂ ਅਤੇ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ,ਪੁਲਿਸ ਫੋਰਸ (Police Force) ਅਤੇ SSP ਹਰਜੀਤ ਸਿੰਘ ਦੀ ਹਾਜ਼ਰੀ ‘ਚ ਨੁਕਸਾਨੇ ਸਰੂਪਾਂ ਨੂੰ ਸੰਭਾਲਿਆ ਗਿਆ,ਉਨ੍ਹਾਂ ਕਿਹਾ ਕਿ ਉਹ ਹਾਦਸੇ ਦੀ ਜਾਂਚ ਕਰ ਰਹੇ ਹਨ।
ਉਕਤ ਅੱਗਜ਼ਨੀ ਦੀ ਸੂਚਨਾ ਸ਼੍ਰੋਮਣੀ ਕਮੇਟੀ (Shiromani Committee) ਨੂੰ ਵੀ ਦਿੱਤੀ ਗਈ ਸੀ,ਉਥੋਂ ਇਕ ਟੀਮ ਆ ਰਹੀ ਹੈ,ਜੋ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਨੁਕਸਾਨੇ ਸਰੂਪ ਨੂੰ ਆਪਣੇ ਨਾਲ ਲੈ ਕੇ ਜਾਵੇਗੀ,ਇਸ ਦੇ ਨਾਲ ਹੀ ਪੁਲਿਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ,ਪੁਲਿਸ ਵੱਲੋਂ ਸੀਸੀਟੀਵੀ ਫੁਟੇਜ (CCTV Footage) ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਮਹਿਜ਼ ਹਾਦਸਾ ਹੈ ਜਾਂ ਕਿਸੇ ਨੇ ਕੁਝ ਗਲਤ ਕੀਤਾ ਹੈ।