ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ

0
223
ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ

Sada Channel News:-

Sada Channel News:- ਪਾਕਿਸਤਾਨ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲੀ ਹੈ,ਪਾਕਿਸਤਾਨ ਵਿਚ ਮਰਦਮਸ਼ੁਮਾਰੀ ਵੇਲੇ ਹੁਣ ਸਿੱਖ ਭਾਈਚਾਰੇ ਨੂੰ ਇਕ ਵੱਖਰੀ ਕੌਮ ਮੰਨਿਆ ਗਿਆ ਹੈ,ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੂੰ ਇਹ ਹੱਕ ਲੰਮੀ ਲੜਾਈ ਮਗਰੋਂ ਪ੍ਰਾਪਤ ਹੋਇਆ ਹੈ,ਪਾਕਿਸਤਾਨ ਸਿੱਖ ਭਾਈਚਾਰੇ ਨੂੰ ਜਨਗਣਨਾ ਦੇ ਫਾਰਮਾਂ ਵਿਚ ਕਾਲਮ ਨੰਬਰ 6 ‘ਚ ਦਰਜ ਕੀਤਾ ਗਿਆ ਹੈ,ਇਸੇ ਤਰ੍ਹਾਂ ਮੁਸਲਮਾਨ, ਈਸਾਈ, ਹਿੰਦੂ, ਕਾਦਿਆਨੀ/ ਅਹਿਮਦੀ, ਦਲਿਤ ਲਈ ਕ੍ਰਮਵਾਰ ਵੱਖੋ-ਵੱਖਰੇ ਕਾਲਮ ਬਣਾਏ ਗਏ ਹਨ,ਹੁਣ ਤੱਕ ਸਿੱਖ ਭਾਈਚਾਰੇ ਦੀ ਗਿਣਤੀ ਹੋਰ ਧਰਮਾਂ ਦੇ ਨਾਮ ਹੇਠ ਇਕ ਕਾਲਮ ਵਿਚ ਹੁੰਦੀ ਸੀ,ਜਿਸ ਕਾਰਨ ਸਿੱਖ ਭਾਈਚਾਰੇ ਦੀ ਸਹੀ ਗਿਣਤੀ ਬਾਰੇ ਅੰਕੜੇ ਨਹੀਂ ਸਨ।

ਹੁਣ ਪਾਕਿਸਤਾਨ ਵਿਚ ਸਿੱਖ ਭਾਈਚਾਰੇ ਦੀ ਆਬਾਦੀ ਦੇ ਅਸਲ ਅੰਕੜੇ ਸਾਹਮਣੇ ਆਉਣਗੇ,ਪੇਸ਼ਾਵਰ ਦੇ ਸਿੱਖ ਆਗੂ ਗੁਰਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਜਨਗਣਨਾ ਡਿਜੀਟਲ ਤੌਰ ‘ਤੇ ਕੀਤੀ ਜਾ ਰਹੀ ਹੈ ਅਤੇ ਆਨ-ਲਾਈਨ ਨਵੇਂ ਫਾਰਮਾਂ ‘ਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕਰਦਿਆਂ ਇਕ ਵੱਖਰਾ ਕਾਲਮ ਬਣਾਇਆ ਗਿਆ ਹੈ,ਉਹਨਾਂ ਅੱਗੇ ਦੱਸਿਆ ਕਿ ਜਨਗਣਨਾ ਦੇ ਨਵੇਂ ਫਾਰਮ ਸਿਰਫ਼ ਆਨ-ਲਾਈਨ ਉਪਲਬਧ ਹਨ,ਜਦਕਿ ਸੰਬੰਧਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਫਿਲਹਾਲ ਪੁਰਾਣੇ ਫਾਰਮਾਂ ‘ਤੇ ਹੀ ਆਪਣੀ ਜਾਣਕਾਰੀ ਭਰਨ ਲਈ ਕਿਹਾ ਜਾ ਰਿਹਾ ਹੈ।

ਬਾਅਦ ‘ਚ ਅਧਿਕਾਰੀਆਂ ਵਲੋਂ ਉਹਨਾਂ ਦੀ ਆਨ-ਲਾਈਨ ਐਂਟਰੀ (On-Line Entry) ਕੀਤੀ ਜਾਵੇਗੀ,ਇਸ ਦੌਰਾਨ ਸੋਸ਼ਲ ਮੀਡੀਆ ’ਤੇ ਮਰਦਮਸ਼ੁਮਾਰੀ ਦੇ ਪੁਰਾਣੇ ਫਾਰਮਾਂ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ,ਪੇਸ਼ਾਵਰ ਹਾਈ ਕੋਰਟ ‘ਚ ਸਥਾਨਕ ਸਿੱਖਾਂ ਵਲੋਂ 23 ਮਾਰਚ 2017 ਨੂੰ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ,ਇਸ ਦੇ ਲਗਭਗ ਸਾਢੇ 5 ਸਾਲ ਬਾਅਦ ਸੁਪਰੀਮ ਕੋਰਟ ‘ਚ ਮਾਮਲਾ ਪਹੁੰਚਣ ‘ਤੇ ਜੱਜ ਨੇ ਚੀਫ਼ ਮਰਦਮਸ਼ੁਮਾਰੀ ਕਮਿਸ਼ਨਰ,ਪਾਕਿਸਤਾਨ ਬਿਊਰੋ ਆਫ਼ ਸਟੇਟਿਕਸ (Pakistan Bureau of Statistics) ਅਤੇ ਸੰਬੰਧਿਤ ਮੰਤਰਾਲੇ ਨੂੰ ਨੋਟਿਸ ਜਾਰੀ ਕਰਦਿਆਂ ਸਿੱਖਾਂ ਨੂੰ ਜਨਗਣਨਾ ਸੂਚੀ ‘ਚ ਵੱਖਰੇ ਤੌਰ ‘ਤੇ ਸ਼ਾਮਲ ਕਰਨ ਦੇ ਹੁਕਮ ਦਿੱਤੇ ਸਨ।

LEAVE A REPLY

Please enter your comment!
Please enter your name here