

NANGAL,SADA CHANNEL:- ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਾਰ ਨੂੰ ਯਾਦ ਕਰਦਿਆਂ ਸਰਕਾਰੀ ਆਈ .ਟੀ .ਆਈ ਇਸਤਰੀਆਂ ਨੰਗਲ ਪ੍ਰਿੰਸੀਪਲ ਸ਼੍ਰੀ ਰਾਮ ਸਿੰਘ ਜੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਸਿਖਿਆਰਥੀਆਂ ਵੱਲੋਂ ਲੋਕ ਨਾਚ ਗਿੱਧਾ- ਭੰਗੜਾ, ਰੰਗੋਲੀ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ,ਜਿਸ ਵਿੱਚੋਂ ਗਿੱਧੇ ਨੂੰ ਪਹਿਲਾ ਸਥਾਨ ਦਿੱਤਾ ਗਿਆ,ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀ ਰਾਮ ਸਿੰਘ ਜੀ ਨੇ ਸਿੱਖਿਆਰਥਣਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਉਨ੍ਹਾਂ ਨੇ ਸੈਸ਼ਨ 2022-23 ਦੇ ਦਾਖਲੇ ਸਬੰਧੀ ਵੀ ਜਾਣਕਾਰੀ ਦਿੱਤੀ ਇਸ ਵਿੱਚ ਉਨ੍ਹਾਂ ਨੇ ਸਿਵਿੰਗ ਟੈਕਨਾਲੋਜੀ ਡੀ.ਐਸ.ਟੀ. (ਐਨ . ਸੀ. ਵੀ.ਟੀ.) ਦੇ ਦਾਖ਼ਲੇ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਉਨ੍ਹਾਂ ਨੇ ਕਿਹਾ ਕਿ ਸੰਸਥਾ ਵਿਚ 92 % ਦਾਖਲਾ ਮੁਕੰਮਲ ਹੋ ਚੁੱਕਿਆ ਹੈ ਇਸ ਮੌਕੇ ਤੇ ਸਮੂਹ ਸਟਾਫ ਮੈਂਬਰ ਸ਼੍ਰੀਮਤੀ ਰਵਨੀਤ ਕੌਰ ,ਸ੍ਰੀਮਤੀ ਅਨੀਲਮ ਸ਼ਰਮਾ, ਸ੍ਰੀਮਤੀ ਗੁਰਨਾਮ ਕੌਰ ,ਸ੍ਰੀ ਜਗਦੀਪ ਕੁਮਾਰ ਅਤੇ ਸ੍ਰੀ ਮਾਇਆ ਦੇਵੀ ਹਾਜਰ ਸਨ।
