ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਕਰੋੜਾ ਦੇ ਵਿਕਾਸ ਕਾਰਜਾਂ ਦੀ ਦਿੱਤੀ ਸੋਗਾਤ

0
448
Speaker Rana KP Singh gifted crores of development works to Sri Anandpur Sahib constituency
ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਕਰੋੜਾ ਦੇ ਵਿਕਾਸ ਕਾਰਜਾਂ ਦੀ ਦਿੱਤੀ ਸੋਗਾਤ

SADA CHANNEL

7.63 ਕਰੋੜ ਦੇ ਸੀਵਰੇਜ਼ ਅਪਗ੍ਰੇਡੇਸ਼ਨ ਦਾ ਕੰਮ ਸੁਰੂ ਕਰਵਾਇਆ
ਦੋ ਆਕਸੀਜਨ ਪਲਾਂਟ ਕੀਤੇ ਲੋਕ ਅਰਪਣ
80 ਲੱਖ ਨਾਲ ਲੈਬੋਰਟਰੀ ਬਲਾਕ ਦਾ ਨਵੀਨੀਕਰਨ ਮੁਕੰਮਲ ਹੋਰ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਕੀਤੇ ਐਲਾਨ 

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਕਰੋੜਾ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਕਰਵਾ ਕੇ ਲੋਕ ਅਰਪਣ ਕੀਤੇ ਜਾ ਚੁੱਕੇ ਹਨ,ਅਗਲੇ 6 ਮਹੀਨੇ ਵਿਚ ਹੋਰ ਕਰੋੜਾਂ ਕਰੋੜਾਂ ਦੇ ਵਿਕਾਸ ਕਾਰਜ ਮੁਕੰਮਲ ਹੋ ਜਾਣਗੇ,ਰਾਣਾ ਕੇ.ਪੀ ਸਿੰਘ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਸ਼ੇਸ ਦੋਰੇ ਤੇ ਸਨ,ਜਿੱਥੇ ਉਨ੍ਹਾਂ ਨੇ ਹਲਕੇ ਵਿਚ ਲਗਭਗ 80 ਕਰੋੜ ਦੀ ਲਾਗਤ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ ਜਾਂ ਮੁਕੰਮਲ ਹੋਏ ਵਿਕਾਸ ਕਾਰਜ ਲੋਕ ਅਰਪਣ ਕੀਤੇ,ਬਹੁਤ ਸਾਰੇ ਵਿਕਾਸ ਕਾਰਜਾਂ ਦੀ ਸੁਰੂਆਤ ਵੀ ਕੀਤੀ ਗਈ,ਉਨ੍ਹਾਂ ਨੇ ਚੋਈ ਬਜ਼ਾਰ ਸ੍ਰੀ ਅਨੰਦਪੁਰ ਸਾਹਿਬ ਵਿਚ 7.63 ਕਰੋੜ ਦੀ ਲਾਗਤ ਨਾਲ ਸੀਵਰੇਜ਼ ਦੇ ਅਪਗ੍ਰੇਡੇਸ਼ਨ ਦਾ ਕੰਮ ਸੁਰੂ ਕਰਵਾਇਆ,80 ਲੱਖ ਦੀ ਲਾਗਤ ਨਾਲ ਲੈਬੋਰਟਰੀ ਬਲਾਕ  ਦੇ ਨਵੀਨੀਕਰਨ ਉਪਰੰਤ ਉਨ੍ਹਾਂ ਨੂੰ ਜਨਤਕ ਕੀਤਾ,ਭਾਈ ਜੈਤਾ ਜੀ ਸਿਵਲ ਹਸਪਤਾਲ ਵਿਚ ਦੋ ਨਵੇ ਆਕਸੀਜਨ ਪਲਾਂਟ ਸੁਰੂ ਕਰਵਾਏ,ਜਿਸ ਨਾਲ ਜਿਲ੍ਹਾ ਰੂਪਨਗਰ ਆਕਸੀਜਨ ਦੀ ਘਾਟ ਤੋ ਹਮੇਸ਼ਾ ਲਈ ਮੁਕਤ ਹੋ ਗਿਆ।

ਉਨ੍ਹਾਂ ਨੇ ਕੀਰਤਪੁਰ ਸਾਹਿਬ ਅਤੇ ਨੰਗਲ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ,ਰਾਣਾ ਕੇ.ਪੀ ਸਿੰਘ ਨੇ ਦੱਸਿਆ ਕਿ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ 46 ਸਾਲ ਪਹਿਲਾ ਸ੍ਰੀ ਅਨੰਦਪੁਰ ਸਾਹਿਬ ਨੂੰ ਸੀਵਰੇਜ਼ ਪ੍ਰੋਜੈਕਟ ਦਿੱਤਾ ਸੀ ਜਿਸ ਨੂੰ ਹੁਣ ਅਪਗ੍ਰੇਡ ਕੀਤਾ ਜਾ ਰਿਹਾ ਹੈ,ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਡਾ.ਮਨਮੋਹਣ ੰਿਸਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ 100 ਕਰੋੜ ਰੁਪਏ ਦਿੱਤੇ ਸਨ,ਜਿਸ ਨਾਲ ਇਸ ਨਗਰ ਦਾ ਚਹੁਮੁਖੀ ਵਿਕਾਸ ਹੋਇਆ ਅਤੇ ਇਥੇ ਭਵਨ, ਇਮਾਰਤਾਂ, ਸੜਕਾਂ, ਗਲੀਆ/ਨਾਲੀਆਂ ਉਸਾਰੀਆ ਗਈਆਂ,ਅੱਜ ਜਾਂਦਲਾ ਵਿਚ 14.60 ਕਰੋੜ, ਥਲੂਹ ਵਿਚ 3.55 ਕਰੋੜ ਅਤੇ ਭਾਓਵਾਲ ਵਿਚ 2.24 ਕਰੋੜ ਰੁਪਏ ਨਾਲ ਉਸਾਰੇ ਜਾਣ ਵਾਲੇ 3 ਪੁਲਾਂ ਦਾ ਨੀਂਹ ਪੱਥਰ ਰੱਖਿਆ ਹੈ। 7.63 ਕਰੋੜ ਦੀ ਲਾਗਤ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਸੀਵਰੇਜ਼ ਸਿਸਟਮ ਦੀ ਅਪਗ੍ਰੇਡੇਸ਼ਨ ਦਾ ਕੰਮ ਸੁਰੂ ਕਰਵਾਇਆ ਹੈ ਅਤੇ ਕੀਰਤਪੁਰ ਸਾਹਿਬ ਵਿਚ 9 ਕਰੋੜ ਦੀ ਲਾਗਤ ਨਾਲ ਸਟੀਲ ਬ੍ਰਿਜ ਦਾ ਨਿਰਮਾਣ ਅਰਦਾਸ ਕਰਨ ਉਪਰੰਤ ਸੁਰੂ ਹੋ ਗਿਆ ਹੈ।

READ NOW:- ਖੇਤੀਬਾੜੀ ਵਿਭਾਗ ਨੇ ਜਿੰਦਵੜੀ ਵਿਚ ਲਗਾਇਆ ਵਿਸ਼ੇਸ ਕੈਂਪ

ਗੱਗ ਵਿਚ 79 ਲੱਖ ਦੀ ਜਲ ਸਲਪਾਈ ਯੋਜਨਾ ਦਾ ਨੀਹ ਪੱਥਰ ਰੱਖਿਆ ਹੈ,ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮਜਬੂਤ ਬੁਨਿਆਦੀ ਢਾਂਚਾ, ਸਾਫ ਸੁਥਰਾ ਪ੍ਰਸਾਸ਼ਨ ਅਤੇ ਸਿਹਤ ਤੇ ਸੁਰੱਖਿਆ ਦਾ ਢੁਕਵਾ ਵਾਤਾਵਰਣ ਉਪਲੱਬਧ ਕਰਵਾਉਣਾ ਸਰਕਾਰ ਦੀ ਜਿੰਮੇਵਾਰੀ ਹੇੈ,ਉਨ੍ਹਾਂ ਨੇ ਕਿਹਾ ਕਿ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਦੋ ਆਕਸੀਜਨ ਪਲਾਂਟ ਸੁਰੂ ਹੋ ਗਏ ਹਨ,80 ਲੱਖ ਦੀ ਲਾਗਤ ਨਾਲ ਲੈਬੋਰਟਰੀ ਬਲਾਕ ਦਾ ਨਵੀਨੀਕਰਨ ਕਰਵਾ ਕੇ ਲੋਕ ਅਰਪਣ ਕਰ ਦਿੱਤਾ ਹੈ,ਉਨ੍ਹਾਂ ਨੇ ਹੋਰ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਤੋ ਮਾਤਾ ਨੈਣਾ ਦੇਵੀ ਅਤੇ ਗੜ੍ਹਸ਼ੰਕਰ ਮਾਰਗ ਦਾ 25 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਕਰਵਾਇਆ ਗਿਆ ਹੈ,ਹਰ ਗ੍ਰਾਮ ਪੰਚਾਇਤ ਨੁੰ ਗ੍ਰਾਟਾਂ ਬਿਨਾ ਭੇਦਭਾਵ ਦਿੱਤੀਆ ਜਾ ਰਹੀਆਂ ਹਨ,ਹਲਕੇ ਵਿਚ ਚੱਲ ਰਹੇ ਵਿਕਾਸ ਕਾਰਜ ਜਲਦੀ ਮੁਕੰਮਲ ਹੋਣਗੇ।   

ਇਸ ਮੋਕੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ, ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਕੇਸ਼ਵ ਗੋਇਲ,ਨਗਰ ਕੋਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਸਮੂਹ ਕੋਸਲਰ, ਜਿਲ੍ਹਾ ਪ੍ਰੀਸਦ ਚੇਅਰ ਪਰਸਨ ਕ੍ਰਿਸ਼ਨਾ ਦੇਵੀ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਪੀ.ਆਰ.ਟੀ.ਸੀ ਦੇ ਡਾਇਰੈਕਟਰ ਕਲਮਦੇਵ ਜ਼ੋਸ਼ੀ,ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ,ਰਮੇਸ਼ ਕਾਂਤ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਪ੍ਰੇਮ ਸਿੰਘ ਬਾਸੋਵਾਲ, ਕਾਰਜਕਾਰੀ ਇੰ. ਹਰਜੀਤਪਾਲ ਸਿੰਘ,ਸੀਨੀਅਰ ਮੈਡੀਕਲ ਅਫਸਰ ਚਰਨਜੀਤ ਕੁਮਾਰ, ਨਰਿੰਦਰ ਸੈਣੀ, ਇੰਦਰਜੀਤ ਸਿੰਘ ਅਰੋੜਾ ਵਪਾਰ ਮੰਡਲ ਪ੍ਰਧਾਨ, ਬਾਬਾ ਦਲਜੀਤ ਸਿੰਘ ਬੈਸ, ਪ੍ਰਵੀਨ ਕੋਸ਼ਲ, ਇੰਦਰਜੀਤ ਕੋਸ਼ਲ, ਪਵਨ ਕੁਮਾਰ, ਗੁਰਵਿੰਦਰ ਸਿੰਘ ਵਾਲੀਆ, ਚੋਧਰੀ ਪਹੂ ਲਾਲ, ਰਾਮ ਪਿਆਰੀ ਗੰਗਾ, ਦਿਨੇਸ਼ ਕਾਂਤ ਸ਼ਰਮਾ, ਛੱਮੀ ਮਹਿਤਾ, ਨਰੇਸ ਕੁਮਾਰ ਮਹਿਤਾ, ਸੁਮਿਤ ਮਹਿਤਾ, ਕਮਲਜੀਤ ਸਿੰਘ, ਐਡਵੋਕੇਟ ਰਵਿੰਦਰ ਸਿੰਘ ਰਤਨ, ਅਰੁਣ ਕੁਮਾਰ,ਅਸਵਨੀ ਕਾਲੀਆ,ਅਵਤਾਰ ਸਿੰਘ ਬੇਦੀ,ਅਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ। 

ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਕਰੋੜਾ ਦੇ ਵਿਕਾਸ ਕਾਰਜਾਂ ਦੀ ਦਿੱਤੀ ਸੋਗਾਤ
ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਕਰੋੜਾ ਦੇ ਵਿਕਾਸ ਕਾਰਜਾਂ ਦੀ ਦਿੱਤੀ ਸੋਗਾਤ

ਤਸਵੀਰ: ਸਪਕੀਰ ਰਾਣਾ ਕੇ.ਪੀ ਸਿੰਘ ਚੋਈ ਬਜ਼ਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਵਰੇਜ਼ ਅਪਗ੍ਰੇਡੇਸ਼ਨ ਦੀ ਸੁਰੂਆਤ ਕਰਦੇ ਹੋਏ 

LEAVE A REPLY

Please enter your comment!
Please enter your name here