

NEW DELHI,(SADA CHANNEL NEWS):- ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ (High Speed Train) ਦੇ ਨਾਂ ਨਾਲ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ,ਉਹ ਹਾਲ ਹੀ ਵਿੱਚ ਲਾਂਚ ਕੀਤੀ ਗਈ ਸੈਮੀ-ਹਾਈ ਸਪੀਡ ‘ਵੰਦੇ ਭਾਰਤ ਐਕਸਪ੍ਰੈਸ’ ਟਰੇਨ (Vande Bharat Express’ Train) ਨੂੰ ਚਲਾਉਣ ਵਾਲੀ ਪਹਿਲੀ ਮਹਿਲਾ ਲੋਕੋ ਪਾਇਲਟ ਬਣ ਗਈ ਹੈ,ਕੇਂਦਰੀ ਰੇਲਵੇ ਨੇ ਇਹ ਜਾਣਕਾਰੀ ਦਿੱਤੀ ਹੈ,ਸੁਰੇਖਾ ਯਾਦਵ ਨੇ ਸੋਮਵਾਰ ਨੂੰ ਮੁੰਬਈ ਦੇ ਸੋਲਾਪੁਰ ਸਟੇਸ਼ਨ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (CSMT) ਦੇ ਵਿਚਕਾਰ ਇਸ ਸੈਮੀ-ਹਾਈ ਸਪੀਡ ਟਰੇਨ ਨੂੰ ਚਲਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ,ਕੇਂਦਰੀ ਰੇਲਵੇ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ, ‘ਵੰਦੇ ਭਾਰਤ ਐਕਸਪ੍ਰੈਸ’ ਰੇਲਗੱਡੀ 13 ਮਾਰਚ ਨੂੰ ਸੋਲਾਪੁਰ ਸਟੇਸ਼ਨ ਤੋਂ ਨਿਰਧਾਰਿਤ ਸਮੇਂ ‘ਤੇ ਰਵਾਨਾ ਹੋਈ ਅਤੇ ਆਪਣੇ ਨਿਰਧਾਰਤ ਸਮੇਂ ਤੋਂ ਪੰਜ ਮਿੰਟ ਪਹਿਲਾਂ ਸੀਐਸਐਮਟੀ ਸਟੇਸ਼ਨ ਪਹੁੰਚੀ,ਰੇਲਵੇ ਨੇ ਕਿਹਾ ਕਿ ਸੁਰੇਖਾ ਯਾਦਵ ਨੂੰ 450 ਕਿਲੋਮੀਟਰ ਦਾ ਸਫ਼ਰ ਪੂਰਾ ਕਰਨ ਲਈ CSMT ਸਟੇਸ਼ਨ ਦੇ ਪਲੇਟਫਾਰਮ ਨੰਬਰ ਅੱਠ ‘ਤੇ ਸਨਮਾਨਿਤ ਕੀਤਾ ਗਿਆ।
