
ਤਸਵੀਰ: ਪਰਸ਼ੂਰਾਮ ਭਵਨ ਮੈਦਾਮਾਜਰਾ ਵਿਚ ਸਪੀਕਰ ਰਾਣਾ ਕੇ.ਪੀ ਸਿੰਘ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਮਾਰੋਹ ਵਿਚ ਸ਼ਿਰਕਤ ਕਰਦੇ ਹੋਏ
ਪਰਸੂਰਾਮ ਭਵਨ ਨੰਗਲ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਮਾਰੋਹ ਵਿਚ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕੀਤੀ ਸ਼ਿਰਕਤ
ਨੰਗਲ 30 ਅਗਸਤ (ਜਪਪ੍ਰਤੀ ):- ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਸੰਸਾਰ ਭਰ ਦੇ ਲੱਖਾਂ ਧਾਰਮਿਕ ਸਥਾਨਾ ਤੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਸਾਰੇ ਧਾਰਮਿਕ ਸਥਾਨ ਸ੍ਰੀ ਕ੍ਰਿਸ਼ਨਮਈ ਰੰਗ ਵਿਚ ਰੰਗੇ ਹੋਏ ਹਨ। ਸੱਚਾਈ, ਨੇਕੀ ਅਤੇ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦੇਣ ਵਾਲੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਸਮਾਰੋਹ ਵਿਚ ਵੱਡੀ ਗਿਣਤੀ ਲੋਕਾਂ ਦੀ ਸਮੂਲੀਅਤ ਨਾਲ ਸਾਡੀ ਸੰਸਕ੍ਰਿਤੀ ਅਤੇ ਅਮੀਰ ਵਿਰਸੇ ਪ੍ਰਤੀ ਲੋਕਾਂ ਦੀ ਆਸਥਾ ਪ੍ਰਤੱਖ ਰੂਪ ਵਿਚ ਵਿਖਾਈ ਦੇ ਰਹੀ ਹੈ,ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਮੈਦੇਮਾਜਰਾ ਦੇ ਪਰਸੂਰਾਮ ਭਵਨ ਵਿਚ ਆਯੋਜਿਤ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਮਾਰੋਹ ਵਿਚ ਵਿਸ਼ੇਸ ਤੋਰ ਤੇ ਸ਼ਿਰਕਤ ਕਰਨ ਮੋਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਭਗਵਾਨ ਵਿਸ਼ਨੂ ਜੀ ਦੇ ਅਵਤਾਰ ਸਨ। ਉਨ੍ਹਾਂ ਨੇ ਸੰਸਾਰ ਨੂੰ ਮਾਨਵਤਾ ਦੀ ਭਲਾਈ ਦਾ ਸੁਨੇਹਾ ਦਿੱਤਾ ਹੈ।
ਮਹਾਨ ਪਵਿੱਤਰ ਗ੍ਰੰਥ ਭਗਵਤ ਗੀਤਾ ਜੀ ਰਾਹੀ ਸਮੁੱਚੀ ਕਾਇਨਾਤ ਨੂੰ ਜ਼ੋ ਉਪਦੇਸ਼ ਦਿੱਤੇ ਹਨ ਉਸ ਨਾਲ ਦੇਸ਼ ਵਿਦੇਸ਼ ਤੱਕ ਉਨ੍ਹਾਂ ਦੇ ਅਣਗਿਣਤ ਅਨੂਯਾਈ ਸੱਚਾਈ ਤੇ ਮਾਰਗ ਚੱਲਣ ਦੀ ਪ੍ਰੇਰਨਾ ਦੇ ਰਹੇ ਹਨ। ਸਮੁੱਚੇ ਵਿਸ਼ਵ ਵਿਚ ਨਵੀ ਜਾਗਰੂਕਤਾ ਅਤੇ ਧਰਮ ਦਾ ਸਹੀ ਗਿਆਨ ਦੇਣ ਵਾਲੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਸਮੁੱਚੀ ਮਨੁੱਖ ਜਾਤੀ ਨੂੰ ਪ੍ਰੇਮ ਦਾ ਸੰਦੇਸ਼ ਦਿੱਤਾ ਹੈ। ਆਪਣੇ ਬਾਲਪਨ ਤੋਂ ਸਮੁੱਚੇ ਜੀਵਨ ਦੌਰਾਨ ਸ੍ਰੀ ਕ੍ਰਿਸ਼ਨ ਭਗਵਾਨ ਦਾ ਜੀਵਨ ਲੋਕਾਂ ਲਈ ਪ੍ਰੇਰਨਾ ਸ੍ਰੋਤ ਰਿਹਾ ਹੈ। ਉਨ੍ਹਾਂ ਦੇ ਉਪਦੇਸ਼ ਅਤੇ ਸਿੱਖਿਆਵਾ ਨਾਲ ਸਮੁੱਚੀ ਮਾਨਵ ਜਾਤੀ ਦਾ ਕਲਿਆਣ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਲੱਖਾਂ ਧਾਰਮਿਕ ਸਥਾਨਾ ਤੇ ਉਨ੍ਹਾਂ ਦੇ ਜਨਮ ਦੇ ਸਬੰਧ ਵਿਚ ਵੱਡੇ ਵੱਡੇ ਸਮਾਗਮ ਹੋ ਰਹੇ ਹਨ।
ਧਾਰਮਿਕ ਰੰਗ ਵਿਚ ਰੰਗੇ ਸੰਸਾਰ ਨੂੰ ਸ੍ਰੀ ਕ੍ਰਿਸ਼ਨ ਭਗਵਾਨ ਦੀ ਮਹਿਮਾ ਦਾ ਗੁੰਨਗਾਨ ਕਰਦੇ ਹਰ ਪਾਸੇ ਵੇਖੀਆ ਜਾ ਰਿਹਾ ਹੈ। ਵੱਖ ਵੱਖ ਸੰਸਥਾਵਾਂ ਵੱਲੋਂ ਧਾਰਮਿਕ ਸਥਾਨਾ ਉਤੇ ਆਯੋਜਿਤ ਸਮਾਗਮਾਂ ਵਿਚ ਸ੍ਰੀ ਕ੍ਰਿਸ਼ਨ ਲੀਲਾ ਦਾ ਵਰਨਣ ਕੀਤਾ ਜਾ ਰਿਹਾ ਹੈ। ਇਹ ਸੰਸਥਾਵਾਂ, ਸੰਗਠਨ ਅਤੇ ਸਮਾਗਮਾਂ ਦੇ ਆਯੋਜਕ ਵਧਾਈ ਦੇ ਪਾਤਰ ਹਨ, ਜੋ ਸਾਡੀ ਨੋਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਸਾਡੀ ਸੰਸਕ੍ਰਿਤੀ, ਧਰਮ ਅਤੇ ਅਮੀਰ ਵਿਰਸੇ ਨਾਲ ਜੋੜ ਕੇ ਪ੍ਰੇਮ ਅਤੇ ਸੱਚਾਈ ਦੇ ਮਾਰਗ ਤੇ ਚੱਲਣ ਦਾ ਸੁਨੇਹਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੋਰਾਨ ਇਨ੍ਹਾਂ ਧਾਰਮਿਕ ਸਮਾਗਮਾਂ ਤੇ ਕੁਝ ਪਾਬੰਦੀਆਂ ਲਗਾਈਆਂ ਸਨ, ਤਾ ਜ਼ੋ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ, ਹੁਣ ਜਿਵੇ ਜਿਵੇਂ ਹਾਲਾਤ ਸੁਖਾਵੇ ਹੋ ਰਹੇ ਹਨ ਸਾਵਧਾਨੀਆ ਅਪਨਾ ਕੇ ਅਸੀ ਇਹ ਦਿਹਾੜੇ ਮਨਾ ਰਹੇ ਹਾਂ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅਸੀ ਆਪਣੀ ਜਿੰਮੇਵਾਰੀ ਦਾ ਵੀ ਧਿਆਨ ਰੱਖਣਾ ਹੈ, ਅਜਿਹੇ ਧਾਰਮਿਕ ਸਮਾਗਮਾਂ ਦੇ ਨਾਲ ਨਾਲ ਵਿਕਾਸ ਦੀ ਰਫਤਾਰ ਨੂੰ ਵੀ ਨਾਲੋ ਨਾਲ ਰਫਤਾਰ ਦੇਣੀ ਹੈ। ਉਨ੍ਹਾਂ ਕਿਹਾ ਕਿ ਬਰਾਰੀ ਵਿਚ ਇੱਕ ਵਿਸ਼ਾਲ ਅਤਿ ਆਧੁਨਿਕ ਕਮਿਊਨਿਟੀ ਸੈਂਟਰ ਕਰੋੜਾਂ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਹੈ, ਜਿਸ ਨੂੰ ਜਲਦੀ ਮੁਕੰਮਲ ਕਰਵਾ ਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਾਰੀ ਵਿਚ ਹੀ ਇੱਕ ਵੱਡਾ ਪੁੱਲ ਵੀ ਜਲਦੀ ਮੁਕੰਮਲ ਕਰਵਾ ਕੇ ਲੋਕਾਂ ਨੂੰ ਸੋਪਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਇਲਾਕੇ ਵਿਚ ਕਰੋੜਾਂ ਰੁਪਏ ਦੇ ਹੋਰ ਵਿਕਾਸ ਦੇ ਕੰਮ ਚੱਲ ਰਹੇ ਹਨ, ਜਿਨ੍ਹਾਂ ਨੂੰ ਜਲਦੀ ਮੁਕੰਮਲ ਕਰਵਾਇਆ ਜਾ ਰਿਹਾ ਹੈ। ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋ ਰਹੇ ਹਨ, ਅਜਿਹੇ ਵੱਡੇ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਇਸ ਇਲਾਕੇ ਦੀ ਨੁਹਾਰ ਬਦਲੇਗੀ। ਇਸ ਮੋਕੇ ਰਾਕੇਸ ਨਈਅਰ ਚੇਅਰਮੈਨ ਇੰਮਪੂਰਵਮੈਟ ਟਰੱਸਟ ਨੰਗਲ, ਕਮਲਦੇਵ ਜ਼ੋਸੀ ਡਾਇਰੈਕਟਰ ਪੀ.ਆਰ.ਟੀ.ਸੀ, ਰਮਾਕਾਂਤ,ਕੋਸਲਰ ਸੁਰਿੰਦਰ ਪੱਮਾ, ਡਾ.ਰਵਿੰਦਰ ਦੀਵਾਨ, ਕੋਸਲਰ ਵੀਨਾ ਐਰੀ, ਸਤਨਾਮ ਸਿੰਘ ਆਦਿ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਸੰਗਤ ਹਾਜਰ ਸੀ।
