
sadachannel
ਹੁਣ ਤੱਕ 16000 ਕੋਵਿਡ ਟੀਕੇ ਲਗਾਏ ਗਏ
ਸ੍ਰੀ ਅਨੰਦਪੁਰ ਸਾਹਿਬ (ਮਨੋਜ ਕੁਮਾਰ):- ਡਾ.ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਕਰੋਨਾ ਨੂੰ ਕਾਬੂ ਪਾਉਣ ਲਈ ਵੈਕਸੀਨੇਸ਼ਨ ਨਿਰੰਤਰ ਜਾਰੀ ਹੈ। ਗਜਟਿਡ ਛੁੱਟੀ ਵਾਲੇ ਦਿਨ ਅਤੇ ਸ਼ਨੀਵਾਰ, ਐਤਵਾਰ ਵੀ ਕੋਵਿਡ ਟੀਕਾਕਰਨ ਕੀਤਾ ਜਾ ਰਿਹਾ ਹੈ। ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਓਟ ਕਲੀਨਿਕ ਵਿਚ ਵੈਕਸੀਨੇਸ਼ਨ ਸੈਂਟਰ ਬਣਾਇਆ ਗਿਆ ਹੈ, ਹੁਣ ਤੱਕ ਵੱਖ ਵੱਖ ਟੀਮਾਂ ਵਲੋਂ 16000 ਟੀਕੇ ਲਗਾਏ ਜਾ ਚੁੱਕੇ ਹਨ।
Read Now :- ਦੇਸ਼ ਦੇ ਪਚੱਤਰ ਵੇਂ ਆਜ਼ਾਦੀ ਦਿਵਸ ਨੂੰ ਲੈ ਕੇ ਦਿੱਲੀ ਤੋਂ ਸ਼ੁਰੂ ਹੋਈ ਆਗਾਜ਼ ਦੋਸਤੀ ਯਾਤਰਾ ਦਾ ਰੂਪਨਗਰ ਸੇਂਟ ਕਾਰਮਲ ਪਹੁੰਚਣ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਤੇ ਮਿਸ਼ਨ ਫਤਿਹ 2.0 ਤਹਿਤ ਲੋਕਾਂ ਨੂੰ ਟੀਕਾਕਰਨ ਦੇ ਨਾਲ ਨਾਂਲ ਮਾਸਕ ਪਾਉਣ, ਆਪਸੀ ਵਿੱਥ ਰੱਖਣ, ਸੈਨੇਟਾਈਜਰ ਦੀ ਵਰਤੋ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋ ਬਚਣ ਲਈ ਘਰਾਂ ਦੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਅਤੇ ਹੋਰ ਜਰੂਰੀ ਸਾਵਧਾਨੀਆਂ ਰੱਖਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੋਕੇ ਡਾ.ਸੁਪਰੀਤ ਕੌਰ ਨੋਡਲ ਅਫਸਰ ਮਿੰਨੀ, ਕੁਲਵਿੰਦਰ ਕੌਰ, ਜਸਵੀਰ ਕੌਰ, ਯਸ਼ਪਾਲ, ਸੁਰਜੀਤ ਸਿੰਘ, ਸੋਨੀ ਦੇਵੀ, ਪੂਨਮ, ਕੁਲਵੰਤ ਕੌਰ, ਪੁਨੀਤ ਕੋਰ ਆਦਿ ਹਾਜਰ ਸਨ।
