

Gujarat,(Sada Channel News):- ਗੁਜਰਾਤ ਦੇ ਕੱਛ ‘ਚ 48 ਘੰਟਿਆਂ ‘ਚ 4 ਵਾਰ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ,ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਤੀਬਰਤਾ 3.1 ਤੋਂ 3.8 ਦਰਜ ਕੀਤੀ ਗਈ ਹੈ,ਕੱਛ ‘ਚ ਸੋਮਵਾਰ ਸਵੇਰੇ 10.49 ਵਜੇ ਭੂਚਾਲ ਆਇਆ ਸੀ,ਭੂਚਾਲ (Earthquake) ਦਾ ਕੇਂਦਰ ਕੱਛ ਵਿੱਚ ਲਖਪਤ ਤੋਂ 62 ਕਿਲੋਮੀਟਰ ਉੱਤਰ-ਪੂਰਬ ਵਿੱਚ ਸੀ,ਹਾਲਾਂਕਿ ਫਿਲਹਾਲ ਇਸ ਭੂਚਾਲ ਤੋਂ ਬਾਅਦ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ,ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ,ਇਸ ਕਾਰਨ ਲੋਕਾਂ ਨੇ ਅਹਿਤਿਆਤ ਵਜੋਂ ਆਪਣੇ ਘਰਾਂ ਦੇ ਬਾਹਰ ਸੌਣਾ ਸ਼ੁਰੂ ਕਰ ਦਿੱਤਾ।
ਤਾਂ ਜੋ ਕਿਸੇ ਵੱਡੇ ਭੂਚਾਲ (Earthquake) ਕਾਰਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ,ਦੂਜੇ ਪਾਸੇ ਪਿੰਡ ਮਟਿਆਲਾ ਵਾਸੀ ਮੁਹੰਮਦ ਰਾਠੌਰ ਨੇ ਦੱਸਿਆ ਕਿ ਭੂਚਾਲ ਦੇ ਡਰ ਕਾਰਨ ਸਰਪੰਚ ਸਮੇਤ ਪਿੰਡ ਦੇ ਜ਼ਿਆਦਾਤਰ ਲੋਕ ਰਾਤ ਨੂੰ ਆਪਣੇ ਘਰਾਂ ਦੇ ਬਾਹਰ ਸੌਣ ਲੱਗੇ ਹਨ,ਪਹਿਲਾਂ ਐਤਵਾਰ ਨੂੰ ਵੀ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਸਨ,ਜਿਨ੍ਹਾਂ ਵਿੱਚੋਂ ਇੱਕ ਦੀ ਤੀਬਰਤਾ 4.3 ਸੀ,ਗੁਜਰਾਤ ਦੇ ਰਾਜਕੋਟ ‘ਚ ਤੜਕੇ 3.21 ਵਜੇ ਭੂਚਾਲ ਆਇਆ ਸੀ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (National Center for Seismology) (NCS) ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ,NCS ਨੇ ਟਵੀਟ ਕੀਤਾ ਸੀ ਕਿ ਰਾਜਕੋਟ ਦੇ ਉੱਤਰੀ ਉੱਤਰ ਪੱਛਮ (NNW) ਦੇ ਲਗਭਗ 270 ਕਿਲੋਮੀਟਰ ਦੀ ਦੂਰੀ ‘ਤੇ ਦੁਪਹਿਰ 3:21 ਵਜੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ,ਪਿਛਲੇ ਹਫ਼ਤੇ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਵਿੱਚ ਦੋ ਦਿਨਾਂ ਵਿੱਚ ਤਿੰਨ ਮਾਮੂਲੀ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ।
